ਪਟਿਆਲਾ ਦੇ ਇਤਿਹਾਸਕ ਕਿਲਾ ਮੁਬਾਰਕ ਵਿਚ ਹੋਟਲ ਰਨਬਾਸ ਦਿ ਪੈਲੇਸ ਸਥਾਪਤ ਕੀਤਾ ਗਿਆ ਹੈ। ਸਰਕਾਰ ਦਾ ਦਾਅਵਾ ਹੈ ਕਿ ਇਹ ਸਿੱਖ ਮਹਿਲ ਵਿਚ ਬਣਿਆ ਦੁਨੀਆ ਦਾ ਇਕੋ ਇਕ ਹੋਟਲ ਹੈ। ਹੁਣ ਰਾਜਸਥਾਨ ਦੀ ਤਰਜ ‘ਤੇ ਇਥੇ ਵੀ ਹੋਟਲ ਡੈਸਟੀਨੇਸ਼ਨ ਵੈਡਿੰਗ ਨੂੰ ਉਤਸ਼ਾਹਿਤ ਦਿੱਤਾ ਜਾਵੇਗਾ। ਇਸ ਨਾਲ ਸੈਰ-ਸਪਾਟੇ ਨੂੰ ਬੜ੍ਹਾਵਾ ਮਿਲੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਨੂੰ ਇਸ ਦਾ ਸ਼ੁੱਭ ਆਰੰਭ ਕਰਨਗੇ। ਸਵੇਰੇ 10.30 ਵਜੇ ਇਸ ਦਾ ਉਦਘਾਟਨ ਕੀਤਾ ਜਾਵੇਗਾ।
ਸਰਕਾਰ ਕਈ ਸਾਲਾਂ ਤੋਂ ਇਸ ਪ੍ਰਾਜੈਕਟ ‘ਤੇ ਕੰਮ ਕਰ ਰਹੀ ਹੈ। ਦੋ ਸਾਲ ਪਹਿਲਾਂ 2022 ਵਿਚ ਇਸ ਪ੍ਰਾਜੈਕਟ ਨੇ ਰਫਤਾਰ ਫੜੀ। ਕਿਲਾ ਮੁਬਾਰਕ ਵਿਚ ਸਥਿਤ ਰਨਵਾਸ ਦਾ ਇਲਾਕਾ, ਗਿਲੌਖਾਨਾ ਤੇ ਲੱਸੀ ਖਾਨਾ ਨੂੰ ਹੈਰੀਟੇਜ ਹੋਟਲ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਪੁਰਾਤਤਵ ਵਿਭਾਗ ਇਸ ਇਮਾਰਤ ਦੀ ਮੁਰੰਮਤ ਦਾ ਕੰਮ ਦਿੱਲੀ ਦੀ ਇਕ ਸੰਸਥਾ ਤੋਂ ਕਰਵਾ ਰਿਹਾ ਹੈ।
ਸਰਕਾਰ ਨੇ ਸ਼ੁਰੂਆਤੀ ਪੜਾਅ ਵਿਚ 6 ਕਰੋੜ ਦਾ ਫੰਡ ਜਾਰੀ ਕੀਤਾ ਸੀ। ਇਹ ਹੋਟਲ ਪਟਿਆਲਾ ਸ਼ਹਿਰ ਦੇ ਸੰਸਥਾਪਕ ਬਾਬਾ ਆਲਾ ਸਿੰਘ ਦੇ ਘਰ ਕਿਲਾ ਮੁਬਾਰਕ ਦੇ ਅੰਦਰ ਤਿਆਰ ਕੀਤਾ ਗਿਆ ਹੈ। ਹੋਟਲ ਦੀ ਛੱਤ ਲੱਕੜੀ ਨਾਲ ਬਣੀ ਹੈ। ਕਿਲੇ ਵਿਚ ਦਾਖਲ ਹੁੰਦੇ ਹੀ ਸੱਜੇ ਪਾਸੇ ਰਨਵਾਸ ਭਵਨ ਹੈ। ਪਟਿਆਲਾ ਰਿਆਸਤ ਦੀਆਂ ਰਾਣੀਆਂ ਇਸੇ ਭਵਨ ਵਿਚ ਰਹਿੰਦੀਆਂ ਸਨ ਤੇ ਉਨ੍ਹਾਂ ਨੂੰ ਸ਼ਾਇਦ ਹੀ ਕਦੇ ਭਵਨ ਤੋਂ ਬਾਹਰ ਜਾਣ ਦਿੱਤਾ ਜਾਂਦਾ ਸੀ।
