Children separated from 3 mothers : ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪਟ ਵਧਦਾ ਹੀ ਜਾ ਰਿਹਾ ਹੈ ਤੇ ਇਸ ਦੇ ਮਾਮਲਿਆਂ ’ਚ ਵੱਡੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ। ਕੋਰੋਨਾ ਦੇ ਫੈਲੇ ਦਹਿਸ਼ਤ ਦੇ ਮਾਹੌਲ ਦੌਰਾਨ ਚੰਡੀਗੜ੍ਹ ਸ਼ਹਿਰ ਵਿਚ 3 ਮਾਵਾਂ ਘਰ ਬੱਚਿਆਂ ਦੇ ਰੂਪ ਵਿਚ ਖੁਸ਼ੀਆਂ ਆਈਆਂ ਪਰ ਇਨ੍ਹਾਂ ਬੱਚਿਆਂ ਨੂੰ ਆਪਣੇ ਕੋਲ ਵੀ ਨਹੀਂ ਰਖ ਸਕੀਆਂ, ਬੱਚਿਆਂ ਦੇ ਜਨਮ ਲੈਂਦੇ ਹੀ ਉਨ੍ਹਾਂ ਨੂੰ ਆਪਣੀਆਂ ਮਾਵਾਂ ਤੋਂ ਤੁਰੰਤ ਵੱਖ ਕਰ ਦਿੱਤਾ ਗਿਆ ਕਿਉਂਕਿ ਇਨ੍ਹਾਂ ਤਿੰਨਾਂ ਬੱਚਿਆਂ ਦੀਆਂ ਮਾਵਾਂ ਕੋਰੋਨਾ ਪਾਜ਼ੀਟਿਵ ਹਨ।
ਦੱਸਣਯੋਗ ਹੈ ਕਿ ਇਹ ਤਿੰਨੋਂ ਔਰਤਾਂ ਪੀਜੀਆਈ ਹਸਪਤਾਲ ਵਿਚ ਦਾਖਲ ਹਨ ਅਤੇ ਇਨ੍ਹਾਂ ਦੀਆਂ ਰਿਪੋਰਟਾਂ ਵਿਚ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ ਸੀ। ਬੱਚਿਆਂ ਨੂੰ ਜਨਮ ਦੇਣ ਦੇ ਤੁਰੰਤ ਬਾਅਦ ਹੀ ਇਨ੍ਹਾਂ ਮਾਵਾਂ ਤੋਂ ਉਨ੍ਹਾਂ ਦੇ ਬੱਚਿਆਂ ਨੂੰ ਦੂਰ ਕਰ ਦਿੱਤਾ ਗਿਆ ਤਾਂਕਿ ਬੱਚਿਆਂ ਨੂੰ ਇਸ ਇਨਫੈਕਸ਼ਨ ਤੋਂ ਬਚਾਇਆ ਜਾ ਸਕੇ। ਦੋ ਬੱਚੇ ਜੀਐਮਸੀਐਚ-16 ਦੇ ਬੱਚਿਆਂ ਦੇ ਰੋਗ ਵਿਭਾਗ ਵਿਚ ਰਖੇ ਗਏ ਹਨ ਜਦਕਿ ਤੀਸਰੇ ਬੱਚੇ ਨੂੰ ਉਸ ਦੇ ਪਿਤਾ ਨੂੰ ਸੌਂਪ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਨਵਜੰਮੇ ਬੱਚਿਆਂ ਨੂੰ ਮਾਂ ਦਾ ਦੁੱਧ ਪਿਲਾਉਣਾ ਜ਼ਰੂਰੀ ਹੋਣ ਦੇ ਮੱਦੇਨਜ਼ਰ ਜੀਐਮਐਸਐਚ-16 ਦੇ ਬੱਚਿਆਂ ਦੇ ਰੋਗਾਂ ਦੇ ਮਾਹਰ ਡਾਕਟਰ ਨੇ ਨਵਜੰਮੇ ਬੱਚਿਆਂ ਨੂੰ ਉਨ੍ਹਾਂ ਦੀਆਂ ਮਾਵਾਂ ਦਾ ਦੁੱਧ ਮੁਹੱਈਆ ਕਰਵਾ ਕੇ ਪਿਲਾਉਣ ਦੀ ਸਲਾਹ ਦਿੱਤੀ ਹੈ ਪਰ ਪੀਜੀਆਈ ਦੇ ਡਾਕਟਰਾਂ ਤੋਂ ਇਸ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪੀਜੀਆਈ ਦੇ ਐਡਵਾਂਸ ਪੈਡੀਆਟ੍ਰਿਕ ਸੈਂਟਰ ਵਿਚ ਰਖ ਕੇ ਕੋਵਿਡ ਹਸਪਤਾਲ ਵਿਚ ਇਲਾਜ ਅਧੀਨ ਮਾਵਾਂ ਦਾ ਦੁੱਧ ਮੰਗਵਾ ਕੇ ਪਿਲਾਇਆ ਜਾਸਕਦਾ ਹੈ ਪਰ ਅਜਿਹਾ ਕਰਨ ਨਾਲ ਬੱਚਿਆਂ ਨੂੰ ਇਨਫੈਕਸ਼ਨ ਹੋਣ ਦਾ ਖਤਰਾ ਹੋ ਸਕਦਾ ਹੈ।