ਚੰਡੀਗੜ੍ਹ ਵਿੱਚ ਕਿਸਾਨਾਂ ਦੀ ਆਮਦ ਨੂੰ ਲੈ ਕੇ ਪੁਲਿਸ ਵੱਲੋਂ ਲੱਖਾ ਸਿਧਾਣਾ, ਜੱਸ ਬਾਜਵਾ, ਸੋਨੀਆ ਮਾਨ ਤੇ ਕਿਸਾਨ ਆਗੂ ਦੀਪ ਰਾਜਿੰਦਰ ਸਿੰਘਵਾਲਾ, ਬਲਦੇਵ ਸਿੰਘ ਸਿਰਸਾ ਅਤੇ ਕਈ ਹੋਰ ਅਣਪਛਾਤੇ ਕਿਸਾਨਾਂ ‘ਤੇ ਪਰਚੇ ਦਰਜ ਕੀਤੇ ਗਏ ਹਨ।
ਪੁਲਿਸ ਨੇ ਦੋਸ਼ ਲਾਏ ਹਨ ਕਿ ਇਨ੍ਹਾਂ ਵੱਲੋਂ ਕਿਸਾਨਾਂ ਨੂੰ ਬੈਰੀਕੇਡ ਤੋੜਣ ਲਈ ਉਕਸਾਇਆ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਇਹਨਾਂ ‘ਤੇ ਪਰਚਾ ਦਰਜ ਕੀਤਾ ਗਿਆ ਹੈ। ਉਥੇ ਹੀ ਜਦੋਂ ਜਸ ਬਾਜਵਾ ਨਾਲ ਪੱਤਰਕਾਰਾਂ ਨੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦੀ ਟੀਮ ਨੇ ਕਿਹਾ ਕਿ ਜਸ ਬਾਜਵਾ ਤਾਂ ਕੱਲ੍ਹ ਚੰਡੀਗੜ੍ਹ ਆਏ ਹੀ ਨਹੀਂ ਸਨ ਤਾਂ ਉਨ੍ਹਾਂ ਖਿਲਾਫ ਮਾਮਲਾ ਦਰਜ ਕਿਵੇਂ ਹੋਇਆ। ਅਜਿਹੇ ਵਿੱਚ ਦੇਖਣਾ ਹੋਵੇਗਾ ਕਿ ਅਜੇ ਜਸ ਬਾਜਵਾ ਸਾਹਮਣੇ ਆ ਕੇ ਕੀ ਕਹਿੰਦੇ ਹਨ।
ਪਰ ਚੰਡੀਗੜ੍ਹ ਪੁਲਿਸ ਲਈ ਵੀ ਜਸ ਬਾਜਵਾ ਦੀ ਟੀਮ ਨੇ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਅਸੀਂ ਆਪਣੇ ਵੀਡੀਓ ਵੀ ਅਪਲੋਡ ਕੀਤੇ ਹਨ ਜੋਕਿ ਇੰਸਟਾਗ੍ਰਾਮ ਜਾਂ ਹੋਰ ਸੋਸ਼ਲ ਮੀਡੀਆ ਪਲੇਟਫਾਰਮਸ ‘ਤੇ ਹਨ ਤਾਂ ਅਸੀਂ ਚੰਡੀਗੜ੍ਹ ਪੁਲਿਸ ਨੇ ਮਾਮਲਾ ਦਰਜ ਕਿਉਂ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਆਪਣੀਆਂ ਵੀਡੀਓ ਵੀ ਅਪਲੋਡ ਕੀਤੀਆਂ ਹਨ ਜੋ ਇੰਸਟਾਗ੍ਰਾਮ ਜਾਂ ਹੋਰ ਸੋਸ਼ਲ ਮੀਡੀਆ ਪਲੇਟਫਾਰਮਸ ‘ਤੇ ਹਨ ਤਾਂ ਸਾਡੇ ‘ਤੇ ਚੰਡੀਗੜ੍ਹ ਪੁਲਿਸ ਨੇ ਮਾਮਲਾ ਕਿਉਂ ਨਹੀਂ ਦਰਜ ਕੀਤਾ।