ਅਮਰੀਕਾ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਵਾਰ ਉੱਤਰੀ ਕੈਲੀਫੋਰਨੀਆ ਵਿਚ ਗੋਲੀਬਾਰੀ ਦੀਆਂ ਦੋ ਘਟਨਾਵਾਂ ਵਿਚ 9 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ। ਇੱਕ ਗੋਲੀਬਾਰੀ ਹਾਫ ਮੂਨ ਬੇ ਸ਼ਹਿਰ ਵਿੱਚ ਹੋਈ, ਜਦੋਂ ਕਿ ਦੂਜੀ ਆਇਓਵਾ ਵਿੱਚ ਹੋਈ। ਪੁਲਿਸ ਨੇ ਕਿਹਾ ਕਿ ਸ਼ੱਕੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਭਰੋਸਾ ਦਿੱਤਾ ਗਿਆ ਹੈ ਕਿ ਹੁਣ ਸ਼ਹਿਰ ਨੂੰ ਕੋਈ ਖਤਰਾ ਨਹੀਂ ਹੈ।
ਰਿਪੋਰਟਾਂ ਮੁਤਾਬਕ ਹਾਈਵੇਅ 1 ਦੇ ਨੇੜੇ ਸੈਨ ਮਾਟੇਓ ਰੋਡ ‘ਤੇ ਮਾਉਂਟੇਨ ਮਸ਼ਰੂਮ ਫਾਰਮ ਅਤੇ ਕੈਬਰੀਲੋ ਹਾਈਵੇਅ ਐਸ ਦੇ ਕੋਨਕੋਰਡ ਫਾਰਮ ਦੇ ਨੇੜੇ ਗੋਲੀਬਾਰੀ ਦੀ ਸੂਚਨਾ ਮਿਲੀ ਸੀ। ਰਿਪੋਰਟਾਂ ਮੁਤਾਬਕ ਸ਼ੱਕੀ ਇੱਕ ਮਸ਼ਰੂਮ ਫਾਰਮ ਵਿੱਚ ਕੰਮ ਕਰਦਾ ਸੀ ਅਤੇ ਸਾਰੇ ਪੀੜਤ ਉਸ ਦੇ ਸਹਿ-ਕਰਮਚਾਰੀ ਸਨ। ਇਹ ਘਟਨਾ ਹਾਈਵੇਅ 92 ਦੇ ਨੇੜੇ ਅਤੇ ਹਾਫ ਮੂਨ ਬੇ ਸ਼ਹਿਰ ਦੀ ਸੀਮਾ ‘ਤੇ ਦੱਸੀ ਗਈ ਹੈ।
ਦੂਜੀ ਘਟਨਾ ਅਮਰੀਕਾ ਦੇ ਆਇਓਵਾ ਸੂਬੇ ਦੇ ਇੱਕ ਯੂਥ ਆਊਟਰੀਚ ਸੈਂਟਰ ਵਿੱਚ ਵਾਪਰੀ। ਇਸ ਗੋਲੀਬਾਰੀ ਵਿੱਚ ਦੋ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਇੱਕ ਅਧਿਆਪਕ ਗੰਭੀਰ ਜ਼ਖ਼ਮੀ ਹੋ ਗਿਆ। ਮੀਡੀਆ ਨਾਲ ਗੱਲਬਾਤ ਕਰਦਿਆਂ ਸਥਾਨਕ ਪੁਲਿਸ ਨੇ ਦੱਸਿਆ ਕਿ ਸਟਾਰਟਸ ਰਾਈਟ ਹੇਅਰ ਸਕੂਲ ਵਿੱਚ ਗੋਲੀਬਾਰੀ ਵਿੱਚ ਜ਼ਖ਼ਮੀ ਹੋਏ ਦੋ ਵਿਦਿਆਰਥੀਆਂ ਨੂੰ ‘ਨਾਜ਼ੁਕ’ ਹਾਲਤ ਵਿੱਚ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਦੋਵਾਂ ਵਿਦਿਆਰਥੀਆਂ ਦੀ ਇਲਾਜ ਦੌਰਾਨ ਮੌਤ ਹੋ ਗਈ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਨਸ਼ੇ ਨੇ ਖੋਹਿਆ ਮਾਂ ਤੋਂ ਤੀਜਾ ਪੁੱਤ, ਸਸਕਾਰ ਦੇ ਵੀ ਪੈਸੇ ਨਹੀਂ, ਗੁਰਦੁਆਰੇ ਤੋਂ ਰੋਟੀ ਲਿਆ ਭਰਦੀ ਸੀ ਢਿੱਡ
ਇਸ ਮਾਮਲੇ ‘ਤੇ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੀਨ ਜੀਨ-ਪੀਅਰੇ ਨੇ ਟਵੀਟ ਕੀਤਾ ਕਿ ਰਾਸ਼ਟਰਪਤੀ ਜੋਅ ਬਿਡੇਨ ਨੂੰ ਗੋਲੀਬਾਰੀ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਸੰਘੀ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਸਥਾਨਕ ਅਧਿਕਾਰੀਆਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਲਈ ਕਿਹਾ ਹੈ। ਹੋਰ ਵੇਰਵੇ ਉਪਲਬਧ ਹੋਣ ‘ਤੇ ਰਾਸ਼ਟਰਪਤੀ ਨੂੰ ਅਪਡੇਟ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: