ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਕਿਸਾਨ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ 5 ਮਾਰਚ ਤੋਂ ਚੰਡੀਗੜ੍ਹ ਵਿਚ ਸਥਾਈ ਧਰਨਾ ਦੇਣ ਦੀ ਤਿਆਰੀ ਕਰ ਰਹੇ ਹਨ।ਇਸ ਦਰਮਿਆਨ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐੱਸਕੇਐੱਮ ਆਗੂਆਂ ਨਾਲ ਬੈਠਕ ਬੁਲਾਈ ਹੈ। ਇਹ ਬੈਠਕ ਸ਼ਾਮ 4 ਵਜੇ ਪੰਜਾਬ ਭਵਨ ਵਿਚ ਹੋਵੇਗੀ ਜਿਸ ਵਿਚ ਕਿਸਾਨਾਂ ਨਾਲ ਜੁੜੇ ਮੁੱਦਿਆਂ ‘ਤੇ ਚਰਚਾ ਹੋਵੇਗੀ।
ਕਿਸਾਨ ਦੁਪਹਿਰ 12 ਵਜੇ ਚੰਡੀਗੜ੍ਹ ਦੇ ਕਿਸਾਨ ਭਵਨ ਵਿਚ ਇਕੱਠੇ ਹੋਣਗੇ ਜਿਸ ਦੇ ਬਾਅਦ ਸ਼ਾਮ ਨੂੰ ਉਹ ਮੁੱਖ ਮੰਤਰੀ ਨੂੰ ਮਿਲਣਗੇ। ਜੇਕਰ ਬੈਠਕ ਵਿਚ ਮੰਗਾਂ ‘ਤੇ ਸਹਿਮਤੀ ਬਣਦੀ ਹੈ ਤਾਂ ਕਿਸਾਨ ਬੈਠਕ ਦੇ ਬਾਅਦ ਆਪਣੇ ਸੰਘਰਸ਼ ਦੀ ਅਗਲੀ ਰਣਨੀਤੀ ਦਾ ਐਲਾਨ ਕਰਨਗੇ।
ਕਿਸਾਨਾਂ ਨੇ ਸਰਕਾਰ ਨਾਲ ਹੋਣ ਵਾਲੀ ਬੈਠਕ ਲਈ ਆਪਣੀ ਲਿਸਟ ਵਿਚ ਕੁੱਲ17 ਮੰਗਾ ਰੱਖੀਆਂ ਹਨ। ਇਨ੍ਹਾਂ ਵਿਚੋਂ 13 ਮੰਗਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਪੂਰਾ ਕਰਨ ਦਾ ਸਰਕਾਰ ਪਹਿਲਾਂ ਹੀ ਭਰੋਸਾ ਦੇ ਚੁੱਕੀ ਹੈ। ਇਨ੍ਹਾਂ ਮੰਗਾਂ ਵਿਚ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਤੇ ਕਿਸਾਨਾਂ ਦੀ ਸਬ-ਕਮੇਟੀ ਬਣਾਉਣਾ, ਸਰਕਾਰੀ ਵਿਭਾਗਾਂ ਦੀ ਤਰਜ ‘ਤੇਕਿਸਾਨਾਂ ਦੇ ਨਾਬਾਰਡ ਲੋਨ ਲਈ ਵਨ ਟਾਈਮ ਸੈਟਲਮੈਂਟ ਸਕੀਮ ਸ਼ੁਰੂ ਕਰਨਾ, 1 ਜਨਵੀਰ 2023 ਤੋਂ ਸਰਹਿੰਦ ਫੀਡਰ ਨਹਿਰ ‘ਤੇ ਲੱਗੀਆਂ ਮੋਟਰਾਂ ਦੇ ਬਿੱਲ ਮੁਆਫ ਕਰਨਾ, ਜਨਵਰੀ 2024 ਤੋਂ 13 ਅਪ੍ਰੈਲ 2024 ਤੱਕ ਪਿੰਡ-ਪਿੰਡ ਵਿਚ ਕੇਸ ਫ੍ਰੀ ਜ਼ਮੀਨ ਵੰਡਣਾ, ਆਵਾਰਾ ਪਸ਼ੂਆਂ ਤੇ ਕੁੱਤਿਆਂ ਬਾਰੇ ਸਰਕਾਰ ਕੋਈ ਹੱਲ ਕੱਢੇਗੀ।
ਇਹ ਵੀ ਪੜ੍ਹੋ : ਟਰੰਪ ਨਾਲ ਬਹਿਸ ਤੋਂ ਬਾਅਦ ਯੂਕਰੇਨ ਦੇ ਸਮਰਥਨ ‘ਚ ਆਇਆ ਬ੍ਰਿਟੇਨ, ਮਿਜ਼ਾਈਲਾਂ ਲਈ ਦੇਵੇਗਾ 14 ਹਜ਼ਾਰ ਕਰੋੜ
ਇਨ੍ਹਾਂ ਪਸ਼ੂਆਂ ਦੁਆਰਾ ਫਸਲਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਕਿਸਾਨਾਂ ਨੂੰ ਰਾਈਫਲ ਲਾਇਸੈਂਸ ਜਾਰੀ ਕਰਨਾ, ਪ੍ਰੀਪੇਡ ਬਿਜਲੀ ਮੀਟਰ ਜਾਰੀ ਕਰਨਾ, ਕਿਸਾਨਾਂ ਨੂੰ ਨੈਨੋ ਪੈਕੇਜਿੰਗ ਤੇ ਹੋਰ ਉਤਪਾਦਾਂ ਦੀ ਜਬਰਨ ਸਪਲਾਈ ‘ਤੇ ਰੋਕ, ਹੜ੍ਹ ਕਾਰਨ ਗੰਨੇ ਦੀ ਫਸਲ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ, ਸਹਿਕਾਰੀ ਕਮੇਟੀਆਂ ਵਿਚ ਨਵੇਂ ਖਾਤੇ ਖੋਲ੍ਹਣ ‘ਤੇ ਰੋਕ ਹਟਾਉਣਾ, ਗੰਨਾ ਕਿਸਾਨਾਂ ਦੀਆਂ ਮੰਗਾਂ ਦੇ ਹੱਲ ਲਈ ਸਬ-ਕਮੇਟੀਆਂ ਦਾ ਗਠਨ ਤੇ ਪੰਜਾਬ ਸਰਕਾਰ ਦੁਆਰਾ ਪਾਸ ਜਲ ਅਨੁਸੰਧਾਨ ਅਧਿਨਿਯਮ ਤੇ ਰਾਸ਼ਟਰੀ ਸਿੱਖਿਆ ਨੀਤੀ 2020 ਸ਼ਾਮਲ ਹੈ।
ਵੀਡੀਓ ਲਈ ਕਲਿੱਕ ਕਰੋ -:
