ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਅਸਰ ਘੱਟ ਗਿਆ ਹੈ ਤੇ ਤੀਜੀ ਲਹਿਰ ਕਰਕੇ ਲੋਕਾਂ ਵਿੱਚ ਹੁਣ ਖੌਫ ਹੈ। ਸਿਹਤ ਮਾਹਰ ਅਗਸਤ ਵਿਚ ਜਾਂ ਸਤੰਬਰ ਵਿਚ ਤੀਜੀ ਲਹਿਰ ਆਉਣ ਦੀ ਚਿਤਾਵਨੀ ਜਾਰੀ ਕਰ ਰਹੇ ਹਨ। ਚੰਡੀਗੜ੍ਹ ਪ੍ਰਸ਼ਾਸਨ ਵੀ ਇਨ੍ਹਾਂ ਹਦਾਇਤਾਂ ਨੂੰ ਧਿਆਨ ਵਿਚ ਰੱਖ ਕੇ ਤਿਆਰੀ ਕਰ ਰਿਹਾ ਹੈ।
ਇਸ ਦੌਰਾਨ ਪੀਜੀਆਈ ਚੰਡੀਗੜ੍ਹ ਤੋਂ ਰਾਹਤ ਭਰੀ ਖ਼ਬਰ ਆਈ ਹੈ, ਜਿਸ ਮੁਤਾਬਕ ਜੇ ਤੀਜੀ ਲਹਿਰ ਆਉਂਦੀ ਹੈ ਤਾਂ ਬੱਚੇ ਸੁਰੱਖਿਅਤ ਰਹਿਣਗੇ। ਇਥੋਂ ਤੱਕ ਕਿ ਉਨ੍ਹਾਂ ਵਿਚੋਂ ਪਿੰਡਾਂ ਦੇ ਬੱਚੇ ਵਧੇਰੇ ਸੁਰੱਖਿਅਤ ਹਨ। ਇਹ ਜਾਣਕਾਰੀ ਪੀਜੀਆਈ ਦੁਆਰਾ ਕੀਤੀ ਜਾ ਰਹੀ ਸੀਰੋ ਸਰਵੇ ਰਿਪੋਰਟ ਵਿੱਚ ਸਾਹਮਣੇ ਆਈ ਹੈ।
ਪੀਜੀਆਈ ਦੇ ਡਾਇਰੈਕਟਰ ਪ੍ਰੋ. ਡਾ. ਜਗਤਰਾਮ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਹਿਰ ਦੇ ਵੱਖ-ਵੱਖ ਥਾਵਾਂ ‘ਤੇ ਬੱਚਿਆਂ ਦਾ ਸੀਰੋ ਸਰਵੇ ਸ਼ੁਰੂ ਕਰ ਚੁੱਕ ਹਨ। ਇਸ ਦੇ ਵਧੀਆ ਨਤੀਜੇ ਮਿਲ ਰਹੇ ਹਨ। ਸੈਕਟਰਾਂ ਵਿੱਚ ਪਾਜ਼ੀਟਿਵਿਟੀ ਦਰ 64 ਪ੍ਰਤੀਸ਼ਤ ਅਤੇ ਪਿੰਡਾਂ ਵਿਚ 73 ਪ੍ਰਤੀਸ਼ਤ ਹੈ। ਇੱਕ ਉੱਚ ਸੀਰੋ ਪਾਜ਼ੀਟਿਵਿਟੀ ਦਰ ਦਾ ਮਤਲਬ ਹੈ ਕਿ ਜ਼ਿਆਦਾਤਰ ਬੱਚਿਆਂ ਵਿੱਚ ਕੋਰੋਨਾ ਵਾਇਰਸ ਦੇ ਐਂਟੀਬਾਡੀਜ਼ ਮੌਜੂਦ ਹਨ।
ਇਹ ਵੀ ਪੜ੍ਹੋ : ਸਿੱਖ ਸ਼ਰਧਾਲੂਆਂ ਲਈ ਚੰਗੀ ਖਬਰ : ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ ਨਾਂਦੇੜ ਲਈ ਫਲਾਈਟ ਮੁੜ ਭਰੇਗੀ ਉਡਾਨ
ਅਜਿਹੀ ਸਥਿਤੀ ਵਿੱਚ ਇਹ ਮੰਨਿਆ ਜਾ ਸਕਦਾ ਹੈ ਕਿ ਬੱਚਿਆਂ ਵਿੱਚ ਕੋਰੋਨਾ ਦੀ ਤੀਜੀ ਲਹਿਰ ਦਾ ਖਤਰਾ ਨਹੀਂ ਹੈ। ਮੰਗਲਵਾਰ ਤੋਂ ਕਾਲੋਨੀਆਂ ਵਿਚ ਵੀ ਸੀਰੋ ਸਰਵੇ ਸ਼ੁਰੂ ਕੀਤਾ ਗਿਆ ਹੈ।