ਕੋਰੋਨਾ ਮਹਾਮਾਰੀ ਨੇ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਕੁਝ ਲੋਕ ਇਸ ਦਹਿਸ਼ਤ ਨੂੰ ਮਾਨਸਿਕ ਤੌਰ ‘ਤੇ ਸਹਿਣ ਨਹੀਂ ਕਰ ਪਾ ਰਹੇ। ਅੱਜ ਇਸੇ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਔਰਤ ਨੇ ਕਰਨਾਲ ‘ਚ ਨਹਿਰ ‘ਚ ਛਾਲ ਮਾਰ ਕੇ ਆਪਣੀ ਜ਼ਿੰਦਗੀ ਦਾ ਅੰਤ ਕਰ ਲਿਆ।
ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਕੋਰੋਨਾ ਦਾ ਦੌਰ ਆਇਆ ਹੈ, ਔਰਤ ਦਿਮਾਗੀ ਤੌਰ ‘ਤੇ ਪ੍ਰੇਸ਼ਾਨ ਰਹਿ ਰਹੀ ਸੀ। ਉਹ ਕਹਿਣ ਲੱਗ ਗਈ ਸੀ ਕਿ ਉਸ ਨੂੰ ਲਾਇਲਾਜ ਬੀਮਾਰੀ ਹੋ ਗਈ ਹੈ ਅਤੇ ਉਹ ਹੁਣ ਕਦੇ ਠੀਕ ਨਹੀਂ ਹੋ ਸਕਦੀ।
ਮਾਨਸਿਕ ਤੌਰ ‘ਤੇ ਪ੍ਰੇਸ਼ਾਨ 61 ਸਾਲਾ ਇਸ ਔਰਤ ਔਰਤ ਨੇ ਪਿੰਡ ਗੋਗੜੀਪੁਰ ਵਿੱਚ ਤੇਜ਼ ਵਹਿ ਰਹੀ ਨਹਿਰ ਵਿੱਚ ਛਾਲ ਮਾਰ ਦਿੱਤੀ। ਔਰਤ ਲੰਬੇ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ ਅਤੇ ਜਦੋਂ ਤੋਂ ਕੋਰੋਨਾ ਦਾ ਦੌਰ ਆਇਆ ਸੀ, ਉਸ ਦੀ ਮਾਨਸਿਕ ਸਮੱਸਿਆ ਹੋਰ ਵਧ ਗਈ ਸੀ।
ਜਦੋਂ ਪਰਿਵਾਰਕ ਮੈਂਬਰਾਂ ਨੇ ਔਰਤ ਨੂੰ ਘਰ ਵਿੱਚ ਨਹੀਂ ਵੇਖਿਆ ਤਾਂ ਉਹ ਉਸ ਨੂੰ ਲੱਭਣ ਲਈ ਪਿੰਡ ਗਏ ਪਰ ਕੋਈ ਜਾਣਕਾਰੀ ਨਾ ਮਿਲੀ। ਫਿਰ ਉਹ ਨਹਿਰ ਵੱਲ ਆ ਗਏ, ਜਿੱਥੇ ਔਰਤ ਦੀਆਂ ਚੱਪਲਾਂ ਅਤੇ ਨਹਿਰ ਦੀ ਪਟੜੀ ਘਿਸਣ ਦੇ ਨਿਸ਼ਾਨ ਵੀ ਦਿਸੇ। ਜਿਸ ਤੋਂ ਬਾਅਦ ਪਤਾ ਲੱਗਾ ਕਿ ਔਰਤ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਹੈ।
ਇਹ ਵੀ ਪੜ੍ਹੋ : ਹਰਿਆਣਾ : ਜੀਂਦ ‘ਚ ਸੜਕ ਹਾਦਸਾ- ਪੰਜਾਬ ਜਾ ਰਹੀ ਮਜ਼ਦੂਰਾਂ ਦੀ ਬੱਸ ਦਰੱਖਤ ਨਾਲ ਟਕਰਾਈ, 2 ਦੀ ਮੌਤ, 16 ਜ਼ਖਮੀ
ਫਿਲਹਾਲ ਪੁਲਿਸ ਅਤੇ ਗੋਤਾਖੋਰਾਂ ਦੀ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਪਾਣੀ ਦਾ ਵਹਾਅ ਅਤੇ ਨਹਿਰ ਦੀ ਡੂੰਘਾਈ ਬਹੁਤ ਜ਼ਿਆਦਾ ਹੈ। ਗੋਤਾਖੋਰਾਂ ਨੇ ਨਹਿਰ ਵਿੱਚ ਔਰਤ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।