ਲੋਕ ਸਭਾ ਵਿਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਵਿਚ ਲਾਅ ਐਂਡ ਆਰਡਰ ਦੀ ਸਥਿਤੀ ‘ਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਪੰਜਾਬ ਡਰਿਆ ਹੋਇਆ ਹੈ। ਪੰਜਾਬ ਵਿਚ ਡਰ ਦਾ ਮਾਹੌਲ ਹੈ। ਹਰ ਵਿਅਕਤੀ ਨੂੰ ਜਾਂ ਤਾਂ ਵਿਦੇਸ਼ਾਂ ਤੋਂ ਜਾਂ ਜੇਲ੍ਹਾਂ ਵਿਚੋਂ ਫੋਨ ਆ ਰਹੇ ਹਨ ਤੇ ਫਿਰੌਤੀ ਮੰਗੀ ਜਾ ਰਹੀ ਹੈ ਤੇ ਫਿਰੌਤੀ ਜਾਂ ਪੈਸੇ ਨਾ ਦੇਣ ਦੀ ਸੂਰਤ ਵਿਚ ਹਰ ਰੋਜ਼ ਇਕ ਨਾ ਇਕ ਕਤਲ ਕਰ ਦਿੱਤਾ ਜਾਂਦਾ ਹੈ ਜਿਸ ਕਰਕੇ ਹਰ ਵਪਾਰੀ ਤੇ ਆਮ ਵਿਅਕਤੀ ਡਰਿਆ ਹੋਇਆ ਹੈ।
ਲੁਧਿਆਣਾ ਵਿਚ ਦਿਨ ਦਿਹਾੜੇ ਵਿਆਹ ਸਮਾਗਮ ਵਿਚ ਗੈਂਗਵਾਰ ਹੋਇਆ ਜਿਥੇ ਵਿਆਹ ਵਿਚ ਆਏ ਲੋਕਾਂ ਨੇ ਟੇਬਲ ਹੇਠਾਂ ਵੜ ਕੇ ਆਪਣੀ ਜਾਨ ਬਚਾਈ। ਵਿਆਹ ਵਿਚ ਸ਼ਾਮਲ ਹੋਣ ਵਾਲੇ 2 ਵਿਅਕਤੀਆਂ ਦੀ ਜਾਨ ਵੀ ਇਸ ਹਾਦਸੇ ਵਿਚ ਚਲੀ ਗਈ। ਰਾਜਾ ਵੜਿੰਗ ਨੇ ਕਿਹਾ ਕਿ ਇਕ ਨਾਮੀ ਗੈਂਗਸਟਰ ਜੋ ਗੁਜਰਾਤ ਦੀ ਜੇਲ੍ਹ ਵਿਚ ਬੈਠਾ ਹੋਇਆ ਹੈ, ਉਨ੍ਹਾਂ ਨੂੰ ਪ੍ਰੋਟੈਕਸ਼ਨ ਵਾਰੰਟ ‘ਤੇ ਲਿਆਉਣ ਲਈ ਕਾਨੂੰਨ ਬਣਾ ਦਿੱਤਾ ਗਿਆ ਹੈ। ਅਜਿਹੀ ਸੂਰਤ ਵਿਚ ਪੰਜਾਬ ਜਲ ਰਿਹਾ ਹੈ ਤੇ ਕੇਂਦਰ ਤੇ ਸੂਬਾ ਸਰਕਾਰ ਦੋਵੇਂ ਮੂਕ ਦਰਸ਼ਕ ਬਣ ਕੇ ਦੇਖ ਰਹੇ ਹਨ।
ਇਹ ਵੀ ਪੜ੍ਹੋ : H-1B ਵੀਜ਼ਾ ਨੂੰ ਲੈ ਕੇ ਅਮਰੀਕਾ ਦਾ ਇਕ ਹੋਰ ਵੱਡਾ ਝਟਕਾ, 85,000 ਵੀਜ਼ਾ ਅਰਜ਼ੀਆਂ ਕੀਤੀਆਂ ਰੱਦ
ਰਾਜਾ ਵੜਿੰਗ ਨੇ ਕਿਹਾ ਕਿ ਗੈਂਗਸਟਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਆਮ ਲੋਕਾਂ ਹੀ ਨੂੰ ਨਹੀਂ ਸਗੋਂ ਰਾਜਨੇਤਾਵਾਂ ਨੂੰ ਵੀ ਫਿਰੌਤੀ ਭਰੇ ਕਾਲ ਆਉਣ ਲੱਗੇ ਹਨ। ਉਨ੍ਹਾਂ ਕਿਹਾ ਕਿ ਮੇਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਗੁਜ਼ਾਰਿਸ਼ ਹੈ ਕਿ ਤੁਹਾਡਾ ਬਾਰਡਰ ਸਕਿਓਰਿਟੀ ਫੋਰਸ ਦਾ ਘੇਰਾ ਵੀ 50 ਕਿਲੋਮੀਟਰ ਵੱਡਾ ਹੈ। ਪੰਜਾਬ ਪੁਲਿਸ ਤੇ ਕੇਂਦਰ ਦੀ ਪੁਲਿਸ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ ਤੇ ਉਨ੍ਹਾਂ ਨੂੰ ਚਾਹੀਦਾ ਹੈ ਕਿ ਪੰਜਾਬ ਨੂੰ ਬਚਾਉਣ ਲਈ ਕੁਝ ਕਦਮ ਚੁੱਕਣ।
ਵੀਡੀਓ ਲਈ ਕਲਿੱਕ ਕਰੋ -:
























