ਚਾਰਧਾਮ ਯਾਤਰਾ ਮੰਗਲਵਾਰ ਯਾਨੀ ਕਿ 3 ਮਈ ਤੋਂ ਸ਼ੁਰੂ ਹੋ ਗਈ ਹੈ । ਗੰਗੋਤਰੀ ਅਤੇ ਯਮੁਨੋਤਰੀ ਮੰਦਰਾਂ ਦੇ ਕਪਾਟ ਅੱਜ ਤੋਂ ਖੁੱਲ੍ਹ ਜਾਣਗੇ । ਇਸ ਦੌਰਾਨ ਚਾਰਧਾਮ ਯਾਤਰਾ ਲਈ ਕੋਵਿਡ ਦੀ ਨੈਗੇਟਿਵ ਟੈਸਟ ਰਿਪੋਰਟ ਜ਼ਰੂਰੀ ਨਹੀਂ ਹੋਵੇਗੀ । ਉੱਤਰਕਾਸ਼ੀ ਜ਼ਿਲ੍ਹੇ ਵਿੱਚ ਸਥਿਤ ਗੰਗੋਤਰੀ ਅਤੇ ਯਮੁਨੋਤਰੀ ਮੰਦਰਾਂ ਦੇ ਕਪਾਟ ਅੱਜ ਅਕਸ਼ੈ ਤ੍ਰਿਤੀਆ ਦੇ ਤਿਉਹਾਰ ‘ਤੇ ਕਪਾਟ ਖੁੱਲ੍ਹਣ ਨਾਲ ਇਸ ਸਾਲ ਦੀ ਚਾਰਧਾਮ ਯਾਤਰਾ ਅੱਜ ਤੋਂ ਸ਼ੁਰੂ ਹੋ ਜਾਵੇਗੀ । ਕੇਦਾਰਨਾਥ ਦੇ ਕਪਾਟ ਜਿੱਥੇ 6 ਮਈ ਨੂੰ ਖੁੱਲ੍ਹਣਗੇ, ਉੱਥੇ ਹੀ ਬਦਰੀਨਾਥ ਮੰਦਰ ਦੇ ਕਪਾਟ 8 ਮਈ ਨੂੰ ਖੁੱਲ੍ਹਣਗੇ। ਅੱਜ ਅਕਸ਼ੈ ਤ੍ਰਿਤੀਆ ਦੇ ਤਿਉਹਾਰ ਮੌਕੇ ਗੰਗੋਤਰੀ ਧਾਮ ਦੇ ਕਪਾਟ ਸਵੇਰੇ 11:15 ਵਜੇ ਖੁੱਲ੍ਹਣਗੇ। ਇਸ ਦੇ ਨਾਲ ਹੀ ਯਮਨੋਤਰੀ ਧਾਮ ਦੇ ਕਪਾਟ ਦੁਪਹਿਰ 12:15 ਵਜੇ ਖੁੱਲ੍ਹਣਗੇ।
ਪਿਛਲੇ ਦੋ ਸਾਲਾਂ ਤੋਂ ਕੋਵਿਡ-19 ਮਹਾਮਾਰੀ ਕਾਰਨ ਵਿਘਨ ਪੈ ਰਹੀ ਚਾਰਧਾਮ ਯਾਤਰਾ ਵਿੱਚ ਇਸ ਸਾਲ ਰਿਕਾਰਡ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ । ਇਸ ਦੇ ਮੱਦੇਨਜ਼ਰ ਉੱਤਰਾਖੰਡ ਸਰਕਾਰ ਨੇ ਚਾਰ ਧਾਮਾਂ ਵਿੱਚ ਰੋਜ਼ਾਨਾ ਦਰਸ਼ਨ ਕਰਨ ਲਈ ਸ਼ਰਧਾਲੂਆਂ ਦੀ ਗਿਣਤੀ ਤੈਅ ਕਰ ਦਿੱਤੀ ਹੈ । ਅੱਜ ਅਕਸ਼ੈ ਤ੍ਰਿਤੀਆ ਦੇ ਤਿਉਹਾਰ ‘ਤੇ ਸ਼ੁਰੂ ਹੋਣ ਵਾਲੀ ਯਾਤਰਾ ਦੌਰਾਨ ਹਰ ਰੋਜ਼ ਵੱਧ ਤੋਂ ਵੱਧ 15,000 ਸ਼ਰਧਾਲੂ ਬਦਰੀਨਾਥ, 12,000 ਕੇਦਾਰਨਾਥ, 7,000 ਗੰਗੋਤਰੀ ਅਤੇ 4,000 ਯਮੁਨੋਤਰੀ ਦੇ ਦਰਸ਼ਨ ਕਰ ਸਕਣਗੇ। ਫਿਲਹਾਲ ਇਹ ਵਿਵਸਥਾ ਪਹਿਲੇ 45 ਦਿਨਾਂ ਲਈ ਕੀਤੀ ਗਈ ਹੈ।
