Corona cases in Jalandhar and Sangrur : ਕੋਰੋਨਾ ਦਾ ਕਹਿਰ ਪੰਜਾਬ ਵਿਚ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਜਿਥੇ ਜਲੰਧਰ ਕੋਰੋਨਾ ਦੇ 22 ਮਾਮਲੇ ਸਾਹਮਣੇ ਆਏ ਹਨ, ਉਥੇ ਹੀ ਸੰਗਰੂਰ ਤੋਂ 24 ਮਾਮਲੇ ਸਾਹਮਣੇ ਆਏ ਹਨ। ਦੱਸਣਯੋਗ ਹੈ ਕਿ ਜਲੰਧਰ ਜ਼ਿਲੇ ਵਿਚ ਸਾਹਮਣੇ ਆਏ 22 ਮਾਮਲਿਆਂ ਨਾਲ ਕੋਰੋਨਾ ਪੀੜਤਾਂ ਦੀ ਗਿਣਤੀ 1676 ਹੋ ਗਈ ਹੈ, ਉਥੇ ਹੀ ਜ਼ਿਲੇ ਵਿਚ ਅੱਜ 292 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਥੇ ਹੀ ਅੱਜ ਜ਼ਿਲੇ ਵਿਚ ਕੋਰੋਨਾ ਪੀੜਤ ਬਜ਼ੁਰਗ ਦੀ ਨਿੱਜੀ ਹਸਪਤਾਲ ਵਿਚ ਮੌਤ ਵੀ ਹੋ ਗਈ ਸੀ, ਜਿਸ ਦੀ ਉਮਰ ਲਗਭਗ 75 ਤੋਂ 80 ਸਾਲ ਦੇ ਵਿਚਾਲੇ ਦੱਸੀ ਜਾ ਰਹੀ ਹੈ। ਇਸ ਦੇ ਨਾਲ ਹੀ ਜ਼ਿਲੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਜ਼ਿਲੇ ਵਿਚ 33 ਹੋ ਗਈ ਹੈ।
ਦੱਸਣਯੋਗ ਹੈ ਕਿ ਸੰਗਰੂਰ ਤੋਂ ਅੱਜ ਕੋਰੋਨਾ ਤੋਂ ਸਾਹਮਣੇ ਆਏ 24 ਮਾਮਲਿਆਂ ਵਿਚੋਂ 18 ਮਾਮਲੇ ਇਕੱਲੇ ਮਾਲੇਰਕੋਟਲਾ ਤੋਂ ਹਨ। ਇਸ ਤੋਂ ਇਲਾਵਾ ਸੰਗਰੂਰ ਤੋਂ 1, ਮੂਣਕ ਤੋਂ 4 ਅਤੇ ਧੂਰੀ ਤੋਂ ਇਕ ਮਰੀਜ਼ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਦੇ ਨਾਲ ਹੀ ਸੰਗਰੂਰ ਜ਼ਿਲੇ ਤੋਂ 18 ਹੋਰ ਲੋਕਾਂ ਨੇ ਕੋਰੋਨਾ ਨੂੰ ਮਾਤ ਦੇ ਕੇ ਘਰਾਂ ਨੂੰ ਪਰਤੇ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਅੱਜ ਕੋਵਿਡ ਕੇਅਰ ਸੈਂਟਰ ਤੋਂ 7, ਜਦਕਿ ਸੰਗਰੂਰ ਸਿਵਲ ਹਸਪਤਾਲ ਤੋਂ 2, ਕੋਵਿਡ ਕੇਅਰ ਸੈਂਟਰ ਭੋਗੀਵਾਲ ਲੈਵਲ-1 ਤੋਂ 5 ਮਰੀਜ਼, ਸਿਵਲ ਹਸਪਾਤਲ ਮਾਲੇਰਕੋਟਲਾ ਤੋਂ ਇਕ ਅਤੇ ਬਰਨਾਲਾ ਤੋਂ ਇਕ ਮਰੀਜ਼ ਨੂੰ ਛੁੱਟੀ ਦੇ ਕੇ ਘਰਾਂ ਲਈ ਰਵਾਨਾ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਪੰਜਾਬ ਵਿਚ ਹੁਣ ਤੱਕ ਕੋਰੋਨਾ ਦੇ 10573 ਮਾਮਲੇ ਸਾਹਮਣੇ ਆ ਚੁੱਕੇ ਹਨ, ਉਥੇ ਹੀ ਹੁਣ ਤੱਕ ਸੂਬੇ ਵਿਚ ਕੋਰੋਨਾ ਨਾਲ 262 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚੋਂ ਸਭ ਤੋਂ ਵੱਧ ਲੁਧਿਆਣਾ ਜ਼ਿਲੇ ਤੋਂ 1926 ਮਾਮਲੇ ਸਾਹਮਣੇ ਆਏ ਹਨ ਤੇ ਜਲੰਧਰ ਕੋਰੋਨਾ ਦੇ ਮਾਮਲਿਆਂ ਵਿਚ ਦੂਜੇ ਨੰਬਰ ’ਤੇ ਹੈ। ਉਥੇ ਹੀ ਹੁਣ ਤੱਕ ਜ਼ਿਲੇ ਵਿਚ 7214 ਲੋਕ ਇਸ ਵਾਇਰਸ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਚੁੱਕੇ ਹਨ, ਜਦਕਿ ਸੂਬੇ ਵਿਚ ਅਜੇ ਵੀ 3075 ਮਾਮਲੇ ਸਰਗਰਮ ਹਨ।