Corona test to be done before : ਜਲੰਧਰ : ਜੇਕਰ ਤੁਸੀਂ ਸੁਵਿਧਾ ਸੈਂਟਰ ਵਿੱਚ ਕਿਸੇ ਤਰ੍ਹਾਂ ਦੀਆਂ ਸੇਵਾਵਾਂ ਲੈਣ ਜਾ ਰਹੇ ਹੋ ਤਾਂ ਆਪਣਾ ਕੋਰੋਨਾ ਟੈਸਟ ਕਰਵਾਉਣ ਲਈ ਵੀ ਤਿਆਰ ਹੋ ਜਾਓ। ਇਸ ਦੇ ਲਈ ਸੁਵਿਧਾ ਕੇਂਦਰ ਡੀਸੀ ਆਫਿਸ ਵਿੱਚ ਬਣਾਏ ਗਏ ਸੁਵਿਧਾ ਕੇਂਦਰ ਦੇ ਬਾਹਰ ਸਿਹਤ ਵਿਭਾਗ ਦੀ ਟੀਮ ਤਾਇਨਾਤ ਕਰ ਦਿੱਤੀ ਗਈ ਹੈ, ਜਿਹੜੀ ਸੁਵਿਧਾ ਕੇਂਦਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਲੋਕਾਂ ਦੇ ਕੋਰੋਨਾ ਟੈਸਟ ਕਰੇਗੀ। ਰੈਪਿਡ ਟੈਸਟ ਅਧੀਨ ਦਿੱਤੇ ਜਾ ਰਹੇ ਸੈਂਪਲ ਦੀ ਰਿਪੋਰਟ ਵੀ ਕੁਝ ਸਮੇਂ ਬਾਅਦ ਜਾਰੀ ਕਰ ਦਿੱਤੀ ਜਾਵੇਗੀ।
ਇਸੇ ਤਰ੍ਹਾਂ ਡਰਾਈਵਿੰਗ ਲਾਇਸੈਂਸ ਲਈ ਅਰਜ਼ੀ ਦੇਣ ਤੋਂ ਪਹਿਲਾਂ ਵੀ ਹੁਣ ਲੋਕਾਂ ਨੂੰ ਆਪਣਾ ਕੋਰੋਨਾ ਟੈਸਟ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਡੀਸੀ ਘਣਸਿਆਮ ਥੋਰੀ ਦੇ ਹੁਕਮਾਂ ’ਤੇ ਬੁੱਧਵਾਰ ਨੂੰ ਪ੍ਰਸ਼ਾਸਨਿਕ ਕੰਪਲੈਕਸ ਵਿੱਚ ਸਿਹਤ ਵਿਭਾਗ ਦੀਆਂ ਦੋ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇੱਕ ਟੀਮ ਸੁਵਿਧਾ ਸੈਂਟਰ ਅਤੇ ਦੂਸਰੀ ਟੀਮ ਡਰਾਈਵਿੰਗ ਲਾਇਸੈਂਸ ਕੇਂਦਰ ਦੇ ਬਾਹਰ ਤਾਇਨਾਤ ਕੀਤੀ ਗਈ ਹੈ।
ਪਹਿਲਾਂ ਦਿਨ ਡੀਸੀ ਆਫਿਸ ਵਿੱਚ ਕੰਮ ਕਰਵਾਉਣ ਪਹੁੰਚੇ ਲੋਕਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਚਾਨਕ ਤੋਂ ਜਾਰੀ ਕੀਤੇ ਗਏ ਇਨ੍ਹਾਂ ਹੁਕਮਾਂ ਦੇ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਾਰਨ ਇਕ ਤਾਂ ਲੰਬੀ ਲਾਈਨ ਉਪਰੋਂ ਇਕੱਲੇ-ਇਕੱਲੇ ਬਿਨੈਕਾਰ ਦਾ ਕੋਰੋਨਾ ਟੈਸਟ ਕਰਨ ਦੌਰਾਨ ਲੱਗਣ ਵਾਲਾਸਮਾਂ ਅਤੇ ਗਰਮੀ ਕਾਰਨ ਕਈ ਲੋਕ ਉਥੋਂ ਬਿਨਾਂ ਕੰਮ ਕਰਵਾਏ ਵਾਪਿਸ ਪਰਤ ਗਏ।