Child Fall in Sukhna : ਚੰਡੀਗੜ੍ਹ ਸਥਿਤ ਸੁਖਨਾ ਲੇਕ ਵਿੱਚੋਂ ਨਿਕਲਣ ਵਾਲੀ ਚੋਅ ਵਿੱਚ ਇੱਕ ਬੱਚਾ ਡਿੱਗ ਗਿਆ। ਇਹ ਹਾਦਸਾ ਕਿਸ਼ਨਗੜ੍ਹ ਨੇੜੇ ਵਾਪਰਿਆ। ਮੌਕੇ ‘ਤੇ ਮੌਜੂਦ ਵਿਅਕਤੀ ਨੇ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ। ਕੰਟਰੋਲ ਰੂਮ ਤੋਂ ਸੂਚਨਾ ਮਿਲਣ ‘ਤੇ ਫਾਇਰ ਕਰਮਚਾਰੀ, ਬਚਾਅ ਟੀਮ ਅਤੇ ਆਈਟੀ ਪਾਰਕ ਥਾਣਾ ਪੁਲਿਸ ਮੌਕੇ ‘ਤੇ ਪਹੁੰਚ ਗਈ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਅਤੇ ਬਚਾਅ ਟੀਮ ਪਾਣੀ ਵਿਚ ਬੱਚੇ ਦੀ ਭਾਲ ਵਿਚ ਲੱਗੀ ਹੋਈ ਹੈ। ਜਾਣਕਾਰੀ ਦੇ ਅਨੁਸਾਰ ਦੁਪਹਿਰ ਕਰੀਬ ਇੱਕ ਵਜੇ ਪੁਲਿਸ ਕੰਟਰੋਲ ਰੂਮ ਵਿੱਚ ਇੱਕ ਫੋਨ ਆਇਆ। ਫੋਨ ਕਰਨ ਵਾਲੇ ਨੇ ਦੱਸਿਆ ਕਿ ਇੱਕ ਬੱਚਾ ਸੁਖਨਾ ਚੋਅ ਵਿੱਚ ਡਿੱਗ ਪਿਆ ਹੈ, ਜੋ ਕਿਸ਼ਨਗੜ੍ਹ ਨੇੜੇ ਹੈ। ਉਸ ਨੂੰ ਬਾਹਰ ਕੱਢਣ ਲਈ ਤੁਰੰਤ ਇਕ ਬਚਾਅ ਟੀਮ ਦੀ ਜ਼ਰੂਰਤ ਹੈ।
ਇਸ ਤੋਂ ਬਾਅਦ ਕੰਟਰੋਲ ਰੂਮ ਤੋਂ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਬਚਾਅ ਟੀਮ ਅਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੂੰ ਸੂਚਿਤ ਕੀਤਾ। ਫਿਲਹਾਲ ਦੋਵੇਂ ਟੀਮਾਂ ਪਾਣੀ ਦੇ ਅੰਦਰ ਬੱਚੇ ਦੀ ਭਾਲ ਕਰ ਰਹੀਆਂ ਹਨ। ਉਥੇ ਹੀ ਆਸ-ਪਾਸ ਲੋਕਾਂ ਦੀ ਭੀੜ ਲੱਗੀ ਹੋਈ ਹੈ। ਪੁਲਿਸ ਨੇ ਰੇਸਕਿਊ ਟੀਮ ਅਤੇ ਫਾਇਰ ਬ੍ਰਿਗੇਡ ਦੇ ਜਵਾਨਾਂ ਲਈ ਇਲਾਕਾ ਖਾਲੀ ਕਰਕੇ ਘੇਰਾਬੰਦੀ ਕਰਵਾ ਦਿੱਤੀ ਹੈ। ਉਥੇ ਹੀ ਆਈਟੀ ਪਾਰਕ ਦੇ ਐਸਐਚਓ ਇੰਸਪੈਕਟਰ ਸ਼ਾਦੀ ਲਾਲ ਨੇ ਦੱਸਿਆ ਕਿ ਚੋਅ ਵਿੱਚ ਡਿੱਗੇ ਬੱਚੇ ਦੀ ਪਛਾਣ ਨਹੀਂ ਹੋ ਸਕੀ ਹੈ। ਕਾਲ ਕਰਨ ਵਾਲੇ ਨੇ ਦੱਸਿਆ ਕਿ ਇਕ 13 ਸਾਲਾਂ ਦਾ ਬੱਚਾ ਇਕੱਲੇ ਖੜ੍ਹਾ ਸੀ ਕਿ ਅਚਾਨਕ ਪਾਣੀ ਵਿਚ ਡਿੱਗ ਗਿਆ। ਵਿਅਕਤੀ ਬੱਚੇ ਬਾਰੇ ਨਹੀਂ ਜਾਣਦਾ। ਪੁਲਿਸ ਆਸ-ਪਾਸ ਦੇ ਲੋਕਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ।