CISF constable commits : ਚੰਡੀਗੜ੍ਹ : ਸੀਆਈਐਸਐਫ ਦੇ ਹੈੱਡ ਕਾਂਸਟੇਬਲ ਨੇ ਆਪਣੀ ਬੈਰਕ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ ‘ਤੇ ਪੁਲਿਸ ਪਹੁੰਚੀ ਅਤੇ ਲਾਸ਼ ਨੂੰ ਜੀ.ਐਮ.ਐੱਸ.ਐੱਚ .16 ਦੇ ਮੋਰਚਰੀ ਵਿੱਚ ਰੱਖਵਾ ਦਿੱਤਾ। ਥਾਣਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੀ ਪਛਾਣ 41 ਸਾਲਾ ਖੇਮਰਾਜ ਵਜੋਂ ਹੋਈ ਹੈ। ਇਸ ਸੰਬੰਧੀ ਸਵੇਰੇ ਪੁਲਿਸ ਕੰਟਰੋਲ ਰੂਮ ਵਿਚ ਸੂਚਨਾ ਮਿਲੀ ਸੀ।
ਮਿਲੀ ਜਾਣਕਾਰੀ ਮੁਤਾਬਕ ਬੈਰਕ ਨੰਬਰ 6 ਵਿੱਚ ਰਹਿਣ ਵਾਲੇ ਕਾਂਸਟੇਬਲ ਨੇ ਰੱਸੀ ਦੇ ਸਹਾਰੇ ਲਟਕ ਕੇ ਜਾਨ ਦਿੱਤੀ ਹੈ। ਇਸ ਬਾਰੇ ਜਾਣਕਾਰੀ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਰੱਸੀ ਤੋਂ ਹੇਠਾਂ ਉਤਾਰਿਆ। ਜਿੱਥੇ ਡਿਊਟੀ ’ਚੇ ਤਾਇਨਾਤ ਡਾਕਟਰ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਹਾਲਾਂਕਿ, ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਉਸ ਨਾਲ ਰਹਿਣ ਵਾਲੇ ਹੋਰਨਾਂ ਲੋਕਾਂ ਤੋਂ ਵੀ ਮਾਮਲੇ ਬਾਰੇ ਪੁੱਛਗਿੱਛ ਕਰ ਰਹੀ ਹੈ। ਪੁਲਿਸ ਜਾਂਚ ਵਿੱਚ ਮ੍ਰਿਤਕ ਦੇ ਸਾਥੀਆਂ ਨੇ ਦੱਸਿਆ ਕਿ ਉਸ ਦੀ 20 ਦਿਨ ਪਹਿਲਾਂ ਜੰਮੂ-ਕਸ਼ਮੀਰ ਤੋਂ ਚੰਡੀਗੜ੍ਹ ਵਿੱਚ ਪੋਸਟਿੰਗ ਹੋਈ ਸੀ। ਚੰਡੀਗੜ੍ਹ ਕਲੱਬ ਦੇ ਨਾਲ ਸੈਕਟਰ-1 ਵਿੱਚ ਦੂਸਰੇ ਸਾਥੀਆਂ ਨਾਲ ਬੈਰਕ ਨੰਬਰ 6 ਵਿੱਚ ਰਹਿੰਦਾ ਸੀ। ਉਹ ਮੈਸ ਕਮਾਂਡਰ ਦੇ ਅਹੁਦੇ ’ਤੇ ਤਾਇਨਾਤ ਸੀ। ਸੂਚਨਾ ਮਿਲਣ ਤੋਂ ਬਾਅਦ ਪਹੁੰਚੀ ਪੁਲਿਸ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਪੁਲਿਸ ਸੂਤਰਾਂ ਅਨੁਸਾਰ ਇਸ ਮਾਮਲੇ ਵਿੱਚ ਬੈਰਕ ਵਿੱਚ ਉਸਦੇ ਨਾਲ ਰਹਿਣ ਵਾਲੇ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਗਈ ਹੈ। ਹਾਲਾਂਕਿ, ਇਸ ਸਮੇਂ ਦੌਰਾਨ ਕਿਸੇ ਵੀ ਸਾਥੀ ਨੇ ਖੁਦਕੁਸ਼ੀ ਕਰਨ ਦਾ ਕੋਈ ਵੱਡਾ ਕਾਰਨ ਨਹੀਂ ਦਿੱਤਾ ਹੈ। ਫਿਲਹਾਲ ਪੁਲਿਸ ਨੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਵੀ ਸੂਚਿਤ ਕਰ ਦਿੱਤਾ ਹੈ। ਪੁਲਿਸ ਦੇ ਅਨੁਸਾਰ, ਸਰਜਨ ਦੇ ਬਿਆਨ ‘ਤੇ ਖੁਦਕੁਸ਼ੀ ਕਰਨ ਦਾ ਕਾਰਨ ਸਾਹਮਣੇ ਆ ਸਕਦਾ ਹੈ।
ਇਹ ਵੀ ਪੜ੍ਹੋ : ਸੰਗਰੂਰ : ਰਿਸੈਪਸ਼ਨ ਤੋਂ ਆ ਰਹੇ 5 ਲੋਕ ਕਾਰ ‘ਚ ਹੀ ਸੜ ਕੇ ਹੋਏ ਸੁਆਹ