ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਵਿਚ ਇਕ ਨਵੀਂ ਜ਼ਿਲ੍ਹਾ ਲਾਇਬ੍ਰੇਰੀ ਦਾ ਉਦਘਾਟਨ ਕੀਤਾ। ਇਹ ਲਾਇਬ੍ਰੇਰੀ ਜ਼ਿਲ੍ਹਾ ਪ੍ਰਸ਼ਾਸਨਿਕ ਪਰਿਸਰ ਦੇ ਨੇੜੇ ਬਣਾਈ ਗਈ ਹੈ ਤੇ ਇਸ ਦੇ ਨਿਰਮਾਣ ‘ਤੇ ਲਗਭਗ 9 ਕਰੋੜ ਰੁਪਏ ਦੀ ਲਾਗਤ ਆਈ ਹੈ। ਉਦਘਾਟਨ ਮੌਕੇ ਮੁੱਖ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਕੀਤੀ।
ਸੀਐੱਮ ਮਾਨ ਨੇ ਦੱਸਿਆ ਕਿ ਲਾਇਬ੍ਰੇਰੀ ਆਧੁਨਿਕ ਤਕਨੀਕ ਨਾਲ ਲੈਸ ਹੈ ਜਿਸ ਵਿਚ ਦੁਨੀਆ ਭਰ ਦੀਆਂ ਕਿਤਾਬਾਂ ਉਪਲਬਧ ਹਨ। ਇਸ ਵਿਚ ਵਾਈ-ਫਾਈ, ਕੰਪਿਊਟਰ ਤੇ ਮੁਕਾਬਲਾ ਪ੍ਰੀਖਿਆਵਾਂ ਜਿਵੇਂ PCS ਤੇ IAS ਦੀ ਤਿਆਰੀ ਕਰਨ ਵਾਲੇ ਵਿਦਿਆਰਥੀਆਂ ਲਈ ਖਾਸ ਕਿਤਾਬਾਂ ਰੱਖੀਆਂ ਗਈਆਂ ਹਨ। ਲਾਇਬ੍ਰੇਰੀ ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ ਖੁੱਲ੍ਹੀ ਰਹਿੰਦੀ ਹੈ ਤੇ ਆਨਲਾਈਨ ਪੜ੍ਹਾਈ ਲਈ ਕੰਪਿਊਟਰ ਵੀ ਉਪਲਬਧ ਹੈ।
ਇਸ ਦੌਰਾਨ ਲਾਇਬ੍ਰੇਰੀ ਵਿਚ 40 ਬੱਚਿਆਂ ਦਾ ਪਹਿਲਾ ਬੈਚ ਸ਼ੁਰੂ ਹੋ ਚੁੱਕਾ ਹੈ ਜਿਸ ਵਿਚ ਆਸ-ਪਾਸ ਦੇ ਪਿੰਡਾਂ ਤੋਂ ਆਏ ਵਿਦਿਆਰਥੀ ਸ਼ਾਮਲ ਹਨ। ਇਨ੍ਹਾਂ ਵਿਦਿਆਰਥੀਆਂ ਨੂੰ IAS ਤੇ PCS ਦੀ ਪ੍ਰੀਖਿਆ ਦੇ ਚੁੱਕੇ ਜਾਂ ਤਿਆਰੀ ਕਰ ਰਹੇ 4-5 ਟੀਚਰ ਵੀ ਹਨ। ਕਿਤਾਬਾਂ ਲਈ 1000 ਰੁਪਏ ਦਾ ਸਕਿਓਰਿਟੀ ਡਿਪਾਜਿਟ ਲਿਆ ਜਾਂਦਾ ਹੈ ਜੋ ਕਿਤਾਬ ਵਾਪਸ ਕਰਨ ‘ਤੇ ਵਾਪਸ ਕਰ ਦਿੱਤਾ ਜਾਂਦਾ ਹੈ।
ਇਹ ਵੀ ਪੜ੍ਹੋ : ‘ਇੰਡੀਅਨ ਆਈਡਲ 3’ ਦੇ ਜੇਤੂ ਪ੍ਰਸ਼ਾਂਤ ਤਮਾਂਗ ਦਾ ਹੋਇਆ ਦਿ/ਹਾਂਤ, 43 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
ਇਸ ਮੌਕੇ ਮੁੱਖ ਮੰਤਰੀ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਤੇ ਲਾਇਬ੍ਰੇਰੀ ਦੀਆਂ ਸਹੂਲਤਾਂ ਦੀ ਪ੍ਰਸ਼ੰਸਾ ਕੀਤੀ ਜੋ ਨੌਜਵਾਨਾਂ ਦੇ ਭਵਿੱਖ ਨੂੰ ਸੰਵਾਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਲਾਇਬ੍ਰੇਰੀ ‘ਚ ਸਰਕਾਰੀ ਨੌਕਰੀਆਂ ਤੇ ਦਾਖ਼ਲੇ ਲਈ ਹੋਣ ਵਾਲੀਆਂ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਮੁਫ਼ਤ ਕਰਵਾਈ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























