ਕਾਂਗਰਸ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਵਿਚ 43 ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਕਾਂਗਰਸ ਨੇ 39 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਸੀ।
ਦੂਜੀ ਲਿਸਟ ‘ਚ ਅਸਾਮ,MP ਤੇ ਰਾਜਸਥਾਨ ਤੇ ਉਤਰਾਖੰਡ ਦੇ ਉਮੀਦਵਾਰਾਂ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ।ਇਸ ਵਿਚ ਰਾਜਸਥਾਨ ਦੇ ਜਾਲੌਰ ਸਿਰੋਹੀ ਸੀਟ ਤੋਂ ਸਾਬਕਾ ਸੀਐੱਮ ਅਸ਼ੋਕ ਗਹਿਲੋਤ ਦੇ ਪੁੱਤਰ ਵੈਭਵ ਗਹਿਲੋਤ ਨੂੰ ਟਿਕਟ ਦਿੱਤਾ ਗਿਆ ਹੈ।
ਅਸਮ ਤੋਂ 12 ਉਮੀਦਵਾਰਾਂ ਦੇ ਨਾਂ ਐਲਾਨੇ ਗਏ ਹਨ। ਇਨ੍ਹਾਂ ਵਿਚ ਲੋਕ ਸਭਾ ਵਿਚ ਕਾਂਗਰਸ ਦੇ ਉਪ ਨੇਤਾ ਗੌਰਵ ਗੋਗੋਈ ਦਾ ਹੈ, ਜੋ ਜੋਰਹਾਟ ਸੀਟ ਤੋਂ ਚੋਣ ਲੜਨਗੇ ਜਦੋਂ ਕਿ ਧੁਬਰੀ ਤੋਂ ਰਕੀਬੁਲ ਹਸਨ ਚੋਣ ਮੈਦਾਨ ਵਿਚ ਉਤਰਨਗੇ।
ਇਹ ਵੀ ਪੜ੍ਹੋ : SKM ਵੱਲੋਂ ਦਿੱਲੀ ਕੂਚ ਨੂੰ ਲੈ ਕੇ ਵੱਡਾ ਐਲਾਨ, ਮਹਾਂਪੰਚਾਇਤ ਲਈ ਦਿੱਲੀ ਪੁਲਿਸ ਵੱਲੋਂ ਮਿਲੀ NOC
ਗੁਜਰਾਤ ਤੋਂ 7 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਮੱਧ ਪ੍ਰਦੇਸ਼ ਤੋਂ 10 ਉਮੀਦਵਾਰ ਐਲਾਨੇ ਗਏ ਹਨ। ਇਨ੍ਹਾਂ ਵਿਚ ਵੱਡਾ ਨਾਂ ਨਕੁਲ ਨਾਥ ਦਾ ਹੈ ਜੋ ਛਿੰਤਵਾੜਾ ਸੀਟ ਤੋਂ ਚੋਣ ਲੜਨਗੇ। ਨਕੁਲ ਨਾਥ ਕਾਂਗਰਸ ਦੇ ਸੀਨੀਅਰ ਨੇਤਾ ਤੇ ਸੂਬੇ ਦੇ ਸਾਬਕਾ ਸੀਐੱਮ ਕਮਲਨਾਥ ਦੇ ਬੇਟੇ ਹਨ।