Chandigarh artist paints Gandhi : ਦੇਸ਼ ਦੀ ਆਜ਼ਾਦੀ ਲਈ ਸਾਬਰਮਤੀ ਤੋਂ ਨਮਕ ਸੱਤਿਆਗ੍ਰਹਿ ਦੀ ਸ਼ੁਰੂਆਤ ਕਰਨ ਵਾਲੇ ਬਾਪੂ ਦੀ 151 ਵੀਂ ਜਯੰਤੀ ’ਤੇ ਚੰਡੀਗੜ੍ਹ ਦੇ ਇੱਕ ਕਲਾਕਾਰ ਨੇ ਇੱਕ ਵੱਖਰੇ ਰੂਪ ’ਚ ਉਨ੍ਹਾਂ ਨੂੰ ਯਾਦ ਕੀਤਾ ਹੈ। ਸ਼ਹਿਰ ਦੇ ਪੋਰਟ੍ਰੇਟ ਆਰਟਿਸਟ ਵਰੁਣ ਟੰਡਨ ਨੇ ਮਹਾਤਮਾ ਗਾਂਧੀ ਦਾ 25 ਫੁੱਟ ਉੱਚਾ ਇੱਕ ਪੋਟ੍ਰੇਟ ਨਮਕ ਨਾਲ ਤਿਆਰ ਤਿਆਰ ਕੀਤਾ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਰੁਣ ਨੇ ਦੱਸਿਆ ਕਿ ਬਾਪੂ ਨੂੰ ਸੱਚੇ ਢੰਗ ਨਾਲ ਯਾਦ ਕਰਨ ਦਾ ਸਭ ਤੋਂ ਵਧੀਆ ਇਹ ਤਰੀਕਾ ਸੀ। ਉਨ੍ਹਾਂ ਨੇ ਦੇਸ਼ ਦੀ ਅਜ਼ਾਦੀ ਲਈ ਸਬਰਮਤੀ ਤੋਂ ਨਮਕ ਸਤਿਆਗ੍ਰਹਿ ਦੀ ਸ਼ੁਰੂਆਤ ਕੀਤੀ। ਇਸ ਸੱਤਿਆਗ੍ਰਹਿ ਨੇ ਦੇਸ਼ ਦੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਫਿਰ ਲੋਕ ਆਜ਼ਾਦੀ ਲਈ ਉਨ੍ਹਾਂ ਨਾਲ ਜੁੜਦੇ ਗਏ। ਵਰੁਣ ਨੇ ਦੱਸਿਆ ਕਿ ਬਾਪੂ ਦੀ ਇਸ ਤਸਵੀਰ ਨੂੰ ਬਣਾਉਣ ਵਿਚ ਤਿੰਨ ਦਿਨਾਂ ਵਿਚ 8 ਘੰਟੇ ਦਾ ਸਮਾਂ ਲਗਾਇਆ। ਉਸ ਨੇ ਕਿਹਾ ਕਿ ਸਭ ਤੋਂ ਪਹਿਲਾਂ ਬਾਪੂ ਦੀ ਤਸਵੀਰ ਕਾਲੇ ਰੰਗ ਦੇ ਬੇਸ ‘ਤੇ ਬਣਾਈ ਅਤੇ ਉਸ ਤੋਂ ਬਾਅ ਉਸ ’ਤੇ ਨਮਕ ਨੂੰ ਬਹੁਤ ਹੀ ਬਾਰੀਕੀ ਨਾਲ ਨਮਕ ਨੂੰ ਇਸ ਤਰ੍ਹਾਂ ਫੈਲਾਇਆ ਕਿ ਲੱਗੇ ਕਿ ਜਿਵੇਂ ਕਿਸੇ ਰੰਗ ਨਾਲ ਬਣਾਇਆ ਗਿਆ ਹੈ। ਇਸ ਦੇ ਲਈ ਉਸ ਨੇ ਸਵਦੇਸ਼ੀ 2 ਕਿਲੋ ਨਮਕ ਦਾ ਇਸਤੇਮਾਲ ਕੀਤਾ।
ਵਰੁਣ ਨੇ ਬਾਪੂ ਦੀ ਇਹ ਤਸਵੀਰ ਸ਼ਹਿਰ ਦੇ ਗਾਂਧੀ ਮੈਮੋਰੀਅਲ ਬਿਲਡਿੰਗ ਸੈਕਟਰ-16 ਵਿੱਚ ਸਥਿਤ ਗਾਂਧੀ ਅਜਾਇਬ ਘਰ ਵਿਚ ਬਣਾਈ ਹੈ। ਇਸ ਤੋਂ ਪਹਿਲਾਂ ਵੀ ਵਰੁਣ ਨੇ ਵੱਖ-ਵੱਖ ਕਈ ਹਸਤੀਆਂ ਦੇ ਪੋਟ੍ਰੇਟ ਵੱਖ-ਵੱਖ ਅੰਦਾਜ਼ ਅਤੇ ਵੱਖ-ਵੱਖ ਚੀਜ਼ਾਂ ਨਾਲ ਬਣਾਈ ਹੈ। ਮੂਲ ਤੌਰ ‘ਤੇ ਜਲੰਧਰ ਦਾ ਰਹਿਣ ਵਾਲਾ, ਵਰੁਣ ਪਿਛਲੇ ਕਈ ਸਾਲਾਂ ਤੋਂ ਪੋਰਟਰੇਟ ਬਣਾ ਰਿਹਾ ਹੈ। ਇਸ ਤੋਂ ਪਹਿਲਾਂ ਉਸ ਨੇ ਸਵਰਗੀ ਬਲਬੀਰ ਸਿੰਘ ਸੀਨੀਅਰ ਦਾ ਪੋਟ੍ਰੇਟ ਹਾਕੀ ਸਟਿੱਕ ਦੇ ਟੁੱਕੜਿਆਂ ਨੂੰ ਮਿਲਾ ਕੇ ਬਣਾਇਆ ਸੀ। ਇਸ ਤੋਂ ਇਲਾਵਾ ਸਵਰਗੀ ਦਾਰਾ ਸਿੰਘ ਦਾ ਪੋਟ੍ਰੇਟ ਪਿੰਨੀ ਨਾਲ ਅਤੇ ਸਵ. ਜਸਪਾਲ ਸਿੰਘ ਭੱਟੀ ਦਾ ਪੋਟ੍ਰੇਟ ਸਮਾਇਲੀ ਨੂੰ ਜੋੜ ਕੇ ਬਣਾਇਆ ਸੀ। ਵਰੁਣ ਨੇ ਕਿਹਾ ਕਿ ਹਰ ਸ਼ਖਸੀਅਤ ਦੀ ਆਪਣੀ ਖਾਸੀਅਤ ਹੁੰਦੀ ਹੈ, ਅਜਿਹੇ ਵਿੱਚ ਉਨ੍ਹਾਂ ਦਾ ਪੋਟ੍ਰੇਟ ਬਣਾਉਂਦੇ ਹੋਏ ਉਨ੍ਹਾਂ ਦੀ ਖਾਸੀਅਤ ਨਾਲ ਜੁੜਿਆ ਹੋਇਆ ਮੈਟੀਰੀਅਲ ਲੈ ਕੇ ਬਣਾਉਂਦਾ ਹੈ।