Ghibli ਆਰਟ ਦਾ ਇਸਤੇਮਾਲ ਕਰਨ ਵਾਲਿਆਂ ਲਈ ਚੰਡੀਗੜ੍ਹ ਪੁਲਿਸ ਨੇ ਸਲਾਹ ਦਿੱਤੀ ਹੈ। ਪੁਲਿਸ ਨੇ ਡਾਟਾ ਪ੍ਰਾਈਵੇਸੀ ਨੂੰ ਲੈ ਕੇ ਅਡਵਾਈਜ਼ਰੀ ਜਾਰੀ ਕੀਤੀ ਹੈ। ਯੂਜ਼ਰਸ ਨੂੰ Ghibli ਦੇ ਇਸਤੇਮਾਲ ਦੌਰਾਨ ਸਾਵਧਾਨੀ ਵਰਤਣ ਹਦਾਇਤ ਦੀ ਦਿੱਤੀ ਗਈ ਹੈ।
ਪੁਲਿਸ ਨੇ ਕਿਹਾ ਕਿ ਫ਼ਰਜ਼ੀ ਸਾਈਟਸ ਪਰਸਨਲ ਡਾਟਾ ਲੀਕ ਕਰ ਸਕਦੀਆਂ ਹਨ। ਸਾਈਬਰ ਮੁਲਜ਼ਮ ਡਾਟੇ ਦੀ ਦੂਰਵਰਤੋਂ ਵੀ ਕਰ ਸਕਦੇ ਹਨ। ਚੰਡੀਗੜ੍ਹ ਪੁਲਿਸ ਵੱਲੋਂ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਫੇਕ ਵੈੱਬਸਾਈਟ ਦੇ ਚੱਕਰ ਵਿਚ ਨਾ ਪਓ। ਫਿਸ਼ਿੰਗ ਈ-ਮੇਲ ਨਾਲ ਧੋਖਾਧੜੀ ਹੋ ਸਕਦੀ ਹੈ। ਮੁਫਤ ਆਫਰਸ ਤੋਂ ਵੀ ਸਾਵਧਾਨ ਰਹੋ ਤੇ ਨਿੱਜੀ ਡਾਟਾ ਜਾਂ ਫੋਟੋਆਂ ਪਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਸੋਚੋ।
ਵੀਡੀਓ ਲਈ ਕਲਿੱਕ ਕਰੋ -:
