ਫਰੀਦਕੋਟ ਵਿਚ ਸੀਆਈਏ ਸਟਾਫ ਨੇ ਬਜ਼ੁਰਗਾਂ ਨੂੰ ਆਪਣੀਆਂ ਗੱਲਾਂ ਵਿਚ ਫਸਾ ਕੇ ਏਟੀਐੱਮ ਕਾਰਡ ਬਦਲਣ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਏਟੀਐੱਮ ਤੋਂ ਪੈਸੇ ਕੱਢ ਰਹ ਬਜ਼ੁਰਗਾਂ ਦਾ ਪਿੱਛੇ ਖੜ੍ਹੇ ਹੋ ਕੇ ਹੌਲੀ ਤੋਂ ਪਾਸਵਰਡ ਦੇਖਣ ਦੇ ਬਾਅਦ ਜਾਲ ਵਿਚ ਫਸਾ ਕੇ ਏਟੀਐੱਮ ਕਾਰਡ ਬਦਲ ਕੇ ਖਾਤਿਆਂ ਤੋੰ ਪੈਸੇ ਕਢਵਾਉਂਦ ਸੀ। ਮੁਲਜ਼ਮ ਦੀ ਪਛਾਣ ਫਾਜ਼ਿਲਕਾ ਵਾਸੀ ਮੁਲਜ਼ਮ ਗਗਨਦੀਪ ਸਿੰਘ ਉਰਫ ਗਗਨ ਵਜੋਂ ਹੋਈ ਹੈ।
ਸੀਆਈਏ ਸਟਾਫ ਮੁਤਾਬਕ ਸੂਚਨਾ ਮਿਲੀ ਸੀ ਕਿ ਮੁਲਜ਼ਮ ਫਰੀਦਕੋਟ ਸ਼ਹਿਰ ਤੇ ਹੋਰ ਸ਼ਹਿਰਾਂ ਵਿਚ ਏਟੀਐੱਮ ਮਸ਼ੀਨਾਂ ਦੇ ਆਸ-ਪਾਸ ਖੜ੍ਹਾ ਰਹਿੰਦਾ ਹੈ ਜਿਵੇਂ ਹੀ ਬਜ਼ੁਰਗ ਏਟੀਐੱਮ ਤੋਂ ਪੈਸੇ ਕਢਵਾਉਣ ਲਈ ਪਹੁੰਚਦੇ ਸਨ ਉਹ ਉਨ੍ਹਾਂ ਦੇ ਪਿੱਛੇ ਬਜ਼ੁਰਗ ਦੀ ਮਦਦ ਦੇ ਬਹਾਨੇ ਖੜ੍ਹਾ ਹੋ ਜਾਂਦਾ ਸੀ।
ਕਈ ਵਾਰ ਜਦੋਂ ਬਜ਼ੁਰਗ ਮੁਲਜ਼ਮ ਤੋਂ ਮਦਦ ਨਹੀਂ ਲੈਂਦੇ ਸਨ ਤਾਂ ਉਹ ਉਨ੍ਹਾਂ ਦੇ ਏਟੀਐੱਮ ਦਾ ਪਾਸਵਰਡ ਚੋਰੀ ਨਾਲ ਦੇਖ ਲੈਂਦਾ ਸੀ ਤੇ ਇਸ ਦੇ ਬਾਅਦ ਉਹ ਬਜ਼ੁਰਗਾਂ ਨੂੰ ਗੱਲਾਂ ਵਿਚ ਫਸਾ ਕੇ ਉਨ੍ਹਾਂ ਦੇ ਏਟੀਐੱਮ ਕਾਰਡ ਬਦਲ ਦਿੰਦਾ ਸੀ ਜਿਸ ਦੇ ਬਾਅਦ ਉਹ ਬਜ਼ੁਰਗਾਂ ਦੇ ਏੇਟੀਐੱਮ ਰਾਹੀ ਖਾਤੇ ਨੂੰ ਸਾਫ ਕਰ ਦਿੰਦਾ ਸੀ। ਜਦੋਂ ਠੱਗੀ ਦਾ ਪਤਾ ਲੱਗਦਾ ਸੀ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਸੀ।
ਇਹ ਵੀ ਪੜ੍ਹੋ : ਪੰਕਜ ਅਡਵਾਨੀ ਨੇ ਰਚਿਆ ਇਤਿਹਾਸ, 26ਵੀਂ ਵਾਰ ਜਿੱਤਿਆ ਵਰਲਡ ਬਿਲੀਅਰਡਸ ਚੈਂਪੀਅਨਸ਼ਿਪ ਦਾ ਖ਼ਿਤਾਬ
ਮੁਲਜ਼ਮ ਗਗਨਦੀਪ ਸਿੰਘ ਵਾਸੀ ਲਾਲਾ ਬਸਤੀ ਜਲਾਲਾਬਾਦ ਫਾਜ਼ਿਲਕਾ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਬੈਂਕਾਂ ਦੇ 48 ਏਟੀਐੱਮ ਕਾਰਡ ਬਰਾਮਦ ਕੀਤੇ ਗਏ ਹਨ। ਮੁਲਜ਼ਮ ਖਿਲਾਫ ਪਹਿਲਾਂ ਤੋਂ ਹੀ ਐੱਨਡੀਪੀਐੱਸ ਐਕਟ ਤੇ ਧੋਖਾਦੇਹੀ ਦੇ ਮੁਕੱਦਮੇ ਦਰਜ ਹਨ।
ਵੀਡੀਓ ਲਈ ਕਲਿੱਕ ਕਰੋ : –