ਇਸ ਦੋ ਮੰਜ਼ਿਲਾ ਇਮਾਰਤ ਦੇ ਉਪਰੀ ਹਿੱਸੇ ਵਿਚ 3 ਬੇਹਤਰੀਨ ਪੇਂਟਿੰਗ ਚੈਂਬਰ ਹੈ ਜਿਨ੍ਹਾਂ ਵਿਚ ਬੇਸ਼ਕੀਮਤੀ ਪੇਟਿੰਗ ਲੱਗੀ ਹੋਈ ਹੈ। ਲੱਸੀ ਖਾਨਾ ਨਾਂ ਦੀ ਇਕ ਥਾਂ ਹੈ ਜਿਥੇ ਖਾਣਾ ਪਕਾਇਆ ਜਾਂਦਾ ਸੀ ਤੇ ਅੰਦਰ ਰਹਿਣ ਵਾਲੀ ਮਹਿਲਾ ਨੌਕਰਾਣੀਆਂ ਨੂੰ ਵੰਡਿਆ ਜਾਂਦਾ ਸੀ। ਦੋ ਮੰਜ਼ਿਲਾ ਇਮਾਰਤ ਦੇ ਹੇਠਲੇ ਹਿੱਸੇ ਵਿਚ ਸਾਹਮਣੇ ਵੱਲ ਹਾਲ ਹੈ ਜਿਨ੍ਹਾਂ ਨੂੰ ਹਿੱਸੇ ਜ਼ਰੀਏ ਕਮਰਿਆਂ ਵਿਚ ਬਦਲਿਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਚੱਲਦੀ ਰੇਲਗੱਡੀ ਨੂੰ ਲੱਗੀ ਅੱ/ਗ, ਯਾਤਰੀਆਂ ‘ਚ ਮਚੀ ਹਫ.ੜਾ-ਦ.ਫੜੀ
ਕਿਲਾ ਮੁਬਾਰਕ ਦਾ ਨਿਰਮਾਣ ਸਭ ਤੋਂ ਪਹਿਲਾਂ 1763 ਵਿਚ ਪਟਿਆਲਾ ਰਾਜਵੰਸ਼ ਦੇ ਸੰਸਥਾਪਕ ਸਿੱਧੂ ਜੱਟ ਸ਼ਕ ਬਾਬਾ ਅਲਾ ਸਿੰਘ ਨੇ ਕਲੀ ਗੜ੍ਹੀ ਦੇ ਰੂਪ ਵਿਚ ਕਰਵਾਇਆ ਸੀ। ਬਾਅਦ ਵਿਚ ਇਸ ਨੂੰ ਪੱਕੀਆਂ ਇੱਟਾਂ ਨਾਲ ਬਣਾਇਆ ਗਿਆ। ਕਿਹਾ ਜਾਂਦਾ ਹੈ ਕਿ 1763 ਵਿਚ ਬਣਿਆ ਮੂਲ ਕਿਲਾ ਪਟਿਆਲਾ ਵਿਚ ਗਵਰਨਰ ਹੁਸੈਨ ਖਾਨ ਵੱਲੋਂ ਬਣਾਏ ਗਏ ਪਹਿਲਾਂ ਤੋਂ ਮੌਜੂਦ ਮੁਗਲ ਕਿਲੇ ਦਾ ਵਿਸਤਾਰ ਸੀ। ਕਿਲੇ ਦਾ ਅੰਦਰੂਨੀ ਹਿੱਸਾ ਜਿਸ ਨੂੰ ਕਿਲਾ ਅੰਦਰੂਨ ਦੇ ਨਾਂਨਾਲ ਜਾਣਿਆ ਜਾਂਦਾ ਹੈ, ਮਹਾਰਾਜਾ ਅਮਰ ਸਿੰਘ ਨੇ ਬਣਵਾਇਆ ਸੀ।
ਵੀਡੀਓ ਲਈ ਕਲਿੱਕ ਕਰੋ -: