Cemetery attendants lock gate : ਗੁਰਦਾਸਪੁਰ ਦੇ ਸ਼ਮਸ਼ਾਨਘਾਟ ਦੀ ਸੇਵਾ ਕਰ ਰਹੇ ਮਾਨਵ ਕਰਮ ਮਿਸ਼ਨ ਟਰੱਸਟ ਦੇ ਮੈਂਬਰਾਂ ਨੇ ਸ਼ਮਸ਼ਾਨਘਾਟ ਦੇ ਗੇਟ ਨੂੰ ਤਾਲਾ ਲਾ ਕੇ ਕੋਰੋਨਾ ਮ੍ਰਿਤਕ ਦੇਹ ਦਾ ਸੰਸਕਾਰ ਕਰਨ ਤੋਂ ਰੋਕ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਸ਼ਮਸ਼ਾਨਘਾਟ ਵਿੱਚ ਰਹਿ ਰਹੇ ਸਾਧੂ ਨਾਥਾ ਵਿਚਕਾਰ ਚੱਲ ਰਹੇ ਆਪਸੀ ਕਲੇਸ਼ ਦੇ ਚੱਲਦਿਆਂ ਮਾਨਵ ਕਰਮ ਮਿਸ਼ਨ ਟਰਸਟ ਦੇ ਮੈਂਬਰਾਂ ਨੇ ਅਜਿਹਾ ਕੀਤਾ ਅਤੇ ਫਿਰ ਸ਼ਮਸ਼ਾਨਘਾਟ ਦੇ ਗੇਟ ਦੇ ਬਾਹਰ ਸਾਧੂ ਨਾਥਾ ਦੇ ਖਿਲਾਫ ਰੋਸ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਸ ਦੌਰਾਨ 1 ਘੰਟਾ ਲਾਸ਼ ਗੇਟ ਦੇ ਬਾਹਰ ਹੀ ਪਈ ਰਹੀ ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਨੇ ਦੋਨਾਂ ਧਿਰਾਂ ਨੂੰ ਸਮਝਾ ਕੇ ਲਾਸ਼ ਦਾ ਅੰਤਿਮ ਸੰਸਕਾਰ ਕਰਵਾਇਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਨਵ ਕਰਮ ਮਿਸ਼ਨ ਟਰੱਸਟ ਦੇ ਮੈਂਬਰਾਂ ਨੇ ਦੱਸਿਆ ਕਿ ਸ਼ਮਸ਼ਾਨਘਾਟ ਵਿੱਚ ਕੁਝ ਨਾਥ ਸਾਧੂ ਰਹਿ ਰਹੇ ਹਨ ਜੋਕਿ ਸ਼ਮਸ਼ਾਨਘਾਟ ਦੀ ਜ਼ਮੀਨ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਅੱਜ ਨਾਥ ਸਾਧੂਆਂ ਨੇ ਸ਼ਮਸ਼ਾਨਘਾਟ ਵਿੱਚ ਚੱਲ ਰਹੇ ਕੰਮ ਨੂੰ ਰੋਕ ਦਿੱਤਾ ਹੈ ਜਿਸਦੇ ਰੋਸ ਵਜੋਂ ਟਰਸਟ ਦੇ ਮੈਂਬਰਾਂ ਨੇ ਸ਼ਮਸ਼ਾਨਘਾਟ ਦੇ ਗੇਟ ਨੂੰ ਤਾਲਾ ਲੱਗਾ ਦਿੱਤਾ ਅਤੇ ਕੋਰੋਨਾ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰਨ ਤੋਂ ਰੋਕ ਦਿੱਤਾ ਅਤੇ ਕਿਹਾ ਕਿ ਜਦੋ ਤੱਕ ਇਨ੍ਹਾਂ ਨਾਥਾ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਉਹ ਕਿਸੇ ਵੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਨਹੀਂ ਹੋਣ ਦੇਣਗੇ।
ਇਹ ਵੀ ਪੜ੍ਹੋ : ਕੋਵਿਡ ਵੈਕਸੀਨ ਦੀ ਸਿੱਧੀ ਖਰੀਦ ਕਰੇਗੀ ਪੰਜਾਬ ਸਰਕਾਰ, ਵਿਸ਼ਵ ਪੱਧਰੀ ਨਿਰਮਾਤਾਵਾਂ ਤੱਕ ਕਰੇਗੀ ਪਹੁੰਚ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੌਰਾਨ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮ੍ਰਿਤਕ ਦੇਹ 1 ਘੰਟਾ ਬਾਹਰ ਪਈ ਰਹੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਲਾਸ਼ ਦੀ ਬੇਅਦਬੀ ਨਾ ਕੀਤੀ ਜਾ ਜਾਵੇ ਜੇਕਰ ਕੋਈ ਮਸਲਾ ਹੈ ਅਤੇ ਪ੍ਰਸਾਸ਼ਨ ਨੂੰ ਕਹਿ ਕੇ ਨਬੇੜਿਆ ਜਾਵੇ।
ਇਹ ਵੀ ਪੜ੍ਹੋ : ਪਟਿਆਲਾ : ਡਿਲਵਰੀ ਦੌਰਾਨ ਔਰਤ ਦੀ ਮੌਤ, ਭੜਕੇ ਪਰਿਵਾਰ ਵਾਲਿਆਂ ਨੇ ਹਸਪਤਾਲ ‘ਤੇ ਲਾਏ ਲਾਪਰਵਾਹੀ ਦੇ ਦੋਸ਼
ਉਥੇ ਹੀ ਮੌਕੇ ’ਤੇ ਪਹੁੰਚੇ ਥਾਣਾ ਸਿਟੀ ਗੁਰਦਾਸਪੁਰ ਦੇ ਮੁਖੀ ਜਬਰਜੀਤ ਸਿੰਘ ਨੇ ਕਿਹਾ ਕਿ ਸ਼ਮਸ਼ਾਨਘਾਟ ਵਿੱਚ ਟਰੱਸਟ ਅਤੇ ਸਾਧੂਆਂ ਵਿੱਚ ਵਿਵਾਦ ਚੱਲ ਰਿਹਾ ਸੀ, ਜਿਸ ਕਰਕੇ ਦੋਹਾਂ ਧਿਰਾਂ ਨੂੰ ਸਮਝਾ ਕੇ ਅੰਤਿਮ ਸੰਸਕਾਰ ਕਰਵਾ ਦਿੱਤਾ ਗਿਆ ਹੈ ਅਤੇ ਥਾਣੇ ਵਿੱਚ ਆ ਕੇ ਉਨ੍ਹਾਂ ਨੂੰ ਮਸਲਾ ਸੁਲਝਾਉਣ ਲਈ ਕਿਹਾ ਗਿਆ ਹੈ।