ਇਹ ਵੀ ਪੜ੍ਹੋ: ਵਿੱਤ ਮੰਤਰੀ ਹਰਪਾਲ ਚੀਮਾ ਦਾ ਐਲਾਨ-‘ਲੋਕ ‘ਖੁਦ’ ਬਣਾਉਣਗੇ ਪੰਜਾਬ ਦਾ ਬਜਟ, ਪੋਰਟਲ ਕੀਤਾ ਲਾਂਚ’
ਦੱਸ ਦੇਈਏ ਕਿ ਯਾਤਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਚਾਰਧਾਮ ਯਾਤਰਾ ਦੇ ਰੂਟਾਂ ‘ਤੇ ਰਾਤ 10 ਵਜੇ ਤੋਂ ਸਵੇਰੇ 4 ਵਜੇ ਤੱਕ ਵਾਹਨਾਂ ਦੀ ਆਵਾਜਾਈ ਬੰਦ ਰੱਖਣ ਦਾ ਵੀ ਫੈਸਲਾ ਕੀਤਾ ਗਿਆ ਹੈ । ਇਸ ਸਾਲ ਚਾਰਧਾਮ ਯਾਤਰਾ ਲਈ ਉਤਰਾਖੰਡ ਆਉਣ ਵਾਲੇ ਸ਼ਰਧਾਲੂਆਂ ਲਈ ਕੋਵਿਡ ਦੀ ਨੈਗੇਟਿਵ ਰਿਪੋਰਟ ਜਾਂ ਟੀਕਾਕਰਨ ਸਰਟੀਫਿਕੇਟ ਲੈ ਕੇ ਜਾਣਾ ਲਾਜ਼ਮੀ ਨਹੀਂ ਹੈ । ਤੀਰਥ ਯਾਤਰਾ ਲਈ ਰਵਾਨਾ ਹੋਣ ਤੋਂ ਪਹਿਲਾਂ ਸ਼ਰਧਾਲੂਆਂ ਲਈ ਸੈਰ-ਸਪਾਟਾ ਵਿਭਾਗ ਦੇ ਪੋਰਟਲ ‘ਤੇ ਰਜਿਸਟ੍ਰੇਸ਼ਨ ਕਰਨਾ ਲਾਜ਼ਮੀ ਹੋਵੇਗਾ । ਕੋਵਿਡ ਦੀ ਨੈਗੇਟਿਵ ਟੈਸਟ ਰਿਪੋਰਟ ਜਾਂ ਬਾਹਰਲੇ ਰਾਜਾਂ ਤੋਂ ਆਉਣ ਵਾਲੇ ਸ਼ਰਧਾਲੂਆਂ ਦੇ ਟੀਕਾਕਰਨ ਸਰਟੀਫਿਕੇਟ ਦੀ ਜਾਂਚ ਅਗਲੇ ਹੁਕਮਾਂ ਤੱਕ ਲਾਜ਼ਮੀ ਨਹੀਂ ਹੋਵੇਗੀ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਜੋ ਸ਼ਰਧਾਲੂਆਂ ਨੂੰ ਆਉਣ-ਜਾਣ ‘ਤੇ ਕਿਸੇ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸੂਬੇ ਦੀਆਂ ਸਰਹੱਦਾਂ ‘ਤੇ ਭੀੜ ਨਾ ਜਮਾ ਹੋਵੇ।
ਵੀਡੀਓ ਲਈ ਕਲਿੱਕ ਕਰੋ -: