Corona Positive son opens : ਜਲੰਧਰ ਦੇ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਪਿਮਜ਼ ਹਸਪਤਾਲ) ਵਿੱਚ ਦਾਖਲ ਕੋਰੋਨਾ ਪੀੜਤ ਦੀ ਸੋਮਵਾਰ ਨੂੰ ਮੌਤ ਹੋ ਗਈ। ਮੌਤ ਤੋਂ ਪਹਿਲਾਂ ਨੌਜਵਾਨ ਨੇ ਹਸਪਤਾਲ ਵਿੱਚ ਅਵਿਵਸਥਾ ਅਤੇ ਡਾਕਟਰਾਂ ਦੀ ਲਾਪਰਵਾਹੀ ਦੇ ਕਈ ਮੈਸੇਜ ਤੇ ਵੀਡੀਓ ਭੇਜੇ।
ਇਸ ਵਿੱਚ ਕਈ ਹੈਰਾਨੀ ਵਾਲੀਆਂ ਗੱਲਾਂ ਲਿਖੀਆਂ ਸਨ। ਨੌਜਵਾਨ ਨੇ ਲਿਖਿਆ ਕਿ – ਬਿਨਾਂ ਆਕਸੀਜਨ ਮੇਰੀ ਜਾਨ ਨਿਕਲੀ ਜਾ ਰਹੀ ਹੈ, ਇਥੇ ਨਾ ਤਾਂ ਪਾਣੀ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਡਾਕਟਰ, ਸਟਾਫ ਮੇਰੇ ਕੋਲ ਆ ਰਿਹਾ ਹੈ … ਮੈਨੂੰ ਬਚਾਓ … ਮੈਨੂੰ ਇਥੋਂ ਲੈ ਜਾਓ … ਮੈਂ ਮਰ ਜਾਵਾਂਗਾ। ਸ਼ਨੀਵਾਰ ਨੂੰ ਨਵਾਂ ਸ਼ਹਿਰ ਦੇ 23 ਸਾਲਾ ਗੁਰਸੇਵਕ ਨੇ ਆਪਣੀ ਮਾਂ ਕਮਲਜੀਤ ਕੌਰ ਦੇ ਮੋਬਾਈਲ ‘ਤੇ ਇਹ ਮੈਸੇਜ ਭੇਜੇ ਅਤੇ ਸੋਮਵਾਰ ਸਵੇਰੇ 4 ਵਜੇ ਗੁਰਸੇਵਕ ਦੀ ਮੌਤ ਹੋ ਗਈ। ਮਾਂ ਕਮਲਜੀਤ ਕੌਰ ਦਾ ਕਹਿਣਾ ਹੈ ਕਿ ਸਾਨੂੰ ਆਪਣੇ ਬੇਟੇ ਦੀ ਮੌਤ ਲਈ ਇਨਸਾਫ ਚਾਹੀਦਾ ਹੈ। ਮੈਂ ਪੁਲਿਸ ਨੂੰ ਕੇਸ ਦਰਜ ਕਰਾਵਾਂਗੀ। ਗੁਰਸੇਵਕ ਦੇ ਭਰਾ ਨੇ ਦੱਸਿਆ ਕਿ ਇਲਾਜ ‘ਤੇ 90 ਹਜ਼ਾਰ ਦੇ ਕਰੀਬ ਖਰਚਾ ਆਇਆ ਹੈ।
ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ ਜਾਰੀ : ਪੰਜਾਬ ‘ਚ ਅੱਜ ਮਿਲੇ 6947 ਕੇਸ, ਹੋਈਆਂ 194 ਮੌਤਾਂ
ਮਾਂ ਕਮਲਜੀਤ ਕੌਰ ਨੇ ਬੇਟੇ ਗੁਰਸਵੈਕ ਦਾ ਮੈਸੇਜ ਦਿਖਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਹ ਮੈਸੇਜ ਐਤਵਾਰ ਨੂੰ ਦੁਪਹਿਰ 3.19 ਵਜੇ ਭੇਜੇ ਸਨ। ਇਸ ਵਿੱਚ ਲਿਖਿਆ ਸੀ ਕਿ ਇੱਕ ਵਾਰ ਮੈਨੂੰ ਇਥੋਂ ਲੈ ਜਾਓ, ਕੋਈ ਵੀ ਮੇਰੇ ‘ਤੇ ਵਿਸ਼ਵਾਸ ਨਹੀਂ ਕਰ ਰਿਹਾ, ਜਲਦੀ ਕੁਝ ਕਰੋ, ਮੈਂ ਮਰ ਜਾਵਾਂਗਾ, ਇਥੇ ਕੁਝ ਨਹੀਂ ਬੱਸ ਪੈਸੇ ਦਿੰਦੇ ਰਹੋ। ਬਿਨਾਂ ਆਕਸੀਜਨ ਦੇ ਤਿੰਨ ਦਿਨਾਂ ਤੋਂ ਮੇਰੀ ਜਾਨ ਨਿਕਲੀ ਜਾ ਰਹੀ ਹੈ, ਫਿਰ ਵੀ ਤੁਸੀਂ ਲੋਕ ਡਾਕਟਰ ਕੋਲ ਜਾ ਰਹੇ ਹੋ, ਮੈਨੂੰ ਮੌਤ ਦਿੰਦੇ ਤੁਹਾਨੂੰ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ, ਮੈਨੂੰ ਮਰਨ ਲਈ ਛੱਡਣ ਲਈ… 3.40 ‘ਤੇ ਆਖਰੀ ਮੈਸੇਜ ਵਿੱਚ ਲਿਖਿਆ-ਅੱਜ ਯਾਦ ਨਾਲ ਮਰੇ ਹੋਏ ਨੂੰ ਲੈ ਜਾਣਾ।
ਗੁਰਸੇਵਕ ਦੀ ਮਾਂ ਕਮਲਜੀਤ ਕੌਰ ਨੇ ਦੱਸਿਆ ਕਿ ਅਸੀਂ ਗੁਰਸੇਵਕ ਨੂੰ 5 ਦਿਨ ਪਹਿਲਾਂ ਪਿਮ ਦੇ ਹਸਪਤਾਲ ਦਾਖਲ ਕਰਵਾਇਆ ਸੀ। ਉਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ ਤਾਂ ਉਸ ਨੂੰ ਕੋਰੋਨਾ ਵਾਰਡ ਵਿੱਚ ਤਬਦੀਲ ਕਰ ਦਿੱਤਾ ਗਿਆ। ਉਸੇ ਦਿਨ ਤੋਂ ਗੁਰਸੇਵਕ ਫੋਨ ‘ਤੇ ਕਹਿੰਦਾ ਰਿਹਾ, ਕੋਈ ਵੀ ਉਸਨੂੰ ਪੁੱਛਦਾ ਨਹੀਂ, ਡਾਕਟਰ ਅਤੇ ਸਟਾਫ ਉਸ ਦੇ ਨੇੜੇ ਨਹੀਂ ਆਉਂਦੇ।
ਇਹ ਵੀ ਵੇਖੋ : ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ‘ਆਕਸੀਜਨ ਐਕਸਪ੍ਰੈਸ’ Liquid Medical Oxygen ਦੀ ਪਹਿਲੀ ਖੇਪ ਲੈ ਕੇ ਪੁੱਜੀ ਫਿਲੌਰ
ਕਮਲਜੀਤ ਨੇ ਦੱਸਿਆ ਕਿ ਜਦੋਂ ਮੈਂ ਡਾ. ਕੁਲਬੀਰ ਸ਼ਰਮਾ ਕੋਲ ਗਈ ਤੇ ਦੱਸਿਆ ਕਿ ਬੇਟਾ ਆਕਸੀਜਨ ਨਾ ਮਿਲਣ ਦੀ ਸ਼ਿਕਾਇਤ ਕਰ ਰਿਹਾ ਹੈ ਤਾਂ ਡਾਕਟਰ ਨੇ ਕਿਹਾ – ‘ਜੇ ਆਕਸੀਜਨ ਆਉਂਦੀ ਹੋਈ ਤਾਂ ਮੈਂ ਤੇਰੇ ਥੱਪੜ ਮਾਰਨਾ’। ਅਸੀਂ ਉਨ੍ਹਾਂ ਨੂੰ ਚੈੱਕ ਕਰਨ ਲਈ ਵੀ ਕਿਹਾ ਤਾਂ ਉਨ੍ਹਾਂ ਨੇ ਬੇਟੇ ਨਾਲ ਇਕ ਵੀਡੀਓ ਕਾਲ ਕਰਵਾ ਕੇ ਉਸ ਦੇ ਚਿਹਰੇ ‘ਤੇ ਮਾਸਕ ਦਿਖਾ ਦਿੱਤਾ। ਉਸ ਦੇ ਭਰਾ ਨੇ ਕਿਹਾ ਕਿ ਸਵੇਰੇ 4 ਵਜੇ ਮੌਤ ਹੋਣ ਤੋਂ ਬਾਅਦ ਸ਼ਾਮ ਨੂੰ ਮ੍ਰਿਤਕ ਦੇਹ ਲੈਣ ਲਈ ਅਸੀਂ ਖੁਦ ਪੀਪੀਈ ਕਿੱਟ ਖਰੀਦੀ।
ਦੂਜੇ ਪਾਸੇ ਡਾ. ਕੁਲਬੀਰ ਨੇ ਇਨ੍ਹਾਂ ਦੋਸ਼ਾਂ ਨੂੰ ਝੂਠੇ ਦੱਸਿਆ। ਹਸਪਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਗੁਰਸੇਵਕ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ। ਉਸ ਨੂੰ ਸਾਈਟੋਕਾਂਸ ਦੇ ਵਿੱਚ-ਵਿੱਚ ਅਟੈਕ ਆ ਰਹੇ ਸਨ, ਡਰੇ ਹੋਣ ਕਰਕ ਉਹ ਅਜਿਹੇ ਉਲਟੇ-ਸਿੱਧੇ ਮੈਸੇਜ ਕਰ ਰਿਹਾ ਸੀ। ਉਸ ਦੀ ਹਾਲਤ ਸੀਰੀਅਸ ਸੀ, ਜਿਸ ਦੇ ਚੱਲਦਿਆਂ ਉਸ ਦੀ ਮੌਤ ਹੋ ਗਈ।