ਲੁਧਿਆਣਾ ਦੇ ਡਾਬਾ ਰੋਡ ‘ਤੇ ਅੱਜ 2 ਸਗੇ ਭਰਾਵਾਂ ਨੂੰ ਨੌਜਵਾਨਾਂ ਨੇ ਗੋਲੀ ਮਾਰ ਦਿੱਤੀ। ਗੰਭੀਰ ਹਾਲਤ ਵਿਚ ਰਣਵੀਰ ਤੇ ਮਨਿੰਦਰ ਸਿੰਘ ਨੂੰ ਸਿਵਲ ਹਸਪਤਾਲ ਭਰਤੀ ਕਰਾਇਆ ਗਿਆ। ਦੋਵੇਂ ਪਿਛਲੇ ਦਿਨੀਂ ਹੋਏ ਝਗੜੇ ਦੇ ਰਾਜੀਨਾਮੇ ਨੂੰ ਲੈ ਕੇ ਗੱਲਬਾਤ ਕਰਨ ਲਈ ਪਹੁੰਚੇ ਸਨ। ਇਸੇ ਦੌਰਾਨ ਕਿਹਾ-ਸੁਣੀ ਦੇ ਬਾਅਦ ਨੌਜਵਾਨਾਂ ਨੇ ਫਾਇਰਿੰਗ ਕਰ ਦਿੱਤੀ।
ਰਣਵੀਰ ਤੇ ਮਨਿੰਦਰ ਦੇ ਪਿਤਾ ਨੇ ਦੱਸਿਆ ਕਿ ਉਹ ਘਰ ‘ਤੇ ਸਨ। ਜਦੋਂ ਉਨ੍ਹਾਂ ਨੂੰ ਖਬਰ ਮਿਲੀ ਕਿ ਕਿਸੇ ਨੇ ਰਣਵੀਰ ਤੇ ਮਨਿੰਦਰ ਨੂੰ ਗੋਲੀ ਮਾਰ ਦਿੱਤੀ ਹੈ। ਉਨ੍ਹਾਂ ‘ਤੇ ਵੀ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ। ਦੋਵਾਂ ਦਾ ਹਰਸ਼ ਮਹਾਜਨ ਨਾਲ ਝਗੜਾ ਹੋਇਆ ਸੀ। ਉਸ ਨੇ ਹਮਲੇ ਤੋਂ ਪਹਿਲਾਂ ਪੂਰੀ ਪਲਾਨਿੰਗ ਕੀਤੀ ਸੀ। ਉਸ ਨੇ ਸਵੇਰੇ 11.30 ਵਜੇ ਰਣਵੀਰ ਤੇ ਮਨਿੰਦਰ ਨੂੰ ਗੱਲਬਾਤ ਲਈ ਬੁਲਾਇਆ। ਜਿਵੇਂ ਹੀ ਉਹ ਗਏ ਤਾਂ ਹਰਸ਼ ਮਹਾਜਨ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ‘ਤੇ ਫਾਇਰਿੰਗ ਕਰ ਦਿੱਤੇ।
ਇਹ ਵੀ ਪੜ੍ਹੋ : ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਦਾ ਐਲਾਨ-‘ਮੰਡੀਆਂ ‘ਚ ਹੋਵੇਗੀ ਆਨਲਾਈਨ ਗੇਟ ਐਂਟਰੀ’
ਰਣਵੀਰ ਤੇ ਮਨਿੰਦਰ ਦੇ ਦੋਸਤ ਇੰਦਰਜੀਤ ਨੇ ਦੱਸਿਆ ਕਿ ਉਨ੍ਹਾਂ ਨੂੰ ਗੱਲਬਾਤ ਲਈ ਬੁਲਾਇਆ ਗਿਆ ਸੀ। ਦੂਜਾ ਪੱਖ ਹਮਲੇ ਦੀ ਪੂਰੀ ਤਿਆਰੀ ਕਰਕੇ ਆਇਆ ਸੀ। ਜਦੋਂ ਉਨ੍ਹਾਂ ਨੇ ਕਿਹਾ ਕਿ ਉਹ ਗੱਲਬਾਤ ਨਹੀਂ ਕਰਨਗੇ ਤੇ ਉਹ ਜਾਣ ਲੱਗੇ ਉਦੋਂ ਉਨ੍ਹਾਂ ਨੇ ਫਾਇਰਿੰਗ ਕਰ ਦਿੱਤੀ। 5-6 ਰਾਊਂਡ ਫਾਇਰ ਕੀਤੇ ਗਏ। ਰਣਬੀਰ ਦੀ ਛਾਤੀ ‘ਤੇ ਗੋਲੀ ਲੱਗੀ ਤੇ ਮਨਿੰਦਰ ਦੀ ਬਾਂਹ ਤੇ ਲੱਤ ‘ਤੇ ਗੋਲੀ ਵੱਜੀ।