Cold day in Punjab for next 48 hours : ਜਲੰਧਰ : ਪਹਾੜਾਂ ਤੋਂ ਬਰਫ਼ਬਾਰੀ ਵਾਲੀਆਂ ਹਵਾਵਾਂ ਕਾਰਨ ਸੋਮਵਾਰ ਨੂੰ ਪੰਜਾਬ ਵਿੱਚ ਦਿਨ ਦਾ ਤਾਪਮਾਨ ਔਸਤਨ 4 ਡਿਗਰੀ ਹੇਠਾਂ ਆ ਗਿਆ। ਸਥਿਤੀ ਇਹ ਹੈ ਕਿ ਬਠਿੰਡਾ ਵਿੱਚ ਰਾਤ ਦਾ ਤਾਪਮਾਨ ਸਿਰਫ 1.5 ਡਿਗਰੀ ਸੀ ਜਦੋਂਕਿ ਦਿਨ ਦੇ ਦੌਰਾਨ ਪਾਰਾ 14 ਰਿਕਾਰਡ ਹੋਇਆ। ਫਿਰੋਜ਼ਪੁਰ ਵਿਚ ਰਾਤ ਦਾ ਤਾਪਮਾਨ ਸਿਰਫ 2.4 ਡਿਗਰੀ ਅਤੇ ਦਿਨ ਦਾ ਪਾਰਾ 12.0 ਰਿਹਾ ਹੈ। ਇਸ ਤਰ੍ਹਾਂ ਇਨ੍ਹਾਂ ਇਲਾਕਿਆਂ ਨੂੰ ਸ਼ਹਿਰਾਂ ਵਿਚ ਸਭ ਤੋਂ ਜ਼ਿਆਦਾ ਕਾਂਬੇ ਵਾਲੇ ਸ਼ਹਿਰਾਂ ਵਿੱਚ ਸ਼ਾਮਲ ਕੀਤਾ ਗਿਆ ਹੈ।
ਮੌਸਮ ਵਿਭਾਗ ਨੇ ਆਉਣ ਵਾਲੇ 48 ਘੰਟਿਆਂ ਵਿੱਚ ਬਹੁਤ ਹੀ ਡੂੰਘੀ ਧੁੰਦ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਗਿਆਨੀਆਂ ਅਨੁਸਾਰ ਪੂਰਾ ਦਿਨ ਬੱਦਲਵਾਈ ਰਹੇਗੀ। ਰਾਜ ਵਿੱਚ ਮੰਗਲਵਾਰ ਅਤੇ ਬੁੱਧਵਾਰ ਨੂੰ ਵੀ ਸੀਤ ਲਹਿਰ ਜਾਰੀ ਰਹੇਗੀ। ਜਿਸ ਤਰ੍ਹਾਂ ਰਾਤ ਨੂੰ ਕੜਾਕੇ ਦੀ ਸਰਦੀ ਪੈਂਦੀ ਹੈ, ਇਸੇ ਤਰ੍ਹਾਂ ਦਿਨ ਵਿੱਚ ਹਲਕੀਆਂ ਹਵਾਵਾਂ ਦਿਨ ਚੱਲਣ ਨਾਲ ਕੰਬਣੀ ਵਾਲੀ ਠੰਡ ਜਾਰੀ ਰਹੇਗੀ। ਇਸ ਤੋਂ ਇਲਾਵਾ 1 ਅਤੇ 2 ਜਨਵਰੀ ਨੂੰ ਵੀ ਸੂਬੇ ਤੋਂ ਵਧੇਰੇ ਇਲਾਕਿਆਂ ਵਿੱਚ ਸੂਰਜ ਨਹੀਂ ਦਿਸੇਗਾ। ਧੁੰਦ ਦੇ ਦੌਰਾਨ ਬੱਦਲਵਾਈ, ਵਿਜ਼ੀਬਿਲਟੀ ਬਹੁਤ ਘੱਟ ਰਹੇਗੀ। 12 ਤੋਂ ਵੱਧ ਜ਼ਿਲ੍ਹਿਆਂ ਵਿੱਚ ਕੋਲਡ ਡੇ ਮਨਾਇਆ ਗਿਆ। ਇਸ ਦੌਰਾਨ ਪਹਾੜਾਂ ਵਿਚ ਤਾਜ਼ਾ ਬਰਫਬਾਰੀ ਹੋਣ ਕਾਰਨ ਉੱਤਰੀ ਹਵਾਵਾਂ ਰਾਹੀਂ ਪੰਜਾਬ ਦੇ ਮੈਦਾਨੀ ਇਲਾਕਿਆਂ ਵਿਚ ਇਸ ਦਾ ਅਸਰ ਦੇਖਣ ਨੂੰ ਮਿਲੇਗਾ।
