ਕੇਂਦਰ ਸਰਕਾਰ ਨੇ Ola ਤੇ Uber ਨੂੰ ਨੋਟਿਸ ਭੇਜਿਆ ਹੈ ਤੇ ਨੋਟਿਸ ਭੇਜਦੇ ਹੋਏ ਜਵਾਬ ਮੰਗਿਆ ਹੈ। ਕੇਂਦਰ ਨੇ ਪੁੱਛਿਆ ਕਿ ਵੱਖ-ਵੱਖ ਫੋਨ ਯੂਜਰਸ ਲਈ ਕਿਰਾਇਆ ਵੱਖ ਕਿਉਂ ਦਿਖਾਏ ਜਾ ਰਹੇ ਹਨ। ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਟਵਿੱਟਰ ‘ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ।
ਰਿਪੋਰਟ ਮੁਤਾਬਕ ਉਪਭੋਗਤਾ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਸੀਸੀਪੀਏ ਨੇ ਕੈਬ ਸੇਵਾ ਪ੍ਰਦਾਤਾ ਓਲਾ ਅਤੇ ਉਬੇਰ ਨੂੰ ਉਪਭੋਗਤਾ ਦੇ ਮੋਬਾਈਲ ਆਪ੍ਰੇਟਿੰਗ ਸਿਸਟਮ, Android ਜਾਂ ‘iPhone ਵਾਲੇ ਯੂਜਰਸ ਤੋਂ ਇੱਕੋ ਥਾਂ ‘ਤੇ ਯਾਤਰਾ ਕਰਨ ਲਈ ਕਥਿਤ ਤੌਰ ‘ਤੇ ਵੱਖ-ਵੱਖ ਕੀਮਤਾਂ ਵਸੂਲਣ ਲਈ ਨੋਟਿਸ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਨ/ਸ਼ੀ.ਲੇ ਪਦਾਰਥਾਂ ਨੂੰ ਨਸ਼ਟ ਕਰਦਿਆਂ ਅੱ/ਗ ਦੀ ਚਪੇਟ ‘ਚ ਆਏ SP ਤੇ DSP, ਹੋਏ ਗੰਭੀਰ ਜ਼ਖਮੀ
ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ‘ਖਪਤਕਾਰ ਮਾਮਲਿਆਂ ਦੇ ਵਿਭਾਗ ਨੇ ਮੁੱਖ ਕੈਬ ਡਰਾਈਵਰਾਂ ਓਲਾ ਅਤੇ ਉਬੇਰ ਨੂੰ ਸੀਸੀਪੀਏ ਰਾਹੀਂ ਵੱਖ-ਵੱਖ ਮੋਬਾਈਲ ਫੋਨਾਂ (ਆਈਫੋਨ ਅਤੇ ਐਂਡਰੌਇਡ) ਰਾਹੀਂ ਇੱਕੋ ਥਾਂ ਦੀ ਬੁਕਿੰਗ ਕਰਨ ਲਈ ਵੱਖ-ਵੱਖ ਕਿਰਾਇਆ ਲੈਣ ‘ਤੇ ਉਨ੍ਹਾਂ ਤੋਂ ਜਵਾਬ ਮੰਗਿਆ ਗਿਆ ਹੈ। ਜੋਸ਼ੀ ਨੇ ਕਿਹਾ ਕਿ “ਖਪਤਕਾਰਾਂ ਦਾ ਸ਼ੋਸ਼ਣ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਸੀਸੀਪੀਏ ਤੋਂ ਇਨ੍ਹਾਂ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ।’
ਵੀਡੀਓ ਲਈ ਕਲਿੱਕ ਕਰੋ -:
