ਪਹਾੜੀ ਰਸਤਿਆਂ ‘ਤੇ ਗੱਡੀ ਚਲਾਉਣਾ ਕਿੰਨਾ ਔਖਾ ਹੁੰਦਾ ਹੈ, ਇਸ ਗੱਲ ਨੂੰ ਲੋਕ ਚੰਗੀ ਤਰ੍ਹਾਂ ਜਾਣਦੇ ਹਨ । ਅਕਸਰ ਪਹਾੜੀ ਰਸਤਿਆਂ ‘ਤੇ ਮਾਮੂਲੀ ਜਿਹੀ ਗਲਤੀ ਕਾਰਨ ਕਈ ਲੋਕ ਆਪਣੀ ਜਾਨ ਗੁਆ ਦਿੰਦੇ ਹਨ। ਇਸੇ ਤਰ੍ਹਾਂ ਚੀਨ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਟਰੱਕ ਡਰਾਈਵਰ ਮੌਤ ਦੇ ਮੂੰਹ ਵਿੱਚ ਜਾਣ ਤੋਂ ਬਚ ਗਿਆ । ਦਰਅਸਲ, ਜਦੋਂ ਇਹ ਡਰਾਈਵਰ ਇੱਕ ਤੰਗ ਹਾਈਵੇਅ ‘ਤੇ ਆਪਣਾ ਟਰੱਕ ਲੈ ਕੇ ਜਾ ਰਿਹਾ ਸੀ ਤਾਂ ਉਸਦਾ ਟਰੱਕ ਫਿਸਲ ਕੇ 300 ਫੁੱਟ ਡੂੰਘੀ ਇੱਕ ਚੱਟਾਨ ‘ਤੇ ਲਟਕ ਗਿਆ । ਹਾਲਾਂਕਿ ਇਸ ਹਾਦਸੇ ‘ਚ ਉਹ ਵਾਲ-ਵਾਲ ਬਚ ਗਿਆ । ਇਸਦੀ ਵੀਡੀਓ 1 ਜਨਵਰੀ ਨੂੰ ਇੱਕ ਸਥਾਨਕ ਟੂਰ ਗਾਈਡ ਵੱਲੋਂ ਰਿਕਾਰਡ ਕੀਤਾ ਗਿਆ ਸੀ ।
ਇੱਕ ਰਿਪੋਰਟ ਅਨੁਸਾਰ ਭਾਰੀ ਸਮਾਨ ਉੱਤਰੀ ਚੀਨ ਦੇ ਇੱਕ ਪਹਾੜ ਦੇ ਪਾਸੇ ਬਣੇ ਖਤਰਨਾਕ ਹਾਈਵੇਅ ‘ਤੇ ਮੁੜਦੇ ਸਮੇਂ ਫਸ ਗਿਆ, ਜਿਸ ਦੇ ਇੱਕ ਪਾਸੇ ਪਹਾੜ ਅਤੇ ਦੂਜੇ ਪਾਸੇ ਡੂੰਘੀ ਖੱਡ ਸੀ। ਟਰੱਕ ਦਾ ਅਗਲਾ ਸਿਰਾ ਸੜਕ ਤੋਂ ਉਤਰ ਗਿਆ ਅਤੇ 330 ਫੁੱਟ ਡੂੰਘੀ ਖੱਡ ‘ਤੇ ਲਟਕ ਗਿਆ। ਚੰਗੀ ਖ਼ਬਰ ਇਹ ਹੈ ਕਿ ਇਸ ਹਾਦਸੇ ਵਿੱਚ ਡਰਾਈਵਰ ਦਾ ਬਚਾਅ ਹੋ ਗਿਆ ਅਤੇ ਇਸ ਘਟਨਾ ਵਿੱਚ ਕੋਈ ਨੁਕਸਾਨ ਨਹੀਂ ਹੋਇਆ ।
