ਲੁਧਿਆਣਾ ਪ੍ਰਸ਼ਾਸਨ ਨੇ ਜ਼ਿਲ੍ਹੇ ਵਿੱਚ ਦੁਕਾਨਾਂ ਖੋਲ੍ਹਣ ਦਾ ਸਮਾਂ ਬਦਲ ਦਿੱਤਾ ਹੈ। ਹੁਣ ਇਹ ਦੁਕਾਨਾਂ ਰਾਤ 7.30 ਵਜੇ ਤੱਕ ਖੋਲ੍ਹੀਆਂ ਜਾ ਸਕਦੀਆਂ ਹਨ। ਵੀਕੈਂਡ ਕਰਫਿਊ ਦੌਰਾਨ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਨਹੀਂ ਹੋਵੇਗੀ।
ਇਸ ਤੋਂ ਇਲਾਵਾ ਪੱਕੇ ਹੋਏ ਭੋਜਨ ਦੀ ਹੋਮ ਡਿਲੀਵਰੀ ਸਵੇਰੇ 7 ਵਜੇ ਤੋਂ ਰਾਤ 9 ਵਜੇ ਤੱਕ ਹਫਤੇ ਦੇ ਸੱਤ ਦਿਨ ਕੀਤੀ ਜਾ ਸਕਦੀ ਹੈ। ਰਾਤ 9 ਤੋਂ ਸਵੇਰ 5 ਤੱਕ ਕੋਈ ਹੋਮ ਡਿਲਵਰੀ ਨਹੀਂ ਹੋਵੇਗੀ। ਇਹ ਹੁਕਮ ਸੋਮਵਾਰ ਤੋਂ ਸ਼ਨੀਵਾਰ ਤੱਕ ਲਾਗੂ ਹੋਣਗੇ। ਐਤਵਾਰ ਨੂੰ ਵੀਕਐਂਡ ਕਰਫਿਊ ਰਹੇਗਾ।
ਦੱਸਣਯੋਗ ਹੈ ਕਿ ਲੁਧਿਆਣਾ ਪ੍ਰਸ਼ਾਸਨ ਨੇ ਵੀ ਜ਼ਿਲ੍ਹੇ ਵਿੱਚ ਕਰਫਿਊ ਨੂੰ 25 ਜੂਨ ਤੱਕ ਵਧਾਇਆ ਹੈ ਪਰ ਇਸ ਦੇ ਨਾਲ ਹੀ ਲੋਕਾਂ ਨੂੰ ਕਾਫੀ ਛੋਟਾਂ ਵੀ ਦਿੱਤੀਆਂ ਗਈਆਂ ਹਨ। ਸਾਰੇ ਰੈਸਟੋਰੈਂਟ, ਕੈਫੇ, ਕੌਫੀ ਸ਼ਾਪਸ, ਹਲਵਾਈ ਫਾਸਟ ਫੂਡ ਆਊਟਲੈਟਸ ਆਦਿ, ਸਿਨੇਮਾ, ਜਿਮ, ਅਜਾਇਬ ਘਰ ਨੂੰ ਵੱਧ ਤੋਂ ਵੱਧ 50 ਫੀਸਦੀ ਸਮਰੱਥਾ ਅਨੁਸਾਰ ਖੋਲ੍ਹਿਆ ਜਾਵੇਗਾ। ਇਨ੍ਹਾਂ ਸਾਰੀਆਂ ਸੰਬੰਧਤ ਇਕਾਈਆਂ ਅਧੀਨ ਕਰਮਚਾਰਆਂ ਨੂੰ ਕੋਵਿਡ ਟੀਕਾਕਰਨ ਦੀ ਘੱਟੋ-ਘੱਟੋ ਇੱਕ ਖੁਰਾਕ ਲਗਾਉਣੀ ਲਾਜ਼ਮੀ ਹੋਵੇਗੀ।
ਇਹ ਵੀ ਪੜ੍ਹੋ : ਲੁਧਿਆਣਾ ‘ਚ 25 ਜੂਨ ਤੱਕ ਵਧਿਆ ਕਰਫਿਊ, ਇਸ ਸ਼ਰਤ ਨਾਲ ਖੁੱਲ੍ਹਣਗੇ ਰੈਸਟੋਰੈਂਟਸ, ਸਿਨੇਮਾ ਹਾਲ ਤੇ ਜਿਮ
ਵਿਆਹ, ਸੰਸਕਾਰ ਤੇ ਹੋਰ, ਸਮਾਗਮਾ ਵਿੱਚ 50 ਤੋਂ ਵੱਧ ਵਿਅਕਤੀਆਂ ਦੇ ਇਕੱਠ ਦੀ ਇਜਾਜ਼ਤ ਨਹੀਂ ਹੋਵੇਗੀ। ਨਾਨ-ਏਸੀ ਬੱਸਾਂ ਵਿੱਚ ਸੀਟਾਂ ਦੀ ਸਮਰੱਥਾ ਨਾਲ, ਜਦਕਿ ਏਸੀ ਬੱਸਾਂ ਵਿੱਚ 50 ਫੀਸਦੀ ਸਵਾਰੀਆਂ ਨਾਲ ਬੈਠਣ ਦੀ ਇਜਾਜ਼ਤ ਹੋਵੇਗੀ।