Corona bomb explodes in Fazilka : ਕੋਰੋਨਾ ਵਾਇਰਸ ਨੇ ਪੂਰੇ ਵਿਸ਼ਵ ਵਿਚ ਕੋਹਰਾਮ ਮਚਾਇਆ ਹੋਇਆ ਹੈ। ਪੰਜਾਬ ਵਿਚ ਵੀ ਇਸ ਦੇ ਕੇਸਾਂ ਵਿਚ ਕੋਈ ਕਮੀ ਨਹੀਂ ਆ ਰਹੀ। ਰੋਜ਼ ਕਿਸੇ ਨਾ ਕਿਸੇ ਜਿਲ੍ਹੇ ਵਿਚ ਪਾਜੀਟਿਵ ਕੇਸ ਸਾਹਮਣੇ ਆਉਣ ਦੀ ਖਬਰ ਸਾਹਮਣੇ ਆਉਂਦੀ ਹੈ। ਪੰਜਾਬ ਦੇ ਜਿਲ੍ਹੇ ਫਾਜਿਲਕਾ ਵਿਚ ਅੱਜ ਕੋਰੋਨਾ ਬੰਬ ਫੁੱਟਿਆ ਜਦੋਂ ਇਕੱਠੇ 30 ਪਾਜੀਟਿਵ ਕੇਸ ਸਾਹਮਣੇ ਆਏ। ਇਸ ਦੀ ਜਾਣਕਾਰੀ ਸਿਵਲ ਸਰਜਨ ਹਰਚੰਦ ਸਿੰਘ ਨੇ ਦਿੱਤੀ। ਜਿਹੜੇ ਕੋਰੋਨਾ ਪਾਜੀਟਿਵ ਫਾਜਿਲਕਾ ਵਿਚ ਪਾਏ ਗਏ ਹਨ ਉਨ੍ਹਾਂ ਵਿਚੋਂ 13 ਅਬੋਹਰ ਤੋਂ, 9 ਫਾਜਿਲਕਾ ਤੋਂ, 7 ਜਲਾਲਾਬਾਦ ਤੋਂ ਅਤੇ ਇਕ ਰਾਜਸਥਾਨ ਦੇ ਪਿੰਡਾਂ ਤੋਂ ਹੈ।

ਇੰਨੀ ਵੱਡੀ ਗਿਣਤੀ ਵਿਚ ਪਾਜੀਟਿਵ ਕੇਸਾਂ ਦੇ ਸਾਹਮਣੇ ਆਉਣ ਨਾਲ ਪੂਰੇ ਇਲਾਕਾ ਸਹਿਮਿਆ ਪਿਆ ਹੈ। ਸਾਰਿਆਂ ਵਿਚ ਖੌਫ ਵਾਲੀ ਸਥਿਤੀ ਬਣੀ ਹੋਈ ਹੈ। ਅਹਿਤਿਆਤ ਦੇ ਤੌਰ ‘ਤੇ ਸਾਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਵਿਅਕਤੀਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਇੰਫੈਕਟਿਡ ਲੋਕਾਂ ਦੇ ਸੰਪਰਕ ਵਿਚ ਆਏ ਹਨ। ਇਸ ਤਰ੍ਹਾਂ ਹੁਣ ਫਾਜਿਲਕਾ ਵਿਚ ਕੁੱਲ 34 ਕੋਰੋਨਾ ਪਾਜੀਟਿਵ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ।

ਪੰਜਾਬ ਵਿਚ ਤਾਜਾ ਅੰਕੜਿਆਂ ਮੁਤਾਬਕ ਕੋਰੋਨਾ ਵਾਇਰਸ ਦੇ ਅੰਮ੍ਰਿਤਸਰ ’ਚ 215, ਲੁਧਿਆਣਾ ’ਚ 122, ਜਲੰਧਰ ’ਚ 131, ਮੋਹਾਲੀ ’ਚ 94, ਪਟਿਆਲਾ ’ਚ 87, ਹੁਸ਼ਿਆਰਪੁਰ ’ਚ 86, ਤਰਨਤਾਰਨ ’ਚ 40, ਪਠਾਨਕੋਟ ’ਚ 27, ਮਾਨਸਾ ’ਚ 16, ਕਪੂਰਥਲਾ ’ਚ 15, ਫਰੀਦਕੋਟ ’ਚ 6, ਸੰਗਰੂਰ ’ਚ 66, ਨਵਾਂਸ਼ਹਿਰ ’ਚ 85, ਰੂਪਨਗਰ ’ਚ 16, ਫਿਰੋਜ਼ਪੁਰ ’ਚ 41, ਬਠਿੰਡਾ ’ਚ 35, ਫਤਿਹਗੜ੍ਹ ਸਾਹਿਬ ’ਚ 16, ਬਰਨਾਲਾ ’ਚ 19, ਫਾਜ਼ਿਲਕਾ ’ਚ 4, ਮੋਗਾ ’ਚ 28, ਮੁਕਤਸਰ ਸਾਹਿਬ ’ਚ 50 ਪੀੜਤਾਂ ਦੀ ਪੁਸ਼ਟੀ ਹੋ ਚੁੱਕੀ ਹੈ।






















