ਲੋਹੜੀ ਮੌਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਜਾ ਰਿਹਾ ਹੈ। ਅੱਜ ਪਟਿਆਲਾ ਸਥਿਤ ਇਤਿਹਾਸਕ ਕਿਲਾ ਮੁਬਾਰਕ ਵਿਚ ਸਥਾਪਤ ਹੋਟਲ ਰਨਬਾਸ ਦਿ ਪੈਲੇਸ ਲੋਕਾਂ ਨੂੰ ਸਮਰਿਪਤ ਕੀਤਾ ਜਾਵੇਗਾ। ਸੀਐੱਮ ਭਗਵੰਤ ਮਾਨ ਇਸ ਦੀ ਸ਼ੁਰੂਆਤ ਕਰਨਗੇ। ਸਰਕਾਰ ਦਾ ਦਾਅਵਾ ਹੈ ਕਿ ਇਹ ਪੂਰੀ ਦੁਨੀਆ ਵਿਚ ਇਕ ਮਾਤਰ ਸਿੱਖ ਪੈਲੇਸ ਵਿਚ ਹੋਟਲ ਸਥਾਪਤ ਕੀਤਾ ਗਿਆ ਹੈ। ਇਸ ਨਾਲ ਸੈਰ-ਸਪਾਟੇ ਨੂੰ ਉਤਸ਼ਾਹ ਮਿਲੇਗਾ।
ਕਿਲ੍ਹਾ ਮੁਬਾਰਕ ਵਿੱਚ ਸਥਿਤ ਰਨਬਾਸ ਦਾ ਖੇਤਰ, ਗਿਲਾਉਖਾਨਾ ਅਤੇ ਲੱਸੀ ਖਾਨਾ ਨੂੰ ਇੱਕ ਵਿਰਾਸਤੀ ਹੋਟਲ ਵਿੱਚ ਬਦਲ ਦਿੱਤਾ ਗਿਆ ਹੈ। ਪੁਰਾਤੱਤਵ ਵਿਭਾਗ ਖੁਦ ਇਸ ਇਮਾਰਤ ਦੀ ਮੁਰੰਮਤ ਦਾ ਕੰਮ ਦਿੱਲੀ ਦੇ ਇੱਕ ਸੰਸਥਾਨ ਰਾਹੀਂ ਕਰਵਾ ਰਿਹਾ ਹੈ। ਸਰਕਾਰ ਨੇ ਸ਼ੁਰੂਆਤੀ ਪੜਾਅ ਵਿੱਚ 6 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਸੀ। ਇਹ ਹੋਟਲ ਪਟਿਆਲਾ ਸ਼ਹਿਰ ਦੇ ਸੰਸਥਾਪਕ ਬਾਬਾ ਆਲਾ ਸਿੰਘ ਦੇ ਘਰ ਕਿਲ੍ਹਾ ਮੁਬਾਰਕ ਦੇ ਅੰਦਰ ਬਣਾਇਆ ਗਿਆ ਹੈ। ਹੋਟਲ ਦੀ ਛੱਤ ਲੱਕੜ ਦੀ ਬਣੀ ਹੋਈ ਹੈ। ਜਿਵੇਂ ਹੀ ਤੁਸੀਂ ਕਿਲ੍ਹੇ ਵਿੱਚ ਵੜਦੇ ਹੋ, ਖੱਬੇ ਪਾਸੇ ਰਨਬਾਸ ਇਮਾਰਤ ਹੈ। ਪਟਿਆਲਾ ਰਿਆਸਤ ਦੀਆਂ ਰਾਣੀਆਂ ਇਸ ਇਮਾਰਤ ਵਿੱਚ ਰਹਿੰਦੀਆਂ ਸਨ ਅਤੇ ਉਨ੍ਹਾਂ ਨੂੰ ਇਮਾਰਤ ਤੋਂ ਬਾਹਰ ਜਾਣ ਦੀ ਇਜਾਜ਼ਤ ਬਹੁਤ ਘੱਟ ਹੁੰਦੀ ਸੀ।
