ਚੰਡੀਗੜ੍ਹ ਦੇ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਚੰਡੀਗੜ੍ਹ ਤੋਂ ਅੱਜ ਤੋਂ ਉਡਾਣ ਸੇਵਾਵਾਂ ਦਾ ਦਾਇਰਾ ਤੇ ਸਮਾਂ ਦੋਵੇਂ ਵਧਾ ਦਿੱਤੇ ਗਏ ਹਨ।ਹੁਣ ਸਵੇਰੇ 5 ਵਜੇ ਤੋਂ ਰਾਤ 11 ਵਜੇ ਤੱਕ ਚੰਡੀਗੜ੍ਹ ਏਅਰਪੋਰਟ ਖੁੱਲ੍ਹਾ ਰਹੇਗਾ। ਏਅਰਪੋਰਟ ਤੋਂ ਦੇਸ਼ ਦੇ 12 ਸ਼ਹਿਰਾਂ ਤੇ ਦੁਬਈ ਲਈ ਯਾਤਰੀ ਉਡਾਣ ਭਰ ਸਕਣਗੇ। ਨਾਲ ਹੀ ਹਵਾਈ ਅੱਡਾ ਹੁਣ 18 ਘੰਟੇ ਤੱਕ ਖੁੱਲ੍ਹਾ ਰਹੇਗਾ ਜਦੋਂ ਕਿ ਇਸ ਤੋਂ ਪਹਿਲਾਂ ਏਅਰਪੋਰਟ 8 ਘੰਟੇ ਖੁੱਲ੍ਹਦਾ ਸੀ ।
ਯਾਤਰੀਆਂ ਦੀ ਸਹੂਲਤ ਨੂੰ ਦੇਖਦੇ ਹੋਏ ਰਿਪੇਅਰ ਵਰਕ ਦਾ ਸਮਾਂ ਘਟਾਇਆ ਗਿਆ ਹੈ ਤੇ ਉਡਾਣਾਂ ਦਾ ਸਮਾਂ ਵਧਾਇਆ ਗਿਆ ਹੈ। ਹੁਣ ਤੋਂ ਹੈਦਰਾਬਾਦ, ਗੋਆ, ਦਿੱਲੀ, ਬੇਂਗਲੁਰੂ, ਜੈਪੁਰ, ਇੰਦੌਰ, ਅਹਿਮਦਾਬਾਦ, ਮੁੰਬਈ, ਆਬੂਧਾਬੀ, ਧਰਮਸ਼ਾਲਾ, ਸ਼੍ਰੀਨਗਰ, ਪੁਣੇ ਤੇ ਦੁਬਈ ਲਈ ਸਿੱਧੀਆਂ ਉਡਾਣਾਂ ਸ਼ੁਰੂ ਹੋ ਜਾਣਗੀਆਂ।
ਏਅਰਪੋਰਟ ਅਥਾਰਟੀ ਅਧਿਕਾਰੀ ਨੇ ਦੱਸਿਆ ਕਿ ਰਨਵੇ ਰਿਪੇਅਰ ਦਾ ਕੰਮ ਫੇਜਵਾਈਜ਼ ਕੀਤਾ ਜਾ ਰਿਹਾ ਹੈ ਤਾਂ ਕਿ ਉਡਾਣਾਂ ‘ਤੇ ਅਸਰ ਨਾ ਪਵੇ। ਇਸ ਲਈ ਏਅਰਪੋਰਟ ਨੂੰ 18 ਘੰਟੇ ਲਈ ਖੋਲ੍ਹਿਆ ਜਾ ਰਿਹਾ ਹੈ। ਪਹਿਲੇ ਫੇਜ਼ ਵਿਚ 26 ਅਕਤੂਬਰ ਤੋਂ 6 ਨਵੰਬਰ ਤੱਕ 7 ਘੰਟੇ ਜਹਾਜ਼ਾਂ ਦਾ ਸੰਚਾਲਨ ਕੀਤਾ ਗਿਆ ਸੀ ਹੁਣ ਦੂਜੇ ਫੇਜ਼ ਵਿਚ 7 ਤੋਂ 18 ਘੰਟੇ ਏਅਰਪੋਰਟ ਖੁੱਲ੍ਹਾ ਰਹੇਗਾ। ਸਾਰੀਆਂ ਏਅਰਲਾਈਨਸ ਕੰਪਨੀਆਂ ਨੂੰ ਨਵੀਂ ਸਮਾਂ ਸਾਰਣੀ ਮੁਤਾਬਕ ਸੰਚਾਲਨ ਦੇ ਹੁਕਮ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਅਕਿਲ ਮੌ/ਤ ਮਾਮਲੇ ‘ਚ ਲਿਆ ਗਿਆ ਵੱਡਾ ਐਕਸ਼ਨ, CBI ਨੇ ਮੁਸਤਫਾ ਫੈਮਿਲੀ ‘ਤੇ FIR ਕੀਤੀ ਦਰਜ
ਨਵੇਂ ਸ਼ੈਡਿਊਲ ਨਾਲ ਹੁਣ ਯਾਤਰੀਆਂ ਨੂੰ ਉਡਾਣ ਲਈ ਜ਼ਿਆਦਾ ਬਦਲ ਤੇ ਸਮਾਂ ਮਿਲੇਗਾ। ਏਅਰਲਾਈਨਸ ਕੰਪਨੀਆਂ ਲਈ ਵੀ ਵਾਧੂ ਸਲਾਟ ਖੁੱਲ੍ਹਣ ਨਾਲ ਸੰਚਾਲਨ ਸੁਚਾਰੂ ਹੋਵੇਗਾ। ਪੀਕ ਟ੍ਰੈਵਲ ਸੀਜਨ ਵਿਚ ਇਹ ਕਦਮ ਟ੍ਰੈਫਿਕ ਲੋਡ ਨੂੰ ਸੰਭਾਲਣ ਤੇ ਯਾਤਰੀਆਂ ਦੀ ਅਸਹੂਲਤਾ ਨੂੰ ਘੱਟ ਕਰਨ ਵਿਚ ਮਦਦਗਾਰ ਸਾਬਤ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
























