Corona cases on the rise in Punjab : ਚੰਡੀਗੜ੍ਹ: ਕੋਰੋਨਾ ਦੇ ਮੁੜ ਵਧ ਰਹੇ ਮਾਮਲਿਆਂ ਵਿੱਚ ਪੰਜਾਬ ਭਾਰਤ ਦੇ ਤੀਜੇ ਰਾਜਾਂ ਵਿੱਚੋਂ ਇੱਕ ਹੈ। ਕੋਵਿਡ ਦੇ ਮਾਮਲਿਆਂ ਦੇ ਮੁੜ ਵਧਣ ਨੂੰ ਰੋਕਣ ਲਈ ਪੰਜਾਬ ਦਾ ਸੰਘਰਸ਼ ਜਾਰੀ ਹੈ। ਪੰਜਾਬ ਉਨ੍ਹਾਂ ਸੱਤ ਰਾਜਾਂ ਦੀ ਸੂਚੀ ਵਿੱਚ ਸ਼ਾਮਲ ਹੈ ਜਿੱਥੇ ਪਿਛਲੇ ਦੋ ਹਫ਼ਤਿਆਂ ਵਿੱਚ ਰੋਜ਼ਾਨਾ ਔਸਤਨ ਨਵੇਂ ਕੇਸ 200 ਤੋਂ ਵੱਧ ਹੋ ਚੁੱਕੇ ਹਨ। 1 ਫਰਵਰੀ ਤੋਂ ਪੰਜਾਬ ਵਿਚ ਕੇਸ ਵੱਧ ਰਹੇ ਹਨ। ਪਿਛਲੇ ਦੋ ਹਫ਼ਤਿਆਂ ਵਿੱਚ ਪੰਜਾਬ ਵਿੱਚ ਔਸਤਨ 434 ਕੇਸ ਸਾਹਮਣੇ ਆਏ ਹਨ। ਸਿਰਫ ਤਾਮਿਲਨਾਡੂ (460) ਅਤੇ ਕੇਰਲ (3,814) ਵਿਚ ਪੰਜਾਬ ਨਾਲੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। 1 ਫਰਵਰੀ ਤੋਂ 1 ਮਾਰਚ ਤੱਕ 9,533 ਵਿਅਕਤੀਆਂ ਦੇ ਟੈਸਟ ਪਾਜ਼ੀਟਿਵ ਆਏ ਜਦੋਂ ਕਿ 235 ਵਿਅਕਤੀ ਵਾਇਰਸ ਦਾ ਸ਼ਿਕਾਰ ਹੋ ਗਏ। ਦੂਜੇ ਪਾਸੇ ਗੁਆਂਢੀ ਰਾਜ ਹਰਿਆਣਾ ਵਿਚ ਰੋਜ਼ਾਨਾ ਮਾਮਲਿਆਂ ਵਿਚ ਵਾਧਾ ਹੋਣ ਤੋਂ ਬਾਅਦ ਗਿਰਾਵਟ ਦੇਖਣ ਨੂੰ ਮਿਲੀ ਹੈ।
ਮੰਗਲਵਾਰ ਨੂੰ ਹੋਈ ਹਫ਼ਤਾਵਾਰੀ ਸਮੀਖਿਆ ਦੌਰਾਨ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਰੋਜ਼ਾਨਾ ਮਾਮਲਿਆਂ ਵਿੱਚ ਵਾਧਾ ਹੋਣ ਦਾ ਰੁਝਾਨ ਚਿੰਤਾ ਦਾ ਕਾਰਨ ਹੈ ਅਤੇ ਇਸ ਨੂੰ ਹਲਕੇ ਢੰਗ ਨਾਲ ਨਹੀਂ ਲਿਆ ਜਾ ਸਕਦਾ। ਉਨ੍ਹਾਂ ਅੱਗੇ ਕਿਹਾ ਕਿ ਰਾਜ ਵਿੱਚ ਪਹਿਲਾਂ ਹੀ ਇੱਕ ਕਂਦਰੀ ਟੀਮ ਸਥਿਤੀ ਦੀ ਸਮੀਖਿਆ ਕਰ ਰਹੀ ਹੈ। ਕੇਂਦਰ ਸਰਕਾਰ ਨੇ ਪਿਛਲੇ ਹਫਤੇ ਪੰਜਾਬ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੌਜੂਦਾ ਸਥਿਤੀ ਬਾਰੇ ਵਿਚਾਰ ਵਟਾਂਦਰੇ ਲਈ ਮੀਟਿੰਗ ਕੀਤੀ ਸੀ। ਭਾਰੀ ਇਕੱਠ ਅਤੇ ਸਮਾਜਿਕ ਦੂਰੀਆਂ ਨੂੰ ਬਰਕਰਾਰ ਨਾ ਰੱਖਣਾ ਮਾਮਲਿਆਂ ਵਿਚ ਵਾਧਾ ਦੇ ਮੁੱਖ ਕਾਰਨ ਦੱਸੇ ਗਏ ਹਨ।