ਅੱਜ ਸਵੇਰੇ-ਸਵੇਰੇ ਹੀ ਨੈਸ਼ਨਲ ਹਾਈਵੇ ‘ਤੇ ਵੱਡਾ ਸੜਕ ਹਾਦਸਾ ਵਾਪਰਿਆ ਹੈ, ਜਿਥੇ ਜਲੰਧਰ ਦੇ ਲੰਮਾ ਪਿੰਡ ਫਲਾਈਓਵਰ ‘ਤੇ ਕਾਰ ਤੇ ਥਾਰ ਵਿਚਾਲੇ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਸ ਦੀ ਥਾਰ ਨਾਲ ਟੱਕਰ ਹੋਈ ਤੇ ਇਸ ਤੋਂ ਬਾਅਦ ਥਾਰ ਗੱਡੀ ਬੇਕਾਬੂ ਹੋ ਕੇ ਹਾਈਵੇ ਉਤੇ ਪਲਟ ਗਈ।
ਪਰ ਗਨੀਮਤ ਰਹੀ ਕਿ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜਾਣਕਾਰੀ ਮੁਤਾਬਕ ਕਾਰ ਵਿਚ ਦੋਵੇਂ ਭਰਾ ਸਵਾਰ ਸਨ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਵੇਂ ਵਾਹਨਾਂ ਨੂੰ ਸਾਈਡ ਕਰਕੇ ਜਾਮ ਖੁਲਵਾਇਆ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਠਾਨਕੋਟ ਤੋਂ ਬੱਸ ਆ ਰਹੀ ਸੀ ਤੇ ਅੰਮ੍ਰਿਤਸਰ ਤੋਂ ਥਾਰ ਗੱਡੀ ਆ ਰਹੀ ਸੀ ਜਿਨ੍ਹਾਂ ਦੀ ਆਪਸ ਵਿਚ ਟੱਕਰ ਹੋ ਗਈ ਤੇ ਥਾਰ ਗੱਡੀ ਪਲਟ ਗਈ ਪਰ ਚੰਗੀ ਕਿਸਮਤ ਰਹੀ ਕਿ ਥਾਰ ਗੱਡੀ ਵਿਚ ਸਵਾਰ 2 ਭਰਾ ਹਾਦਸੇ ਵਿਚ ਵਾਲ-ਵਾਲ ਬਚ ਗਏ। ਦੋਵਾਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਆਸ-ਪਾਸ ਦੇ ਲੋਕਾਂ ਤੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਦੀ ਮਦਦ ਨਾਲ ਥਾਰ ਸਵਾਰ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ ਸੀ।
ਬੱਸ ਪਠਾਨਕੋਟ ਵੱਲੋਂ ਆ ਰਹੀ ਸੀ ਤੇ ਥਾਰ ਗੱਡੀ ਅੰਮ੍ਰਿਤਸਰ ਤੋਂ ਆ ਰਹੀ ਸੀ। ਦੋਵਾਂ ਨੂੰ ਜਲੰਧਰ ਵਲ ਜਾਣਾ ਸੀ। ਥਾਰ ਓਵਰਸਪੀਡ ਸੀ ਜਿਸ ਦੇ ਚੱਲਦੇ ਉਸ ਨੂੰ ਝਟਕਾ ਲੱਗਾ ਤੇ ਬੱਸ ਨਾਲ ਟਕਰਾ ਕੇ ਦੂਜੇ ਪਾਸੇ ਵਾਲੀ ਲੇਨ ਵਿਚ ਚਲੀ ਗਈ। ਇਸ ਦੌਰਾਨ ਕਾਰ ਨੇ ਦੋ ਪਲਟੀਆਂ ਖਾਧੀਆਂ ਤੇ ਫਿਰ ਉਲਟੀ ਹੀ ਰਹੀ। ਮਾਮਲੇ ਦੀ ਜਾਂਚ ਰਾਮਾ ਮੰਡੀ ਥਾਣੇ ਦੀ ਪੁਲਿਸ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