ਇਹ ਵੀ ਪੜ੍ਹੋ: PM ਮੋਦੀ ਦੀ ਸੁਰੱਖਿਆ ‘ਚ ਕੁਤਾਹੀ ‘ਤੇ ਅਮਿਤ ਸ਼ਾਹ ਦਾ ਵੱਡਾ ਬਿਆਨ, ਕਿਹਾ- ‘ਇਹ ਅਸਵੀਕਾਰਨਯੋਗ’
ਮਿਲੀ ਜਾਣਕਾਰੀ ਅਨੁਸਾਰ ਡਰਾਈਵਰ ਨੇ ਸੈਟੇਲਾਈਟ ਨੇਵੀਗੇਸ਼ਨ ਦੀ ਵਰਤੋਂ ਕਰਕੇ ਸ਼ਾਰਟ ਕੱਟ ਲਿਆ ਸੀ। ਇਸ ਹਾਈਵੇਅ ‘ਤੇ ਇੱਕ ਪਾਬੰਦੀ ਲਾਗੂ ਹੈ, ਜਿਸ ਦੇ ਤਹਿਤ ਕਿਸੇ ਵੀ ਵਾਹਨ ਦੀ ਵੱਧ ਤੋਂ ਵੱਧ ਚੌੜਾਈ 6.8 ਮੀਟਰ ਤੋਂ ਵੱਧ ਨਹੀਂ ਹੋਣੀ ਚਾਹੀਦੀ । ਵੂ ਨੇ ਦੱਸਿਆ ਕਿ ਪਿਛਲੇ ਦਿਨੀਂ ਹੋਈ ਬਰਫਬਾਰੀ ਕਾਰਨ ਟਰੱਕ ਤਿਲਕ ਗਿਆ ਅਤੇ ਸੜਕ ਤੋਂ ਹੇਠਾਂ ਉਤਰ ਕੇ ਫਸ ਗਿਆ, ਜਿਸ ਨਾਲ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ । ਪਹਾੜ ਦੇ ਕਿਨਾਰੇ ਸੜਕ ਦੀ ਤੰਗੀ ਕਾਰਨ ਟੋਇੰਗ ਸਰਵਿਸ ਨੂੰ ਟਰੱਕ ਨੂੰ ਹਟਾਉਣ ਲਈ ਜੱਦੋ-ਜਹਿਦ ਕਰਨੀ ਪਈ ਅਤੇ ਇਹ ਤਿੰਨ ਦਿਨ ਤੱਕ ਚੱਟਾਨ ’ਤੇ ਹੀ ਲਟਕਦਾ ਰਿਹਾ।
ਜਿਸ ਤੋਂ ਬਾਅਦ ਸਥਾਨਕ ਅਧਿਕਾਰੀਆਂ ਨੇ ਟਰੱਕ ਨੂੰ ਸੜਕ ‘ਤੇ ਵਾਪਸ ਲਿਆਉਣ ਲਈ ਤਿੰਨ ਟੋਇੰਗ ਟਰੱਕਾਂ ਨੂੰ ਬੁਲਾਇਆ । ਇਸ ਤੋਂ ਬਾਅਦ ਹਾਈਵੇਅ ਤੋਂ ਟੋਅ ਕਰਨ ਲਈ ਟਰੱਕ ਨੂੰ ਅੱਧਾ ਕੱਟਣਾ ਪਿਆ । ਲੋਕ ਇਹ ਨਜ਼ਾਰਾ ਦੇਖ ਕੇ ਹੱਕੇ-ਬੱਕੇ ਰਹਿ ਗਏ ਅਤੇ ਡਰਾਈਵਰ ਦੀ ਜਾਨ ਬਚਾ ਕੇ ਬਾਹਰ ਕੱਢਣ ਦੀ ਤਾਰੀਫ ਕੀਤੀ।
ਵੀਡੀਓ ਲਈ ਕਲਿੱਕ ਕਰੋ -: