Corona patients in Punjab will : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ’ਚ ਕੋਰੋਨਾ ਮਰੀਜ਼ਾਂ ਨੂੰ ਫਤਿਹ ਕਿੱਟਾਂ ਵੰਡਣ ਦਾ ਐਲਾਨ ਕੀਤਾ ਹੈ। ਇਹ ਕੋਰੋਨਾ ਮਰੀਜ਼ ਭਾਵੇਂ ਘਰ ਵਿੱਚ ਆਈਸੋਲੇਟ ਹੋਣ ਜਾਂ ਹਸਪਤਾਲ ’ਚ ਨੂੰ ਛੇਤੀ ਹੀ ਇਹ ਕਿੱਟਾਂ ਵੰਡੀਆਂ ਜਾਣਗੀਆਂ। ਸੂਬਾ ਸਰਕਾਰ ਨੂੰ ਆਰਡਰ ਕੀਤੀਆਂ ਗਈਆਂ 50000 ਕਿੱਟਾਂ ਵਿਚੋਂ 5000 ਕਿੱਟਾਂ ਮਿਲ ਚੁੱਕੀਆਂ ਹਨ, ਜਦਕਿ ਬਾਕੀ ਦੀ ਸਪਲਾਈ ਇਕ ਹਫਤੇ ਦੇ ਅੰਦਰ-ਅੰਦਰ ਹੋਣ ਦੀ ਉਮੀਦ ਹੈ।
ਦੱਸਣਯੋਗ ਹੈ ਕਿ ਇਨ੍ਹਾਂ ਕਿੱਟ ਵਿੱਚ 18 ਚੀਜ਼ਾਂ ਸ਼ਾਮਲ ਹਨ, ਜਿਸ ਵਿਚ ਪਲਸ ਆਕਸੀਮੀਟਰ, ਡਿਜੀਟਲ ਥਰਮਾਮੀਟਰ, ਜ਼ਰੂਰੀ ਦਵਾਈਆਂ ਅਤੇ ਕਾਢਾ ਸਣੇ ਪੜ੍ਹਣ ਵਾਲੀ ਸਮੱਗਰੀ ਅਤੇ ਦਵਾਈਆਂ ਦੇ ਇਸਤੇਮਾਲ ਸੰਬੰਧੀ ਹਿਦਾਇਤਾਂ ਸ਼ਾਮਲ ਹਨ। ਕਿੱਟ ਵਿੱਚ ਮਰੀਜ਼ਾਂ ਅਤੇ ਦੇਖਭਾਲ ਕਰਨ ਵਾਲਿਆਂ ਲਈ ਹਿਦਾਇਤਾਂ ਦਿੱਤੀਆਂ ਗਏ ਹਨ, ਜਿਸ ਵਿੱਚ ਇੱਕ ਸਵੈ-ਨਿਗਰਾਨੀ ਲਾਗ ਚਾਰਟ ਵੀ ਹੈ।
ਮੁੱਖ ਮੰਤਰੀ ਨੇ ਇਕ ਵਰਚੁਅਲ ਕੋਵਿਡ ਸਮੀਖਿਆ ਬੈਠਕ ਦੌਰਾਨ ਕਿੱਟ ਦੀ ਸ਼ੁਰੂਆਤ ਕਰਦਿਆਂ ਡੀ.ਸੀ. ਨੂੰ ਹਿਦਾਇਤਾਂ ਦਿੱਤੀਆਂ ਕਿ ਇਨ੍ਹਾਂ ਕਿੱਟਾਂ ਦੀ ਡਿਲਵਰੀ ਨੂੰ ਪਹਿਲ ਦਿੰਦੇ ਹੋਏ ਸੂਬੇ ਵਿੱਚ ਸਰਗਰਮ 18000 ਕੋਰੋਨਾ ਮਰੀਜ਼ਾਂ ਨੂੰ ਅਗਲੇ ਹਫਤੇ ਦੇ ਅੰਦਰ ਇਹ ਕਿੱਟਾਂ ਦੇਣ ਨੂੰ ਯਕੀਨੀ ਬਣਾਉਣ। ਇਸ ਕਿੱਟ ਦਾ ਉਦੇਸ਼ ਜੀਵਨ ਨੂੰ ਬਚਾਉਣ ਦੇ ਮਹੱਤਵਪੂਰਣ ਮਾਪਦੰਡਾਂ ਦੀ ਛੇਤੀ ਪਛਾਣ ਨੂੰ ਯੋਗ ਕਰਨ ਲਈ ਆਈਸੋਲੇਸ਼ਨ ਵਿਚਲੇ ਸਾਰੇ ਕੋਵਿਡ ਮਰੀਜ਼ਾਂ ਦੇ ਸਿਹਤ ਸੂਚਕਾਂ ਦੀ ਨਿਯਮਤ ਸਵੈ ਨਿਗਰਾਨੀ ਨੂੰ ਯਕੀਨੀ ਬਣਾਉਣਾ ਹੈ। ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿੱਟਾਂ ਇਨ੍ਹਾਂ ਕਿੱਟਾਂ ਦੀ ਵਰਤੋਂ ਅਤੇ ਸਿਹਤ ਦੀ ਸਹੀ ਨਿਗਰਾਨੀ ਬਾਰੇ ਲੋੜੀਂਦੀ ਜਾਣਕਾਰੀ ਦੇਵੇਗੀ।