ਦੋ ਮੰਜ਼ਿਲਾ ਇਸ ਇਮਾਰਤ ਦੇ ਉੱਪਰਲੇ ਹਿੱਸੇ ‘ਤੇ 3 ਸ਼ਾਨਦਾਰ ਪੇਂਟਿੰਗ ਚੈਂਬਰ ਹਨ, ਜਿਨ੍ਹਾਂ ਵਿੱਚ ਅਨਮੋਲ ਪੇਂਟਿੰਗਾਂ ਸਨ। ਇਸ ਵਿੱਚ ਇੱਕ ਜਗ੍ਹਾ ਲਸੀਖਾਨਾ ਹੈ। ਜਿੱਥੇ ਅੰਦਰ ਰਹਿਣ ਵਾਲੀਆਂ ਮਹਿਲਾ ਨੌਕਰਾਂ ਲਈ ਭੋਜਨ ਤਿਆਰ ਕੀਤਾ ਜਾਂਦਾ ਸੀ ਅਤੇ ਵੰਡਿਆ ਜਾਂਦਾ ਸੀ। ਦੋ ਮੰਜ਼ਿਲਾ ਇਮਾਰਤ ਦੇ ਹੇਠਲੇ ਹਿੱਸੇ ਵਿੱਚ ਇੱਕ ਦੂਜੇ ਦੇ ਸਾਹਮਣੇ ਹਾਲ ਹਨ, ਜਿਨ੍ਹਾਂ ਨੂੰ ਭਾਗਾਂ ਰਾਹੀਂ ਕਮਰਿਆਂ ਵਿੱਚ ਬਦਲ ਦਿੱਤਾ ਗਿਆ।
ਇਹ ਵੀ ਪੜ੍ਹੋ : ਦੇਵਜੀਤ ਸੈਕੀਆ ਬਣੇ BCCI ਦੇ ਨਵੇਂ ਸਕੱਤਰ, ਪ੍ਰਭਤੇਜ ਸਿੰਘ ਨੂੰ ਬਣਾਇਆ ਗਿਆ ਖਜ਼ਾਨਚੀ
ਕਿਲਾ ਮੁਬਾਰਕ ਨੂੰ ਸਭ ਤੋਂ ਪਹਿਲਾਂ 1763 ਵਿਚ ਸਿੱਧੂ ਜਾਟ ਸ਼ਾਕ ਬਾਬਾ ਅਲਾ ਸਿੰਘ ਵੱਲੋਂ ਕਚਚੀਗੜ੍ਹੀ ਬਣਾਇਆ ਸੀ। ਜੋ ਪਟਿਆਲਾ ਰਾਜਵੰਸ਼ ਦੇ ਸੰਸਥਾਪਕ ਸਨ। ਬਾਅਦ ਵਿਚ ਇਸ ਨੂੰ ਪੱਕੀਆਂ ਇੱਟਾਂ ਨਾਲ ਬਣਾਇਆ ਗਿਆ। ਕਿਹਾ ਜਾਂਦਾ ਹੈ ਕਿ 1763 ਵਿਚ ਬਣਾਇਆ ਗਿਆ ਮੂਲ ਕਿਲਾ ਪਟਿਆਲਾ ਵਿਚ ਗਵਰਨਰ ਹੁਸੈਨ ਖਾਨ ਵੱਲੋਂ ਬਣਾਏ ਗਏ ਪਹਿਲਾਂ ਤੋਂ ਮੌਜੂਦ ਮੁਗਲ ਕਿਲੇ ਦੇ ਉਪਰ ਬਣਾਇਆ ਗਿਆ ਵਿਸਤਾਰ ਸੀ। ਕਿਲੇ ਦਾ ਅੰਦਰਲਾ ਹਿੱਸਾ ਜਿਸ ਨੂੰ ਅੰਦਰੂਨ ਦੇ ਨਾਂ ਤੋਂ ਜਾਣਿਆ ਜਾਂਦਾ ਹੈ, ਮਹਾਰਾਜ ਅਮਰ ਸਿੰਘ ਵੱਲੋਂ ਬਣਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: