ਮਾਨ ਸਰਕਾਰ ਵੱਲੋਂ ਇੰਤਕਾਲਾਂ ਨੂੰ ਲੈ ਕੇ ਪਟਵਾਰੀਆਂ, ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ। ਪੰਜਾਬ ਸਰਕਾਰ ਨੇ ਸੂਬੇ ਭਰ ਦੇ ਡਿਪਟੀ ਕਮਿਸ਼ਨਰ, ਮਾਲੀਆ ਅਧਿਕਾਰੀਆਂ ਨੂੰ ਪੈਂਡਿੰਗ ਇੰਤਕਾਲ ਦੇ ਨਿਪਟਾਰੇ ਲਈ ਸਖਤ ਹੁਕਮ ਜਾਰੀ ਕੀਤੇ ਹਨ।
ਜਾਰੀ ਕੀਤੇ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਸਾਰੇ ਪੈਂਡਿੰਗ ਇੰਤਕਾਲਾਂ ਦਾ ਕੰਮ 4 ਅਪ੍ਰੈਲ ਤੱਕ ਪੂਰੇ ਹੋ ਜਾਣੇ ਚਾਹੀਦੇ ਹਨ ਤੇ ਜੇਕਰ ਉਦੋਂ ਤੱਕ ਇੰਤਕਾਲ ਪੈਂਡਿੰਗ ਰਹੇ ਤਾਂ ਸਖਤ ਕਾਰਵਾਈ ਹੋਵੇਗੀ। ਸਰਕਾਰ ਨੇ ਡਿਪਟੀ ਕਮਿਸ਼ਨਰ ਤੇ ਮਾਲੀਆ ਅਧਿਕਾਰੀਆਂ ਨੂੰ ਕਿਹ ਕਿ ਕੰਪਿਊਟਰ ਸਿਸਟਮ ਤੋਂ ਡਾਟਾ ਕੱਢਣ ‘ਤੇ ਪਤਾ ਲੱਗਾ ਹੈ ਕਿ ਸੂਬੇ ਦੇ ਕਈ ਜ਼ਿਲ੍ਹਿਆਂ ਤੇ ਤਹਿਸੀਲਾਂ ਵਿਚ ਤੈਅ ਸਮਾਂ ਸੀਮਾ ਬੀਤ ਜਾਣ ਦੇ ਬਾਅਦ ਕਈ ਇੰਤਕਾਲ ਪੈਂਡਿੰਗ ਹਨ।
ਇਹ ਵੀ ਪੜ੍ਹੋ : ਕਰਨਾਲ ਬਾਠ ਕੁੱਟਮਾਰ ਮਾਮਲੇ ‘ਚ ਪੁਲਿਸ-ਆਰਮੀ ਦਾ ਵੱਡਾ ਬਿਆਨ, ਕਿਹਾ-‘ਦੋਸ਼ੀਆਂ ਨੂੰ ਮਿਲੇ ਮਿਸਾਲੀ ਸਜ਼ਾ’
ਇਸ ਤਰ੍ਹਾਂ ਕੰਮ ਪੈਂਡਿੰਗ ਰਹਿਣ ਨਾਲ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਰਿਸ਼ਵਤਖੋਰੀ ਦੀ ਸੰਭਾਵਨਾ ਵੀ ਪੈਦਾ ਹੁੰਦੀ ਹੈ। ਰਿਸ਼ਵਤਖੋਰੀ ਪ੍ਰਤੀ ਸਰਕਾਰ ਦੀ ਜ਼ੀਰੋ ਟੋਰਲੈਂਸ ਨੀਤੀ ਹੈ। ਇਸ ਲਈ ਹੁਕਮ ਦਿੱਤਾ ਜਾਂਦਾ ਹੈ ਕਿ ਇਸ ਮਾਮਲੇ ਦੀ ਸਮੀਖਿਆ ਕਰਨ ਲਈ ਸਾਰੇ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨਾਲ ਰੋਜਾਨਾ ਬੈਠਕ ਆਯੋਜਿਤ ਕੀਤੀ ਜਾਣੀ ਚਾਹੀਦੀ ਹੈ ਤੇ ਇਹ ਯਕੀਨੀ ਕੀਤਾ ਜਾਣਾ ਚਾਹੀਦਾ ਹੈ ਕਿ ਸਾਰੇ ਪੈਂਡਿੰਗ ਇੰਤਕਾਲ ਨਿਬੇੜੇ ਜਾਣ। ਸਬੰਧਤ ਤਹਿਸਲੀਦਾਰ/ਨਾਇਬ ਤਹਿਸੀਲਦਾਰ/ਕਾਨੂੰਨਗੋ ਤੇ ਪਟਵਾਰੀਆਂ ਨੂੰ ਸਪੱਸ਼ਟ ਕਹਿ ਦਿੱਤਾ ਜਾਵੇ ਕਿ 4 ਅਪ੍ਰੈਲ ਦੇ ਬਾਅਦ ਇੰਤਕਾਲ ਪੈਂਡਿੰਗ ਹੋਣ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
