ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਨਵਾਂ ਫਰਮਾਨ ਜਾਰੀ ਕੀਤਾ ਗਿਆ ਹੈ ਜਿਸ ਤਹਿਤ ਹੁਣ ਅਧਿਆਪਕਾਂ ਨੂੰ ਸਕੂਲਾਂ ‘ਚ PTM ਦੌਰਾਨ ਮਾਪਿਆਂ ਦਾ ਬਲੱਡ ਪ੍ਰੈਸ਼ਰ ਚੈੱਕ ਕਰਨਾ ਹੋਵੇਗਾ। 17 ਅਕਤੂਬਰ ਨੂੰ ਸਰਕਾਰੀ ਸਕੂਲਾਂ ‘ਚ ਕੈਂਪ ਲੱਗਣਗੇ। ਇਸ ਦੇ ਲਈ ਦਫ਼ਤਰ ਜਿਲ੍ਹਾ ਸਿੱਖਿਆ ਅਫ਼ਸਰ ਸਕੈਂਡਰੀ ਸਿੱਖਿਆ ਲੁਧਿਆਣਾ ਵਲੋਂ ਹੁਕਮ ਜਾਰੀ ਕੀਤਾ ਗਿਆ ਹੈ। ਇਹ ਮੁਹਿੰਮ ਮਿਸ਼ਨ ਸਵਸਥ ਕਵਚ ਅਧੀਨ ਕੈਂਪਾਂ ਤਹਿਤ ਚਲੇਗੀ।
ਜਾਰੀ ਕੀਤੇ ਗਏ ਫਰਮਾਨ ਵਿਚ ਕਿਹਾ ਗਿਆ ਹੈ ਕਿ ਜਿਨ੍ਹਾਂ ਸਕੂਲਾਂ ਨੇ ‘ਮਿਸ਼ਨ ਸਵਸਥ ਕਵਚ’ ਅਧੀਨ ਟ੍ਰੇਨਿੰਗ ਲਈ ਹੈ, ਉਹ ਸਕੂਲ 17 ਅਕਤੂਬਰ ਨੂੰ PTM ਵਾਲੇ ਦਿਨ ਮਿਸ਼ਨ ਸਵਸਥ ਕਵਚ ਦਾ ਕੈਂਪ ਲਗਾਉਣਗੇ ਤੇ ਲੋਕਾਂ ਨੂੰ ਬੀਪੀ ਸਬੰਧੀ ਜਾਣਕਾਰੀ ਦੇਣਗੇ ਤੇ ਇਸ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਵੀ ਕਰਨੀ ਹੋਵੇਗੀ।
ਇਹ ਵੀ ਪੜ੍ਹੋ: ਮੋਗਾ ਦੀ ਮਹਿਲਾ ਇੰਸਪੈਕਟਰ ਅਰਸ਼ਦੀਪ ਕੌਰ ਗਰੇਵਾਲ ਨੇ ਕੀਤਾ ਸਰੰਡਰ, 9 ਮਹੀਨਿਆਂ ਤੋਂ ਚੱਲ ਰਹੀ ਸੀ ਫਰਾਰ
ਨਾਲ ਹੀ ਕਿਹਾ ਗਿਆ ਹੈ ਕਿ ਪੂਰੀ ਕਾਰਵਾਈ ਦੀ ਅਗਵਾਈ ਆਪ ਦੇ ਸਕੂਲ ਦਾ ਹੈਲਥ ਮੈਂਟਰ ਬੱਚਿਆਂ ਦੀ ਸਹਾਇਤਾ ਨਾਲ ਕਰੇਗਾ ਜੋ ਕਿ ਇਸਦਾ ਨੋਡਲ ਵੀ ਹੋਵੇਗਾ। ਇਸ ਕੈਂਪ ਵਿਚ ਬੀਪੀ ਸਬੰਧੀ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਇੱਕ ਸਕੂਲ ‘ਚ ਘੱਟੋ-ਘੱਟ 100 ਲੋਕਾਂ ਦੀ ਜਾਂਚ ਲਾਜ਼ਮੀ ਹੋਵੇਗੀ। ਸਕੂਲ ਵਿਚ ਚੈੱਕ ਕੀਤੇ ਗਏ ਬੀਪੀ ਸਬੰਧੀ ਰਿਪੋਰਟ ਸਕੂਲ ਰਿਕਾਰਡ ਵਿਚ ਰੱਖਿਆ ਜਾਵੇ। ਲੋੜ ਪੈਣ ‘ਤੇ ਇਸ ਦਫਤਰ ਵਲੋਂ ਇਹ ਰਿਪੋਰਟ ਆਪ ਜੀ ਤੋਂ ਕਿਸੇ ਵੀ ਟਾਈਮ ਮੰਗੀ ਜਾ ਸਕਦੀ ਹੈ। ਅਣਗਹਿਲੀ ਦੀ ਸੂਰਤ ਵਿਚ ਸਕੂਲ ਮੁਖੀ ਜ਼ਿੰਮੇਵਾਰ ਹੋਵੇਗਾ। ਬਲੱਡ ਪ੍ਰੈਸ਼ਰ ਜਾਂਚ ਕੈਂਪ ਦੀ ਵੀਡੀਓਗ੍ਰਾਫੀ ਵੀ ਲਾਜ਼ਮੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
























