ਅੰਮ੍ਰਿਤਸਰ ਤੋਂ ਖਬਰ ਸਾਹਮਣੇ ਆਈ ਹੈ ਜਿਥੋਂ ਦੇ ਥਾਣਾ ਇਸਲਾਮਾਬਾਦ ‘ਚ ਦੋ ਧਿਰਾਂ ਵਿਚਾਲੇ ਤਕਰਾਰ ਹੋ ਗਈ। ਝਗੜੇ ਦੌਰਾਨ ਦੋਵੇਂ ਪੱਖਾਂ ਨੂੰ ਸੱਟਾਂ ਲੱਗੀਆਂ ਹਨ ਤੇ ਲੜਾਈ ਤੋਂ ਬਾਅਦ ਇੱਕ ਐਕਟਿਵਾ ਨੂੰ ਅੱਗ ਤਕ ਲਗਾ ਦਿੱਤੀ ਗਈ ਤੇ ਇਹ ਸਾਰੀ ਘਟਨਾ CCTV ‘ਚ ਕੈਦ ਹੋ ਗਈ।
ਇਹ ਵੀ ਪੜ੍ਹੋ : ਕੈਨੇਡਾ ਤੋਂ ਡੱਬੇ ‘ਚ ਬੰਦ ਹੋ ਕੇ ਪਰਤਿਆ ਨੌਜਵਾਨ, ਮਹੀਨਾ ਪਹਿਲਾਂ ਅਣਪਛਾਤਿਆਂ ਨੇ ਗੋ/ਲੀ ਮਾਰ ਕੇ ਕੀਤਾ ਸੀ ਕ.ਤ/ਲ
ਪਹਿਲਾਂ ਤਾਂ ਦੋਵਾਂ ਧਿਰਾਂ ਵਿਚਾਲੇ ਬਹਿਸ ਹੁੰਦੀ ਹੈ ਪਰ ਵਿਚ ਝਗੜਾ ਇੰਨਾ ਵਧ ਗਿਆ ਕਿ ਐਕਟਿਵਾ ਤੱਕ ਨੂੰ ਅੱਗ ਲਗਾ ਦਿੱਤੀ ਗਈ।ਪੁਲਿਸ ਨੂੰ ਇਸ ਸਬੰਧੀ ਸੂਚਿਤ ਕੀਤਾ ਗਿਆ ਤੇ ਉਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਮਾਮਲੇ ‘ਚ ਪੁਲਿਸ ਨੇ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਤੇ 2 ਫਰਾਰ ਮੁਲਜ਼ਮਾਂ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਆਪਸ ਵਿਚ ਦੋਸਤ ਹੀ ਹਨ। ਦੋਵਾਂ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਹੁਣ ਬਣਦੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