ਹਿਮਾਚਲ ਦੇ ਸ਼ਿਮਲਾ ਵਿੱਚ ਮੌਸਮ ਦੀ ਪਹਿਲੀ ਬਰਫਬਾਰੀ ਹੋਈ। ਪਾਰਾ ਮਾਈਨਸ 1.1 ਡਿਗਰੀ ਰਿਹਾ। ਇਸ ਨਾਲ ਕ੍ਰਿਸਮਸ ਅਤੇ ਨਵੇਂ ਸਾਲ ਦਾ ਜਸ਼ਨ ਮਨਾਉਣ ਆਏ ਸੈਲਾਨੀ ਖੁਸ਼ ਹੋ ਗਏ। ਹਾਲਾਂਕਿ, ਕਈ ਇਲਾਕਿਆਂ ਵਿੱਚ ਭਾਰੀ ਬਰਫਬਾਰੀ ਕਾਰਨ ਸੌ ਤੋਂ ਵੱਧ ਸੈਲਾਨੀ ਫਸ ਗਏ ਹਨ। ਉਨ੍ਹਾਂ ਨੂੰ ਹਟਾਉਣ ਲਈ ਯਤਨ ਜਾਰੀ ਹਨ। ਮੌਸਮ ਵਿਭਾਗ ਨੇ ਸੋਮਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਥਾਵਾਂ ‘ਤੇ ਮੀਂਹ ਅਤੇ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਹੈ। ਕੇਲੋਂਗ, ਕਲਪਾ ਅਤੇ ਮਨਾਲੀ ਸਮੇਤ ਰਾਜ ਦੇ ਕਈ ਥਾਵਾਂ ‘ਤੇ ਜ਼ੀਰੋ ਤਾਪਮਾਨ ਹੇਠਾਂ ਦਰਜ ਕੀਤਾ ਗਿਆ ਹੈ। ਕੇਲੌਂਗ ਰਾਜ ਦਾ ਸਭ ਤੋਂ ਠੰਡਾ ਸਥਾਨ ਰਿਹਾ ਜਿਥੇ ਘੱਟੋ-ਘੱਟ ਤਾਪਮਾਨ ਮਨਫ਼ੀ 11.6 ਡਿਗਰੀ ਸੈਲਸੀਅਸ ਸੀ। ਉਥੇ ਹੀ ਧੁੰਦ ਪੈਣ ਦੀ ਚਿਤਾਵਨੀ ਦੇ ਕਾਰਨ ਅਗਲੇ ਹਫਤੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਜਿਸ ਵਿਚ ਰਾਸ਼ਟਰੀ ਰਾਜ ਮਾਰਗ ‘ਤੇ ਯਾਤਰਾ ਦੌਰਾਨ ਵਿਸ਼ੇਸ਼ ਚੌਕਸੀ ਦਿੱਤੀ ਗਈ ਹੈ। ਵਾਹਨ ਦੀ ਰਫਤਾਰ ਹੌਲੀ ਰੱਖਣ ਅਤੇ ਚੱਲਣ ਤੋਂ ਪਹਿਲਾਂ ਵਾਹਨ ਦੀ ਲਾਈਟ ਤੇ ਇੰਡੀਕੇਟਰ ਚਲਾਉਣਾ ਯਕੀਨੀ ਬਣਾਉਣ ਨੂੰ ਕਿਹਾ ਗਿਆ ਹੈ।