ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਨੌਜਵਾਨਾਂ ਨੂੰ ਡਿਪ੍ਰੇਸ਼ਨ ‘ਚ ਨਹੀਂ ਜਾਣ ਦਿਆਂਗੇ। ਉਹ ਸਾਡੇ ਹੀ ਧੀਆਂ ਪੁੱਤ ਨੇ ਜਿਹੜੇ ਸਿਸਟਮ ਤੋਂ ਰੁਸ ਕੇ ਗਏ ਸੀ। ਨੌਜਵਾਨਾਂ ਨੂੰ ਇੱਥੇ ਹੀ ਰੁਜ਼ਗਾਰ ਸ਼ੁਰੂ ਕਰਨ ਦੇ ਮੌਕੇ ਪ੍ਰਦਾਨ ਕਰਵਾਏ ਜਾਣਗੇ। ਪਹਿਲਾਂ ਵੀ ਕਈ ਨੌਜਵਾਨ ਵਿਦੇਸ਼ਾਂ ਤੋਂ ਵਾਪਸ ਆਏ ਹਨ ਜਿਨ੍ਹਾਂ ਨੇ ਪੰਜਾਬ ‘ਚ ਹੀ ਬਹੁਤ ਵਧੀਆ ਰੁਜ਼ਗਾਰ ਸ਼ੁਰੂ ਕੀਤੇ ਹੋਏ ਹਨ।
ਦੱਸ ਦੇਈਏ ਕਿ ਹੁਣ ਤੱਕ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀਆਂ ਦੇ ਤਿੰਨ ਜਹਾਜ਼ ਅੰਮ੍ਰਿਤਸਰ ਏਅਰਪੋਰਟ ‘ਤੇ ਉਤਰ ਚੁੱਕੇ ਹਨ। ਪਹਿਲਾਂ ਜਹਾਜ਼ 5 ਫਰਵਰੀ ਨੂੰ ਆਇਆ ਸੀ। ਇਸ ਵਿੱਚ 104 ਭਾਰਤੀਆਂ ਨੂੰ ਹੱਥਕੜੀਆਂ ਨਾਲ ਬੰਨ੍ਹ ਕੇ ਡਿਪੋਰਟ ਕੀਤਾ ਗਿਆ ਸੀ। ਇਸ ਵਿੱਚ ਸਭ ਤੋਂ ਵੱਧ 33-33 ਲੋਕ ਹਰਿਆਣਾ ਅਤੇ ਗੁਜਰਾਤ ਦੇ ਸਨ। ਇਸ ਵਿੱਚ ਪੰਜਾਬ ਦੇ 30 ਲੋਕ ਸ਼ਾਮਲ ਸਨ।
ਇਹ ਵੀ ਪੜ੍ਹੋ : ਪਹਿਲਾਂ ਡਿਨਰ, ਮਗਰੋਂ DJ, ਫੇਰ ਮ.ਰਵਾ ਦਿੱਤੀ ਘਰਵਾਲੀ, ਸਾਵਧਾਨ ਇੰਡੀਆ ਵਾਂਗ ਰਚੀ ਸਾਜ਼ਿਸ਼!
ਇਸ ਤੋਂ ਬਾਅਦ ਸ਼ਨੀਵਾਰ ਰਾਤ 10.15 ਵਜੇ ਅੰਮ੍ਰਿਤਸਰ ਏਅਰਪੋਰਟ ‘ਤੇ ਉਤਰਿਆ। ਇਸ ਜਹਾਜ਼ ਵਿਚ 119 ਗੈਰ-ਕਾਨੂੰਨੀ ਪ੍ਰਵਾਸੀ ਭਾਰਤੀ ਸਵਾਰ ਹਨ ਜਿਨ੍ਹਾਂ ‘ਚੋਂ ਪੰਜਾਬ ਦੇ 67, ਹਰਿਆਣਾ ਦੇ 33, ਗੁਜਰਾਤ ਦੇ 8, ਯੂਪੀ ਦੇ 3, ਮਹਾਰਾਸ਼ਟਰ-ਰਾਜਸਥਾਨ ਤੋਂ 2-2 ਅਤੇ ਹਿਮਾਚਲ-ਜੰਮੂ-ਕਸ਼ਮੀਰ ਤੋਂ 1-1 ਲੋਕ ਸ਼ਾਮਲ ਹਨ। ਤੀਜਾ ਜਹਾਜ਼ ਐਤਵਾਰ ਨੂੰ 10.15 ਵਜੇ ਅੰਮ੍ਰਿਤਸਰ ਏਅਰਪੋਰਟ ‘ਤੇ ਲੈਂਡ ਹੋਇਆ। ਇਸ ਵਿੱਚ ਪੰਜਾਬ ਦੇ 31 ਲੋਕ ਹੋਣਗੇ।
ਵੀਡੀਓ ਲਈ ਕਲਿੱਕ ਕਰੋ -:
