ਯੂਕਰੇਨ ਤੇ ਰੂਸ ਵਿਚਾਲੇ ਜੰਗ ਦੋ ਹਫਤਿਆਂ ਤੋਂ ਜਾਰੀ ਹੈ। ਰੂਸੀ ਹਮਲਿਆਂ ਨਾਲ ਯੂਕਰੇਨ ਵਿੱਚ ਤਬਾਹੀ ਦਾ ਮੰਜ਼ਰ ਹੈ। ਇਸ ਤਬਾਹੀ ਵਿਚਾਲੇ ਲੱਖਾਂ ਲੋਕ ਪਲਾਇਨ ਕਰਕੇ ਗੁਆਂਢੀ ਦੇਸ਼ਾਂ ਵਿੱਚ ਸ਼ਰਣ ਲੈ ਚੁੱਕੇ ਹਨ ਤੇ ਕਈ ਅਜੇ ਵੀ ਪਲਾਇਨ ਕਰ ਰਹੇ ਹਨ। ਰੂਸ ਯੂਕਰੇਨ ਜੰਗ ਵਿਚਾਲੇ ਕਈ ਦਰਦਨਾਕ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਇੱਕ ਵੀਡੀਓ ਵਾਇਰਲ ਹੋਇਆ ਜਿਸ ਵਿੱਚ ਇੱਕ ਬੱਚਾ ਇਕੱਲਾ ਰੌਂਦਾ ਹੋਇਆ ਬਾਰਡਰ ਵੱਲ ਜਾਂਦਾ ਦਿਖਾਈ ਦੇ ਰਿਹਾ ਹੈ।
ਇਹ ਬੱਚਾ ਆਪਣੇ ਮਾਪਿਆਂ ਤੋਂ ਵਿਛੜ ਗਿਆ ਹੈ। ਉਹ ਰੌਂਦੇ ਹੋਏ ਪੋਲੈਂਡ ਬਾਰਡਰ ਵੱਲ ਜਾਂਦੇ ਹੋਏ ਨਜ਼ਰ ਆ ਰਿਹਾ ਹੈ। ਬੱਚੇ ਦੇ ਹੱਥ ਵਿੱਚ ਕੁਝ ਖਿਡੌਣੇ ਤੇ ਚਾਕਲੇਟ ਹਨ। ਬੱਚੇ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।
ਦੱਸਿਆ ਜਾ ਰਿਹਾ ਹੈ ਕਿ ਬੱਚਾ ਆਪਣੇ ਮਾਪਿਆਂ ਤੋਂ ਵਿਛੜ ਗਿਆ ਹੈ। ਮਾਸੂਮ ਬੱਚਾ ਬੱਸ ਰੌਂਦਾ ਹੀ ਜਾ ਰਿਹਾ ਹੈ। ਉਸ ਦੇ ਪਿੱਠ ‘ਤੇ ਇਕ ਬੈਗ ਟੰਗਿਆ ਹੋਇਆ ਹੈ ਤੇ ਹੱਥ ਵਿੱਚ ਖਿਡੌਣਾ ਹੈ। ਇਹ ਭਾਵੁਕ ਕਰ ਦੇਣ ਵਾਲੀ ਵੀਡੀਓ ਵੇਖ ਕੇ ਇੱਕੋ ਸਵਾਲ ਉਠਦਾ ਹੈ ਕਿ ਇਸ ਜੰਗ ਵਿੱਚ ਇਨ੍ਹਾਂ ਮਾਸੂਮਾਂ ਦਾ ਕੀ ਕਸੂਰ ਸੀ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਬੱਚਾ ਆਪਣੇ ਮਾਂਪਿਆਂ ਨੂੰ ਮਿਲ ਸਕਿਆ ਜਾਂ ਨਹੀਂ ਇਸ ਦੀ ਫਿਲਹਾਲ ਕੋਈ ਜਾਣਕਾਰੀ ਨਹੀਂ। ਪਰ ਉਸ ਨੂੰ ਵੇਖ ਕੇ ਹਰ ਕੋਈ ਦੁਆ ਕਰ ਰਿਹਾ ਹੈ ਕਿ ਉਹ ਆਪਣੇ ਪਰਿਵਾਰ ਨੂੰ ਮਿਲ ਜਾਏ। ਇਸ ਤੋਂ ਪਹਿਲਾਂ 11 ਸਾਲਾਂ ਬੱਚੇ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ, ਜੋ ਮਜਬੂਰੀ ਵਿੱਚ ਇਕੱਲੇ 1000 ਕਿਲੋਮੀਟਰ ਦੀ ਇਕੱਲੇ ਯਾਤਰਾ ਤੈਅ ਕਰਕੇ ਯੂਕਰੇਨ ਤੋਂ ਸਲੋਵਾਕੀਆ ਪਹੁੰਚਿਆ ਸੀ।