ਉਤਰਾਖੰਡ ਵਿਚ ਬੀਤੀ ਦੇਰ ਰਾਤ ਚਮੋਲੀ ਜ਼ਿਲ੍ਹੇ ਦੇ ਨੰਦਾਨਗਰ ਇਲਾਕੇ ਵਿਚ ਬੱਦਲ ਫਟ ਗਿਆ ਜਿਸ ਨੇ ਪੂਰੇ ਇਲਾਕੇ ਵਿਚ ਤਬਾਹੀ ਮਚਾ ਦਿੱਤੀ। ਆਪਦਾ ਦੇ ਕਾਰਨ ਕਈ ਘਰ, ਖੇਤ ਪੂਰੀ ਤਰ੍ਹਾਂ ਤੋਂ ਬਰਬਾਦ ਹੋ ਗਏ ਹਨ। ਸਥਾਨਕ ਪ੍ਰਸ਼ਾਸਨ ਮੁਤਾਬਕ ਨਗਰ ਪੰਚਾਇਤ ਨੰਦਾਨਗਰ ਦੇ ਕੁੰਤਰੀ ਲੰਗਾਫਲੀ ਵਾਰਡ ਵਿਚ ਭਾਰੀ ਮੀਂਹ ਨਾਲ ਆਏ ਮਲਬੇ ਨੇ 6 ਘਰਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਇਸ ਦੁਖਦ ਘਟਨਾ ਵਿਚ 5 ਲੋਕ ਲਾਪਤਾ ਹਨ ਜਦੋਂ ਕਿ 2 ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਪ੍ਰਸ਼ਾਸਨਿਕ ਅਧਿਕਾਰੀ ਤੇ ਰਾਹਤ ਬਚਾਅ ਦਲ ਮੌਕੇ ‘ਤੇ ਪਹੁੰਚ ਗਏ ਹਨ ਤੇ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ।
ਚਮੋਲੀ ਵਿਚ ਬੱਦਲ ਫਟਣ ਦੇ ਬਾਅਦ ਤੋਂ ਮਲਬਾ ਹਟਾਉਣ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਦਾ ਕੰਮ ਲਗਾਤਾਰ ਜਾਰੀ ਹੈ। ਮੈਡੀਕਲ ਦੀ ਟੀਮ ਨੂੰ ਵੀ ਮੌਕੇ ‘ਤੇ ਭੇਜ ਦਿੱਤਾ ਗਿਆ। ਨੰਦਾ ਨਗਰ ਘਾਟ ਖੇਤਰ ਦੇ ਹੀ ਧੁਰਮਾ ਪਿੰਡ ਵਿਚ ਬੱਦਲ ਫਟਣ ਦੇ ਬਾਅਦ ਤੋਂ 4 ਤੋਂ 5 ਘਰ ਤਬਾਹ ਹੋ ਗਏ ਹਨ।
ਇਹ ਵੀ ਪੜ੍ਹੋ : ਅਧੇੜ ਉਮਰ ਦੀ NRI ਔਰਤ ਨੂੰ ਤੀਜਾ ਵਿਆਹ ਕਰਾਉਣ ਦੀ ਇੱਛਾ ਪਈ ਮਹਿੰਗੀ, ਪੰਜਾਬ ਬੁਲਾ ਕੇ ਕੀਤੀ ਕ.ਤ.ਲ
ਜ਼ਿਲਾ ਅਧਿਕਾਰੀ ਡਾ. ਸੰਦੀਪ ਤਿਵਾੜੀ ਨੇ ਦੱਸਿਆ ਕਿ ਰੈਸਕਿਊ ਮੁਹਿੰਮ ਚੱਲ ਰਹੀ ਹੈ।ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਉੁਨ੍ਹਾਂ ਦੱਸਿਆ ਕਿ ਨੰਦਾਨਗਰ ਤਹਿਸੀਲ ਦੇ ਧੁਰਮਾ ਪਿੰਡ ਵੀ ਵੀ ਭਾਰੀ ਮੀਂਹ ਕਾਰਨ 5 ਘਰ ਤਬਾਹ ਹੋਣ ਦੀ ਸੂਚਨਾ ਮਿਲੀ ਹੈ।
ਵੀਡੀਓ ਲਈ ਕਲਿੱਕ ਕਰੋ -:
























