8 ਸਾਲ ਪੁਰਾਣੇ ਡਰੱਗ ਮਾਮਲੇ ਵਿਚ ਗ੍ਰਿਫਤਾਰ ਕੀਤੇ ਗਏ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਮਿਲਣ ਲਈ ਸਵੇਰੇ ਕਾਂਗਰਸ ਦੇ ਸੀਨੀਅਰ ਨੇਤਾ ਸੁਖਜਿੰਦਰ ਸਿੰਘ ਰੰਧਾਵਾ, ਪ੍ਰਤਾਪ ਸਿੰਘ ਬਾਜਵਾ ਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਘ ਸਦਰ ਥਾਣਾ ਜਲਾਲਾਬਾਦ ਪਹੁੰਚੇ। ਉਥੇ ਪਹੁੰਚਣ ‘ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਸੁਖਪਾਲ ਖਹਿਰਾ ਨੂੰ ਸੀਆਈਏਸਟਾਫ ਫਾਜ਼ਿਲਕਾ ਵਿਚ ਲਿਆਂਦਾ ਗਿਆ ਹੈ ਤੇ ਇਸਦੇ ਬਾਅਦ ਸਾਰੇ ਕਾਂਗਰਸੀ ਨੇਤਾ ਇਥੇ ਸੀਆਈਏ ਸਟਾਫ ਦਫਤਰ ਦੇ ਬਾਹਰ ਪਹੁੰਚੇ।
ਕਾਫੀ ਦੇਰ ਗੱਲਬਾਤ ਦੇ ਬਾਅਦ ਰੰਧਾਵਾ, ਬਾਜਵਾ ਤੇ ਵੜਿੰਗ ਸਣੇ ਹੋਰ ਨੇਤਾ ਥਾਣੇ ਦੇ ਅੰਦਰ ਗਏ। 15 ਮਿੰਟ ਬਾਅਦ ਬਾਹਰ ਆਕੇ ਨੇਤਾਵਾਂ ਨੇ ਦੱਸਿਆ ਕਿ ਉਨ੍ਹਾਂ ਦੀ ਮੁਲਾਕਾਤ ਖਹਿਰਾ ਨਾਲ ਨਹੀਂ ਕਰਵਾਈ ਗਈ ਤੇ ਇਸੇ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਅੱਗੇ ਨੀਤੀ ਨੂੰ ਲੈ ਕੇ ਵਿਚਾਰ ਕਰੇਗੀ।
ਇਹ ਵੀ ਪੜ੍ਹੋ : PM Gati Shakti ਦੇ 51 ਹਜ਼ਾਰ ਕਰੋੜ ਰੁਪਏ ਦੇ 6 ਹੋਰ ਪ੍ਰਾਜੈਕਟਾਂ ਨੂੰ ਮਿਲੀ ਮਨਜ਼ੂਰੀ, ਦੇਸ਼ ਦੇ ਕਈ ਸੂਬਿਆਂ ਨੂੰ ਮਿਲੇਗਾ ਲਾਭ
ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਸਰਕਾਰ ਬਦਲਾਖੋਰੀ ਦੀ ਨੀਤੀ ਅਪਨਾ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਸੁਖਪਾਲ ਖਹਿਰਾ ‘ਤੇ ਮਾਮਲਾ ਦਰਜ ਹੋਇਆ ਸੀ ਤੇ ਸੰਮਨ ਜਾਰੀ ਹੋਏ ਸੀ ਤਾਂ ‘ਆਪ’ ਸਰਕਾਰ ਦੇ ਮੰਤਰੀਆਂ ਨੇ ਸੁਖਪਾਲ ਖਹਿਰਾ ਦਾ ਪੱਖ ਲੈਂਦੇ ਹੋਏ ਇਸ ਨੂੰ ਝੂਠਾ ਦੱਸਿਆਸੀ ਤੇ ਹੁਣ ਜਦੋਂ ਕਿ ਅੱਜ ਉਸੇ ਪੁਰਾਣੇ ਮਾਮਲੇ ਵਿਚ ਸੁਖਪਾਲ ਖਹਿਰਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ।