ਅੰਮ੍ਰਿਤਸਰ ਦੇ ਵਿੱਚ ਪੁਰਾਣੀ ਰੰਜਿਸ਼ ਦੇ ਚਲਦੇ ਇਲਾਕਾ ਪੁਰਾਣੀ ਚੁੰਗੀ ਦੇ ਵਿੱਚ ਦੇਰ ਰਾਤ ਦੋ ਧਿਰਾਂ ਦੇ ਵਿਚਕਾਰ ਝਗੜਾ ਹੋਇਆ ਜਿਸ ਦੇ ਵਿੱਚੋਂ ਇੱਕ ਨੌਜਵਾਨ ਗੰਭੀਰ ਰੂਪ ਦੇ ਨਾਲ ਜਖਮੀ ਹੋ ਗਿਆ। ਸਾਰੀ ਘਟਨਾ ਹੋਈ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ। ਨੌਜਵਾਨ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ।
ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਮੁੰਡਾ ਅਦਿਤਿਆ ਲਿਬਟੀ ਮਾਰਕੀਟ ਦੇ ਵਿੱਚ ਕੰਮ ਕਰਦਾ ਹੈ ਅਤੇ ਜਦੋਂ ਉਹ ਆਪਣਾ ਕੰਮ ਖਤਮ ਕਰਕੇ ਘਰ ਵਾਪਸ ਆ ਰਿਹਾ ਸੀ ਉਸੀ ਦੌਰਾਨ ਉਨ੍ਹਾਂ ਦੀ ਗਲੀ ਦੇ ਵਿੱਚ ਰਹਿਣ ਵਾਲੇ ਨੌਜਵਾਨਾਂ ਦੇ ਵੱਲੋਂ ਆਪਣੇ ਸਾਥੀਆਂ ਨੂੰ ਬੁਲਵਾ ਕੇ ਮੇਰੇ ਮੁੰਡੇ ਦੇ ਉੱਤੇ ਕੀਤਾ ਹਮਲਾ ਜਿਹਦੇ ਵਿੱਚ ਉਹ ਗੰਭੀਰ ਰੂਪ ਦੇ ਨਾਲ ਹੋਇਆ ਜਖਮੀ, ਪੀੜਿਤ ਪਰਿਵਾਰ ਦੇ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਨੂੰ ਮਿਲੇ ਸਾਬਕਾ ਕੈਬਨਿਟ ਮੰਤਰੀ ਆਸ਼ੂ, ਪੋਸਟ ਸਾਂਝੀ ਕਰ ਲਿਖਿਆ-‘ਲੁਧਿਆਣਾ ਪੱਛਮ ਤੋਂ ਸ਼ੁਰੂ ਹੋਵੇਗੀ ਬਦਲਾਅ ਦੀ ਹਵਾ’
ਦੂਜੇ ਪਾਸੇ ਮੌਕੇ ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੀ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲਾ ਦਰਜ ਕਰ ਲਿੱਤਾ ਗਿਆ ਤੇ ਹੁਣ ਤੱਕ ਇਸ ਪੂਰੇ ਮਾਮਲੇ ਦੇ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -:
