ਹਰਿਆਣਾ ਦੇ ਰੋਹਤਕ ਵਿਚ ਕਾਂਗਰਸੀ ਨੇਤਾ ਹਿਮਾਨੀ ਕਤਲ ਕੇਸ ਵਿਚ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਬੀਤੇ ਦਿਨੀਂ ਹਿਮਾਨੀ ਦੀ ਮ੍ਰਿਤਕ ਦੇਹ ਸੂਟਕੇਸ ਵਿਚੋਂ ਬਰਾਮਦ ਹੋਈ ਸੀ।
ਹਾਲਾਂਕਿ ਮੁਲਜ਼ਮ ਦਾ ਹਿਮਾਨੀ ਨਾਲ ਕੋਈ ਸਬੰਧ ਸੀ ਜਾਂ ਨਹੀਂ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਬੀਤੀ ਰਾਤ ਦਿੱਲੀ ਤੋਂ 2 ਸ਼ੱਕੀ ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਤੇ ਉਨ੍ਹਾਂ ਤੋਂ ਪੁੱਛਗਿਛ ਕੀਤੀ ਗਈ, ਜਿਸ ਤੋਂ ਬਾਅਦ ਇਕ ਦੀ ਗ੍ਰਿਫਤਾਰੀ ਕੀਤੀ ਜਾ ਚੁੱਕੀ ਹੈ। ਸੂਤਰਾਂ ਮੁਤਾਬਕ ਹੱਤਿਆ ਦਾ ਕਾਰਨ ਬਲੈਕਮੇਲਿੰਗ ਹੈ। ਇਹ ਖਬਰ ਹੈ ਕਿ ਹਿਮਾਨੀ ਮੁਲਜ਼ਮ ਨੂੰ ਬਲੈਕਮੇਲ ਕਰ ਰਹੀ ਸੀ ਜਿਸ ਤੋਂ ਬਾਅਦ ਮੁਲਜ਼ਮ ਨੇ ਉਸ ਦਾ ਕਤਲ ਕਰ ਦਿੱਤਾ ਹੈ। ਹਾਲਾਂਕਿ ਅਜੇ ਤੱਕ ਪੁਲਿਸ ਦਾ ਇਸ ਸਬੰਧੀ ਕੋਈ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ ਹੈ।
ਹਿਮਾਨੀ ਦੀ ਮਾਂ ਨੇ ਦਾਅਵਾ ਕੀਤਾ ਕਿ 28 ਫਰਵਰੀ ਨੂੰ ਇਕ ਪ੍ਰੋਗਰਾਮ ਸੀ ਜਿਸ ਵਿਚ ਹਿਮਾਨੀ ਸ਼ਾਮਲ ਹੋਈ ਸੀ ਤੇ ਉਸ ਤੋਂ ਬਾਅਦ ਹਿਮਾਨੀ ਲਾਪਤਾ ਹੋ ਜਾਂਦੀ ਹੈ ਤੇ 1 ਮਾਰਚ ਨੂੰ ਉਸ ਦੀ ਮ੍ਰਿਤਕ ਦੇਹ ਸੂਟਕੇਸ ਵਿਚੋਂ ਬਰਾਮਦ ਹੋਈ ਸੀ। ਦੱਸ ਦੇਈਏ ਕਿ ਰਾਹੁਲ ਗਾਂਧੀ ਦੇ ਨਾਲ ਪੈਦਲ ਯਾਤਰਾ ਦੌਰਾਨ ਵੀ ਹਿਮਾਨੀ ਨੂੰ ਦੇਖਿਆ ਗਿਆ ਸੀ। ਹਿਮਾਨੀ ਰੋਹਤਕ ਦੇ ਵਿਜੇ ਨਗਰ ਕਾਲੋਨੀ ਦੀ ਰਹਿਣ ਵਾਲੀ ਸੀ।
ਇਹ ਵੀ ਪੜ੍ਹੋ : Diljit Dosanjh ਦੇ ਚੰਡੀਗੜ੍ਹ ਸ਼ੋਅ ਦੀਆਂ ਨਕਲੀ ਟਿਕਟਾਂ ਵੇਚਣ ਵਾਲਿਆਂ ਖਿਲਾਫ਼ ਕਾਰਵਾਈ, 5 ‘ਤੇ FIR ਦਰਜ
ਹਿਮਾਨੀ ਦੀ ਮ੍ਰਿਤਕ ਦੇਹ ਬੱਸ ਸਟੈਂਡ ਕੋਲ ਫਲਾਈਓਵਰ ਨੇੜੇ ਝਾੜੀਆਂ ਤੋਂ ਬਰਾਮਦ ਕੀਤੀ ਗਈ ਸੀ ਤੇ ਪਛਾਣ ਨਾਲ ਹੋਣ ਕਾਰਨ ਪੋਸਟਮਾਰਟਮ ਹਾਊਸ ਉਸ ਦੀ ਦੇਹ ਨੂੰ ਪਹੁੰਚਾ ਦਿੱਤਾ ਗਿਆ ਸੀ ਤੇ ਧੀ ਦੀ ਮੌਤ ਦੀ ਖਬਰ ਸੁਣ ਕੇ ਮਾਂ ਸਵਿਤਾ ਪੋਸਟਮਾਰਟਮ ਹਾਊਸ ਪਹੁੰਚਦੀ ਹੈ ਤੇ ਮਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਤੱਕ ਹਿਮਾਨੀ ਦਾ ਸਸਕਾਰ ਨਾ ਕਰਨ ਬਾਰੇ ਕਹਿੰਦੀ ਹੈ।
ਵੀਡੀਓ ਲਈ ਕਲਿੱਕ ਕਰੋ -:
