ਲੁਧਿਆਣਾ : ਕੋਰੋਨਾ ਨੇ ਪੂਰੀ ਦੁਨੀਆ ਵਿਚ ਤਬਾਹੀ ਮਚਾਈ ਹੋਈ ਹੈ ਤੇ ਕੋਰੋਨਾ ਦੀ ਤੀਜੀ ਲਹਿਰ ਦਾ ਬੱਚਿਆਂ ‘ਤੇ ਜ਼ਿਆਦਾ ਮਾੜਾ ਪ੍ਰਭਾਵ ਪਾਉਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਜਿਸ ਕਰ ਕੇ ਡਾਕਟਰ ਤਿਆਰੀਆਂ ਵਿਚ ਜੁੱਟ ਗਏ ਹਨ ਤਾਂ ਜੋ ਇਸ ਲਹਿਰ ਉੱਪਰ ਪਹਿਲਾਂ ਹੀ ਕਾਬੂ ਪਾਇਆ ਜਾ ਸਕੇ।
ਇਸੇ ਤਹਿਤ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਐਂਡ ਹਸਪਤਾਲ ‘ਚ ਬੱਚਿਆਂ ‘ਤੇ ਵੈਕਸੀਨ ਦਾ ਟ੍ਰਾਇਲ ਹੋਵੇਗਾ। ਇਸ ਲਈ ਸਾਨੂੰ ਹੁਣ ਤੋਂ ਹੀ ਇਸ ਤੀਜੀ ਲਹਿਰ ਨਾਲ ਨਜਿੱਠਣ ਲਈ ਬੰਦੋਬਸਤ ਕਰਨਾ ਪਵੇਗਾ। ਟ੍ਰਾਇਲ ਤੋਂ ਪਹਿਲਾਂ ਬੱਚਿਆਂ ਦੇ ਮਾਪਿਆਂ ਦੀ ਸਹਿਮਤੀ ਲਈ ਜਾਵੇਗੀ ਤੇ ਉਸ ਦੇ ਆਧਾਰ ‘ਤੇ ਬੱਚਿਆਂ ਦੇ ਟੀਕਾਕਰਨ ਦੀ ਰਣਨੀਤੀ ਬਣਾਈ ਜਾਵੇਗੀ। ਡੀ. ਐੱਮ. ਸੀ. ਦੇ ਮੈਡੀਕਲ ਸੁਪਰਡੈਂਟ ਤੇ ਟ੍ਰਾਇਲ ਕੋਆਰਡੀਨੇਟਰ ਨਿਯੁਕਤ ਕੀਤੇ ਗਏ ਡਾ. ਵਿਸ਼ਵ ਮੋਹਨ ਨੇ ਦੱਸਿਆ ਕਿ ਭਾਰਤ ਬਾਇਉਟੈਕ ਨਾਂ ਦੀ ਕੰਪਨੀ ਵਲੋਂ ਦਯਾਨੰਦ ਹਸਪਤਾਲ ਵਿਚ ਬੱਚਿਆਂ ਉੱਪਰ ਵੈਕਸੀਨ ਦੇ ਟਰਾਇਲ ਲਈ ਸਹਿਮਤੀ ਪ੍ਰਗਟਾਈ ਗਈ ਹੈ। ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਪੰਜਾਬ ਦਾ ਪਹਿਲਾ ਹਸਪਤਾਲ ਹੋਵੇਗਾ ਜਿੱਥੇ ਬੱਚਿਆਂ ਉੱਪਰ ਵੈਕਸੀਨ ਦੇ ਚੰਗੇ /ਮਾੜੇ ਪ੍ਰਭਾਵਾਂ ਨੂੰ ਲੈ ਕੇ ਕਲੀਨੀਕਲ ਟਰਾਇਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਸੁਖਬੀਰ ਬਾਦਲ 7 ਜੂਨ ਨੂੰ ਸਿਹਤ ਮੰਤਰੀ ਦੇ ਘਰ ਦੇ ਬਾਹਰ ਦੇਣਗੇ ਧਰਨਾ, ਅਸਤੀਫੇ ਦੀ ਕਰਨਗੇ ਮੰਗ
ਉਨ੍ਹਾਂ ਅੱਗੇ ਦੱਸਿਆ ਕਿ ਹਸਪਤਾਲ ਵਿਚ 4 ਸਾਲ ਤੋਂ ਲੈ ਕੇ 17 ਸਾਲ ਤੱਕ ਦੀ ਉਮਰ ਦੇ ਬੱਚਿਆਂ ਉੱਪਰ ਟਰਾਇਲ ਹੋਵੇਗਾ। ਟਰਾਇਲ ਜਲਦੀ ਹੀ ਸ਼ੁਰੂ ਹੋਣਗੇ। ਟਰਾਇਲ ਤੋਂ ਬਾਅਦ ਬੱਚਿਆਂ ਵਿਚ ਬਣੇ ਐਂਟੀਬਾਡੀਜ਼ ਦੀ ਜਾਂਚ ਕਰਨ ਤੋਂ ਬਾਅਦ ਇਹ ਰਿਪੋਰਟ ਭਾਰਤ ਸਰਕਾਰ ਨੂੰ ਵੀ ਭੇਜੀ ਜਾਏਗੀ ਡਾਕਟਰਾਂ ਮੁਤਾਬਕ ਲਗਭਗ 8-10 ਫੀਸਦੀ ਬੱਚੇ ਕੋਰੋਨਾ ਦੀ ਪਹਿਲੀ ਅਤੇ ਦੂਜੀ ਲਹਿਰ ਵਿੱਚ ਸੰਕਰਮਿਤ ਹੋਏ ਸਨ, ਪਰ ਤੀਜੀ ਲਹਿਰ ਵਿੱਚ, ਮਹਾਂਮਾਰੀ ਬੱਚਿਆਂ ਵਿੱਚ ਵਧੇਰੇ ਪ੍ਰਭਾਵ ਦਿਖਾ ਸਕਦੀ ਹੈ।
ਇਹ ਵੀ ਪੜ੍ਹੋ : Black Fungus ਦਾ ਕਹਿਰ : ਮੰਡੀ ਗੋਬਿੰਦਗੜ੍ਹ ਤੇ ਅਮਲੋਹ ਤੋਂ ਮਿਲੇ 2 ਨਵੇਂ ਕੇਸ, 2 ਦੀ ਹੋਈ ਮੌਤ