Change in the Entrance Test : ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਯੂਨੀਵਰਸਿਟੀ ਵਿਚ ਸੈਸ਼ਨ 2020-21 ਦੈ ਐਂਟ੍ਰੈਂਸ ਟੈਸਟ ਦੀਆਂ ਤਰੀਕਾਂ ਵਿਚ ਤਬਦੀਲੀ ਕੀਤੀ ਗਈ ਹੈ, ਜਿਸ ਮੁਤਾਬਕ 27 ਜੁਲਾਈ ਨੂੰ ਸ਼ੁਰੂ ਹੋਣ ਵਾਲੇ ਇਹ ਟੈਸਟ ਨੂਣ 4 ਅਕਤੂਬਰ 2020 ਤੋਂ ਸ਼ੁਰੂ ਹੋਣਗੇ ਅਤੇ 7 ਨਵੰਬਰ ਤੱਕ ਚੱਲਣਗੇ। ਇਸ ਦੇ ਨਾਲ ਹੀ ਯੂਨੀਵਰਸਿਟੀ ਵੱਲੋਂ 153 ਕੋਰਸਾਂ ਵਿੱਚ ਦਾਖਲੇ ਲਈ ਵੈੱਬਸਾਈਟ ਵੀ ਲਾਂਚ ਕੀਤੀ ਗਈ ਹੈ, ਜਿਥੇ ਆਨਲਾਈਨ ਫਾਰਮ ਭਰਿਆ ਜਾ ਸਕਦਾ ਹੈ। ਦਾਖਲੇ ਲਈ ਆਨਲਾਈਨ ਫਾਰਮ ਭਰੇ ਜਾਣ ਦੀ ਆਖਰੀ ਮਿਤੀ 10 ਅਗਸਤ ਹੈ।
ਦੱਸਣਯੋਗ ਹੈ ਕਿ ਯੂਨੀਵਰਸਿਟੀ ਵਿਚ ਸਰਟੀਫਿਕੇਟ ਕੋਰਸ, ਡਿਪਲੋਮਾ, ਐਡਵਾਂਸ ਡਿਪਲੋਮਾ, ਪੀ ਜੀ ਡਿਪਲੋਮਾ, ਯੂ ਜੀ ਅਤੇ ਪੀ ਜੀ ਕੋਰਸਾਂ ਲਈ ਦਾਖਲੇ ਸ਼ੁਰੂ ਹੋ ਚੁੱਕੇ ਹਨ। ਇਸ ਸੰਬੰਧੀ ਹੈਂਡਬੁੱਕ ਆਫ ਇਨਫਾਰਮੇਸ਼ਨ https://puchd.ac.in/important-documents.php ਇਸ ਲਿੰਕ ਉੱਤੇ ਦਿੱਤੀ ਗਈ ਹੈ। ਯੂ ਜੀ ਅਤੇ ਸੀ ਸੀ ਕੋਰਸਾਂ ਵਿੱਚ ਦਾਖਲਾ ਬਾਰਵ੍ਹੀਂ ਦੇ ਨੰਬਰਾਂ ਉੱਤੇ ਨਿਰਭਰ ਹੋਵੇਗਾ। ਇਸ ਲਈ ਚਾਹਵਾਨ ਵਿਦਿਆਰਥੀ http://ugadmissions.puchd.ac.in ਲਿੰਕ ਉਤੇ ਜਾ ਕੇ ਜਾਣਕਾਰੀ ਹਾਸਲ ਕਰ ਸਕਦੇ ਹਨ। ਪੀ ਜੀ/ ਸੀ ਸੀ/ ਡਿਪਲੋਮਾ/ ਐਡਵਾਂਸ ਡਿਪਲੋਮਾ/ ਪੀ ਜੀ ਡਿਪਲੋਮਾ ਲਈ ਚਾਹਵਾਨ ਵਿਦਿਆਰਥੀ http://onlineadmissions.puchd.ac.in ਲਿੰਕ ਉੱਤੇ ਜਾ ਕੇ ਵਧੇਰੇ ਜਾਣਕਾਰੀ ਹਾਸਲ ਕਰ ਸਕਦੇ ਹਨ। ਇਸ ਦੇ ਨਾਲ ਹੀ ਦਾਖਲਾ ਫਾਰਮ ਦੀ ਫੀਸ ਵੀ ਆਨਲਾਈਨ ਭਰੀ ਜਾਵੇਗੀ। ਇੱਕ ਕੋਰਸ ਲਈ ਫਾਰਮ ਦੀ ਫੀਸ 300 ਰੁਪਏ ਹੈ, ਦੋ ਲਈ 400, ਤਿੰਨ ਲਈ 500 ਅਤੇ ਚਾਰ ਲਈ 600 ਰੁਪਏ ਹੈ।
ਪੰਜਾਬ ਯੂਨੀਵਰਸਿਟੀ ਨੇ ਵੱਖ-ਵੱਖ ਦਾਖਲਾ ਇਮਤਿਹਾਨਾਂ ਦੀ ਡੇਟ ਵੀ ਜਾਰੀ ਕਰ ਦਿੱਤੀ ਹੈ। ਜਿਸ ਮੁਤਾਬਕ 4 ਅਕਤੂਬਰ ਨੂੰ PU-CET (U.G.), PU-B.A./B.Com. LL.B. (Hons.) (5 years) Integrated Course ਦਾ ਟੈਸਟ ਹੋਵੇਗਾ। ਜਦਕਿ 10 ਅਕਤੂਬਰ ਅਤੇ 11 ਅਕਤੂਬਰ ਨੂੰ PU – CET (P.G.), 16 ਅਕਤੂਬਰ ਨੂੰ PUTHAT – 16, 18 ਅਕਤੂਬਰ ਨੂੰ PUMEET, PULEET, 22 ਅਕਤੂਬਰ ਨੂੰ PU – LL.B. (3 Years), 30 ਅਕਤੂਬਰ ਨੂੰ MBA (Executive) for USOL ਅਤੇ 7 ਨਵੰਬਰ ਨੂੰ M.Phil. & Ph.D. ਦਾ ਟੈਸਟ ਹੋਵੇਗਾ। ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਦੀ ਵੈੱਬਸਾਈਟ ਤੋਂ ਟੈਸਟ ਸਬੰਧਤ ਜਾਂ ਕੋਈ ਵੀ ਹੋਰ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।