ਬੁੱਧਵਾਰ ਨੂੰ ਪੰਜਾਬ ਵਿੱਚ ਕੋਰੋਨਾ ਨਾਲ 46 ਸੰਕਰਮਿਤ ਲੋਕਾਂ ਦੀ ਮੌਤ ਹੋਈ ਹੈ। ਜਦਕਿ ਕੋਰੋਨਾ ਦੇ 688 ਨਵੇਂ ਕੇਸ ਸਾਹਮਣੇ ਆਏ ਹਨ। ਹਸਪਤਾਲਾਂ ਵਿੱਚ ਦਾਖਲ 164 ਦੀ ਹਾਲਤ ਗੰਭੀਰ ਬਣੀ ਹੋਈ ਹੈ। ਹੁਣ ਤੱਕ ਰਾਜ ਵਿੱਚ ਸੰਕਰਮਣ ਕਾਰਨ 15698 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਸਿਹਤ ਵਿਭਾਗ ਦੇ ਅਨੁਸਾਰ ਬੁੱਧਵਾਰ ਨੂੰ ਸੰਗਰੂਰ ਵਿੱਚ 5, ਗੁਰਦਾਸਪੁਰ ਵਿੱਚ 4, ਬਠਿੰਡਾ ਵਿੱਚ 3, ਤਰਨਤਾਰਨ ਵਿੱਚ 3, ਅੰਮ੍ਰਿਤਸਰ ਵਿੱਚ 3, ਫ਼ਿਰੋਜ਼ਪੁਰ ਵਿੱਚ 3, ਫਤਿਹਗੜ ਸਾਹਿਬ ਵਿੱਚ 3, ਲੁਧਿਆਣਾ ਵਿੱਚ 3, ਪਠਾਨਕੋਟ ਵਿੱਚ 3, ਬਰਨਾਲਾ ਵਿੱਚ 1, ਫਾਜ਼ਿਲਕਾ ਵਿੱਚ 2, ਜਲੰਧਰ ਵਿੱਚ 2, ਕਪੂਰਥਲਾ ਵਿੱਚ 2, ਮਾਨਸਾ ਵਿੱਚ 2, ਮੋਗਾ ਵਿੱਚ 2, ਪਟਿਆਲਾ ਵਿੱਚ 2, ਮੁਹਾਲੀ ਵਿੱਚ 2 ਅਤੇ ਰੋਪੜ ਵਿੱਚ 1 ਮਰੀਜ਼ ਦੀ ਮੌਤ ਹੋਈ ਹੈ।
ਇਹ ਵੀ ਪੜ੍ਹੋ : ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੇ ਸੜਕ ‘ਤੇ ਬਿਤਾਈ ਪੂਰੀ ਰਾਤ, ਸਿੱਖਿਆ ਮੰਤਰੀ ਨਾਲ ਅੱਜ ਹੋਵੇਗੀ ਮੀਟਿੰਗ
ਪੰਜਾਬ ਵਿੱਚ ਬੁੱਧਵਾਰ ਨੂੰ ਬਲੈਕ ਫੰਗਸ ਦੇ 16 ਨਵੇਂ ਕੇਸ ਸਾਹਮਣੇ ਆਏ ਹਨ। ਰਾਜ ਵਿੱਚ ਹੁਣ ਤੱਕ ਬਲੈਕ ਫੰਗਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ 467 ਤੱਕ ਪਹੁੰਚ ਗਈ ਹੈ। 410 ਮਾਮਲੇ ਪੰਜਾਬ ਨਾਲ ਸਬੰਧਿਤ ਹਨ, ਜਦਕਿ 57 ਕੇਸ ਹੋਰ ਰਾਜਾਂ ਦੇ ਦੱਸੇ ਜਾ ਰਹੇ ਹਨ। ਰਾਜ ਵਿੱਚ ਹੁਣ ਤੱਕ 50 ਲੋਕਾਂ ਦੀ ਮੌਤ ਬਲੈਕ ਫੰਗਸ ਕਾਰਨ ਹੋਈ ਹੈ।
ਇਹ ਵੀ ਦੇਖੋ : ਕੀ ਤੁਹਾਨੂੰ ਵੀ ਲਾਟਰੀ ਨਿਕਲਣ ਦੇ ਫੋਨ, ਕੁੜੀਆਂ ਦੀ Friend request ਜਾਂ ਅਕਾਊਂਟ ਬੰਦ ਹੋਣ ਦਾ ਡਰਾਵਾ ਮਿਲ ਰਿਹੈ?