Child requested the captain to close : ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਸ਼ਨੀਵਾਰ ਨੂੰ ਫੇਸਬੁੱਕ ’ਤੇ ਲਾਈਵ ਹੋਏ ਤਾਂ ਇਕ ਬੱਚੀ ਨੇ ਮੁੱਖ ਮੰਤਰੀ ਨੂੰ ਅਜਿਹੀ ਬੇਨਤੀ ਕੀਤੀ ਜਿਸ ’ਤੇ ਕੈਪਟਨ ਸਾਹਿਬ ਹੱਸੇ ਬਗੈਰ ਨਹੀਂ ਰਹਿ ਸਕੇ। ਜ਼ਿਕਰਯੋਗ ਹੈ ਕਿ ਸਕੂਲ ਵਿਚ ਪੜ੍ਹਣ ਵਾਲੀ ਇਕ ਸ਼ਾਲੂ ਅਰੋੜਾ ਨਾਂ ਦੀ ਇਕ ਬੱਚੀ ਨੇ ਕੈਪਟਨ ਨੂੰ ਪੁੱਛਿਆ ਕਿ ਸੀਐਮ ਸਾਹਿਬ ਤੁਸੀਂ ਸਾਡੇ ਸਕੂਲ ਇਕ ਸਾਲ ਤੱਕ ਬੰਦ ਨਹੀਂ ਕਰਵਾ ਸਕਦੇ, ਜਿਸ ’ਤੇ ਮੁੱਖ ਮੰਤਰੀ ਹੱਸ ਪਏ ਅਤੇ ਕਹਿਣ ਲੱਗੇ ਕਿ ਜਦੋਂ ਮੈਂ ਛੋਟਾ ਸੀ ਤਾਂ ਮੈਂ ਵੀ ਇਹੀ ਸੋਚਦਾ ਸੀ ਕਿ ਸਕੂਲ ਬੰਦ ਹੋ ਜਾਣ। ਉਨ੍ਹਾਂ ਕਿਹਾ ਕਿ ਪਰ ਅੱਜ ਸਾਡੇ ਕੋਲ ਜੋ ਕੁਝ ਹੈ ਉਹ ਪੜ੍ਹਾਈ ਦੀ ਬਦੌਲਤ ਹੀ ਹੈ। ਇਸ ਲਈ ਸ਼ਾਲੂ ਬੇਟਾ ਚੰਗੀ ਤਰ੍ਹਾਂ ਪੜ੍ਹਾਈ ਕਰੋ। ਸਕੂਲਾਂ ਨੂੰ ਇਕ ਸਾਲ ਤੱਕ ਬੰਦ ਨਹੀਂ ਕੀਤਾ ਜਾ ਸਕੇ।
ਹੋਰ ਸਵਾਲਾਂ ਦੇ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਬਠਿੰਡਾ ਥਰਮਲ ਪਲਾਂਟ ਦੇ ਬੰਦ ਹੋਣ ’ਤੇ ਉਸ ਦੇ ਹੈਰੀਟੇਜ ਵਜੋਂ ਵਿਕਸਿਤ ਕਰਨ ਦੇ ਸੁਝਾਅ ’ਤੇ ਕਿਹਾ ਕਿ ਉਹ ਇਸ ਬਾਰੇ ਵਿਚਾਰ ਕਰਨਗੇ। ਉਨ੍ਹਾਂ ਨੇ ਬਠਿੰਡਾ ਦੇ ਇਕ ਹਜ਼ਾਰ ਸਾਲ ਪੁਰਾਣੇ ਕਿਲੇ ਨੂੰ ਹੈਰੀਟੇਜ ਵਜੋਂ ਵਿਕਸਿਤ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿਇਸ ਕਿਲੇ ਵਿਚ ਰਜ਼ੀਆ ਸੁਲਤਾਨ ਨੂੰ ਕੈਦ ਕੀਤਾ ਗਿਆ ਸੀ। ਕੈਪਟਨ ਨੇ ਕਿਹਾ ਕਿ ਕੋਰੋਨਾ ਦੀ ਇਨਫੈਕਸ਼ਨ ਆਪਣੇ ਪੀਕ ’ਤੇ ਆਉਣੀ ਅਜੇ ਬਾਕੀ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ 12 ਹਜ਼ਾਰ ਟਰੱਕ ਅਤੇ 6 ਹਜ਼ਾਰ ਗੱਡੀਆਂ ਪੰਜਾਬ ਵਿਚ ਆ ਰਹੀਆਂ ਹਨ। ਹਰਿਆਣਾ, ਰਾਜਸਥਾਨ ਅਤੇ ਦਿੱਲੀ ਵਰਗੇ ਸੂਬਿਆਂ ਵਿਚ ਮਰੀਜ਼ਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ ਇਸ ਦੌਰਾਨ ਉਨ੍ਹਾਂ ਨੇ ਪੰਜਾਬ ਨੂੰ ਸਹਿਯੋਗ ਕਰਨ ਲਈ ਕਿਹਾ।
ਕੈਪਟਨ ਨੇ ਕੋਰੋਨਾ ਦੇ ਵਧਦੇ ਅਤੇ ਗੰਭੀਰ ਹਾਲਤ ਵਾਲੇ ਮਰੀਜ਼ਾਂ ਦੇ ਆਉਣ ’ਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਜੇਕਰ ਲੋਕ ਕੋਵਿਡ-19 ਨਿਯਮਾਂ ਦੀ ਉਲੰਘਣਾ ਕਰਨ ਤੋਂ ਨਾ ਹਟੇ ਤਾਂ ਹੋਰ ਵੀ ਸਖਤੀ ਕੀਤੀ ਜਾਵੇਗੀ ਕਿਉਂਕਿ ਉਹ ਕਿਸੇ ਪੰਜਾਬੀ ਦੀ ਜਾਨ ਨਾਲ ਖਿਲਵਾੜ ਨਹੀਂ ਹੋਣ ਦੇਣਗੇ। ਉਨ੍ਹਾਂ ਦੱਸਿਆ ਕਿ ਇਕੱਲੇ ਸ਼ੁੱਕਰਵਾਰ ਨੂੰ ਹੀ ਮਾਸਕ ਨਾ ਪਹਿਨਣ ’ਤੇ 4224, ਥੁੱਕਣ ’ਤੇ 45 ਅਤੇ ਸਮਾਜਿਕ ਦੂਰੀ ਦੀ ਪਾਲਣਾ ਨਾ ਕਰਨ ਵਾਲੇ 39 ਲੋਕਾਂ ’ਤੇ ਚਲਾਨਾ ਕੀਤੇ ਗਏ।