ਪੰਜਾਬ ਦੇ ਜਿਲ੍ਹਾ ਲੁਧਿਆਣਾ ‘ਚ ਵੀ ਦਿਨੋ-ਦਿਨ ਕੋਰੋਨਾ ਕੇਸ ਘੱਟ ਰਹੇ ਹਨ, ਜੋ ਪ੍ਰਸ਼ਾਸਨ ਲਈ ਕਾਫੀ ਰਾਹਤ ਭਰੀ ਗੱਲ ਹੈ।ਅੱਜ ਪੈਂਡਿੰਗ ਰਿਪੋਰਟਾਂ ਵਿਚੋਂ 69 ਸੈਂਪਲਾਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਮਿਲੀ ਹੈ ਜਿਨ੍ਹਾਂ ਵਿਚੋਂ 52 ਜਿਲ੍ਹਾ ਲੁਧਿਆਣਾ ਤੇ ਹਨ ਤੇ 17 ਸੈਂਪਲ ਬਾਹਰਲੇ ਜਿਲ੍ਹਿਆਂ ਨਾਲ ਸਬੰਧਤ ਹਨ।
ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਨੇ ਕੋਰੋਨਾ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਤੱਕ 92986 ਕੋਰੋਨਾ ਪਾਜੀਟਿਵ ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। 1546313 ਸ਼ੱਕੀ ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ 943175 ਆਰ. ਟੀ. ਪੀ. ਸੀ. ਆਪ, 585204 ਐਂਟੀਜਨ ਅਤੇ 17934 ਟਰੂਨੈਟ ਹਨ।
ਇਹ ਵੀ ਪੜ੍ਹੋ : ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਘਨੌਰ ਪੁਲਿਸ ਦੀ ਨੌਕਰੀ ਛੱਡ ਹੋਇਆ ਆਮ ਆਦਮੀ ਪਾਰਟੀ ‘ਚ ਸ਼ਾਮਿਲ
ਲੁਧਿਆਣਾ ਵਿਚ ਕੁੱਲ ਕੋਰੋਨਾ ਪਾਜੀਟਿਵ ਕੇਸਾਂ ਦੀ ਗਿਣਤੀ 86317 ਅਤੇ ਬਾਹਰਲੇ ਰਾਜਾਂ ਦੇ ਕੋਰੋਨਾ ਪਾਜੀਟਿਵ ਕੇਸਾਂ ਦੀ ਗਿਣਤੀ 11353 ਤੱਕ ਜਾ ਪੁੱਜੀ ਹੈ। ਅੱਜ ਕੋਰੋਨਾ ਨਾਲ 3 ਮੌਤਾਂ ਦੀ ਪੁਸ਼ਟੀ ਹੋਈ ਜਿਨ੍ਹਾਂ ਵਿਚੋਂ 1 ਜਿਲ੍ਹਾ ਲੁਧਿਆਣਾ, 1 ਜਿਲ੍ਹਾ ਸੰਗਰੂਰ ਤੇ 1 ਜਿਲ੍ਹਾ ਫਿਰੋਜ਼ਪੁਰ ਨਾਲ ਸਬੰਧਤ ਹੈ।
ਕੋਰੋਨਾ ਨਾਲ ਹੋਈਆਂ ਮੌਤਾਂ ਦਾ ਅੰਕੜਾ ਲੁਧਿਆਣਾ ‘ਚ 2064 ਤੱਕ ਜਾ ਪੁੱਜਾ ਹੈ। ਅੱਜ 433 ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ। 3188 ਆਰ. ਟੀ. ਪੀ. ਸੀ.ਆਰ. ਸੈਂਪਲ ਟੈਸਟ ਲਈ ਭੇਜੇ ਗਏ ਤੇ ਨਾਲ ਹੀ ਪ੍ਰਸ਼ਾਸਨ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਮਾਸਕ ਜ਼ਰੂਰ ਪਹਿਨੋ ਤੇ ਸਮਾਜਿਕ ਦੂਰੀ ਦੀ ਬਣਾਏ ਰੱਖੋ ਤਾਂ ਜੋ ਕੋਰੋਨਾ ਨੂੰ ਕਾਬੂ ਵਿਚ ਰੱਖਿਆ ਜਾ ਸਕੇ ਤੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।