Child burnt to death due to : ਜਲੰਧਰ ਦੇ ਸੂਰਿਆ ਐਨਕਲੇਵ ਦੇ ਨਾਲ ਲੱਗਦੇ ਝਾਂਸੀ ਨਗਰ ਵਿੱਚ ਵਿੱਚ ਪਤੰਗ ਉਡਾਉਂਦੇ ਸਮੇਂ ਡੋਰ ਵਿੱਚ ਕਰੰਟ ਆਉਣ ਨਾਲ ਝੁਲਸੇ ਬੱਚੇ ਅੰਕੁਸ਼ ਦੀ ਹਸਪਤਾਲ ਵਿਚ ਇਲਾਜ ਦੌਰਾਨ ਇਲਾਜ ਮੌਤ ਹੋ ਗਈ। ਅੰਕੁਸ਼ ਪਿਛਲੇ ਦਸ ਦਿਨਾਂ ਤੋਂ ਜ਼ਿੰਦਗੀ ਅਤੇ ਮੌਤ ਦੇ ਵਿਚਕਾਰ ਝੂਲ ਰਿਹਾ ਸੀ। ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਉਸਦੀ ਮੌਤ ਤੋਂ ਬਾਅਦ ਸਾਰੇ ਖੇਤਰ ਵਿੱਚ ਸੋਗ ਦੀ ਲਹਿਰ ਫੈਲ ਗਈ। ਲੋਕਾਂ ਦਾ ਕਹਿਣਾ ਹੈ ਕਿ ਚਾਈਨਾ ਡੋਰ ਉਸ ਦੀ ਮੌਤ ਦਾ ਕਾਰਨ ਬਣ ਗਈ। ਲੋਕਾਂ ਨੇ ਦੋਸ਼ ਲਾਇਆ ਸੀ ਕਿ ਲੋਕਾਂ ਵੱਲੋਂ ਪੁਲਿਸ ’ਤੇ ਦੋਸ਼ ਲਗਾਇਆ ਗਿਆ ਕਿ ਜੇਕਰ ਉਹ ਚਾਈਨਾ ਡੋਰ ਵੇਚਣ ਵਾਲਿਆਂ ’ਤੇ ਕਾਰਵਾਈ ਕਰਦੀ ਤਾਂ ਅੰਕੁਸ਼ ਦੀ ਜਾਨ ਅੱਜ ਨਾ ਜਾਂਦੀ।
ਅੰਕੁਰ ਸ਼ਿਵ ਸ਼ਕਤੀ ਪਬਲਿਕ ਸਕੂਲ ਵਿਚ 6ਵੀਂ ਕਲਾਸ ਵਿਚ ਪੜ੍ਹਦਾ ਹੈ। ਵੀਰਵਾਰ ਨੂੰ, ਉਹ ਟਿਊਸ਼ਨ ਤੋਂ ਘਰ ਪਰਤਿਆ ਅਤੇ ਫਿਰ ਪਤੰਗ ਉਡਾਉਣ ਲਈ ਛੱਤ ‘ਤੇ ਚਲਾ ਗਿਆ। ਬੱਚਿਆਂ ਨੇ ਇਹ ਡੋਰ ਆਲੇ-ਦੁਆਲੇ ਤੋਂ ਇਕੱਠੀ ਕੀਤੀ ਸੀ। ਤਿੰਨ ਬੱਚਿਆਂ ਦੀ ਪਤੰਗ ਦੀ ਡੋਰ ਅਚਾਨਕ ਨਜ਼ਦੀਕੀ ਟ੍ਰਾਂਸਫਾਰਮਰ ਤੋਂ ਹਾਈ ਵੋਲਟੇਜ ਤਾਰ ਨਾਲ ਛੂਹ ਗਈ ਅਤੇ ਬੱਚੇ ਨੂੰ ਕਰੰਟ ਲੱਗ ਗਿਆ। ਬੱਚਿਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ। ਬੱਚਾ 90 ਫੀਸਦੀ ਝੁਲਸ ਚੁੱਕਾ ਸੀ, ਜਿਸ ਤੋਂ ਬਾਅਦ ਉਸ ਨੂੰ ਡੀਐਮਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ।
ਦੱਸਣਯੋਗ ਹੈ ਕਿ ਚਾਈਨਾ ਡੋਰ ਨੂੰ ਬਣਾਉਣ ਵਿੱਚ ਪੰਜ ਤਰ੍ਹਾਂ ਦੇ ਕੈਮੀਕਲ ਅਤੇ ਹੋਰ ਧਾਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਅਸਲ ਵਿੱਚ ਇਹ ਪਲਾਸਟਿਕ ਨਾਲ ਬਣੀ ਹੁੰਦੀ ਹੈ। ਇਸ ਨੂੰ ਮਜ਼ਬੂਤੀ ਦੇਣ ਲਈ ਲੋਹੇ ਦਾ ਬੂਰਾ ਵੀ ਵਰਤਿਆ ਜਾਂਦਾ ਹੈ। ਲੋਹੇ ਦੇ ਬੂਰੇ ਕਾਰਨ ਹੀ ਡੋਰ ਵਿੱਚ ਕਰੰਟ ਫੈਲਿਆ। ਚਾਇਨਾ ਡੋਰ ’ਤੇ ਵਿਕਰੀ ਤੋਂ ਲੈ ਕੇ ਇਸਤੇਮਾਲ ’ਤੇ ਪਾਬੰਦੀ ਲੱਗੀ ਹੋਈ ਹੈ, ਜਿਸ ਸੰਬੰਧੀ ਕਮਿਸ਼ਨਰੇਟ ਪੁਲਿਸ ਨੇ ਵੀ ਹੁਕਮ ਜਾਰੀ ਕੀਤੇ ਹਨ ਪਰ ਅਜੇ ਤੱਕ ਇਸ ਡੋਰ ਦੀ ਵਿਕਰੀ ਧੜੱਲੇ ਨਾਲ ਹੋ ਰਹੀ ਹੈ।