Corona’s fury does not : ਚੰਡੀਗੜ੍ਹ ਵਿਚ ਦਿਨੋ-ਦਿਨ ਕੋਰੋਨਾ ਪਾਜੀਟਿਵ ਮਰੀਜਾਂ ਦੀ ਗਿਣਤੀ ਵਧ ਰਹੀ ਹੈ। ਚੰਡੀਗੜ੍ਹ ਵਿਚ ਕੋਰੋਨਾ ਦੀ ਜਕੜ ਪੱਕੀ ਹੁੰਦੀ ਜਾ ਰਹੀ ਹੈ। ਚੰਡੀਗੜ੍ਹ ਵਿਚ ਸਭ ਤੋਂ ਵਧ ਕੇਸ ਬਾਪੂਧਾਮ ਕਾਲੋਨੀ ਵਿਚ ਦੇਖਣ ਨੂੰ ਆ ਰਹੇ ਹਨ। ਅੱਜ ਸਵੇਰੇ ਹੀ ਨਵੇਂ 11 ਕੋਰੋਨਾ ਪਾਜੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ ਤੇ ਸਾਰੇ ਹੀ ਬਾਪੂਧਾਮ ਕਾਲੋਨੀ ਦੇ ਹਨ। ਇਸ ਤਰ੍ਹਾਂ ਚੰਡੀਗੜ੍ਹ ਦਾ ਬਾਪੂਧਾਮ ਕਾਲੋਨੀ ਕੋਰੋਨਾ ਦਾ ਗੜ੍ਹ ਬਣਦਾ ਜਾ ਰਿਹਾ ਹੈ ਤੇ ਇਸ ਨਾਲ ਪ੍ਰਸ਼ਾਸਨ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ।
ਚੰਡੀਗੜ੍ਹ ਪ੍ਰਸ਼ਾਸਨ ਵਲੋਂ ਪੂਰੀ ਅਹਿਤਿਆਤ ਵਰਤਣ ਦੇ ਬਾਵਜੂਦ ਵੀ ਕੇਸਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਅੱਜ ਇਨ੍ਹਾਂ 11 ਕੇਸਾਂ ਦੇ ਆਉਣ ਨਾਲ ਚੰਡੀਗੜ੍ਹ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 159 ਤਕ ਪਹੁੰਚ ਗਈ ਹੈ। ਨਾਲ ਹੀ ਸ਼ੁੱਕਰਵਾਰ ਨੂੰ ਚੰਡੀਗੜ੍ਹ ਵਿਚ ਕੋਰੋਨਾ ਨਾਲ ਦੂਜੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 35 ਸਾਲਾ ਨਿਵਾਸੀ ਹੱਲੋਮਾਜਰਾ ਦੇ ਰੂਪ ਵਚ ਹੋਈ ਹੈ। ਚੰਡੀਗੜ੍ਹ ਦੇ ਬਾਪੂਧਾਮ ਕਾਲੋਨੀ ਤੋਂ ਹੁਣ ਤਕ 97 ਕੇਸ ਕੋਰੋਨਾ ਪਾਜੀਟਿਵ ਦੇ ਸਾਹਮਣੇ ਆਏ ਹਨ।
ਇਸੇ ਤਰ੍ਹਾਂ ਮੋਹਾਲੀ ਵਿਚ ਸ਼ੁੱਕਰਵਾਰ ਨੂੰ ਤੀਜੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੋਹਾਲੀ ਦੇ ਜੀਰਕਪੁਰ ਨਿਵਾਸੀ ਸੈਣੀ ਵਿਹਾਰ-3 ਵਿਜੇ ਪ੍ਰਕਾਸ਼ ਦੇ ਰੂਪ ਵਿਚ ਹੋਈ ਹੈ। ਇਸ ਤੋਂ ਪਹਿਲਾਂ ਨਯਾਗਾਓਂ ਅਤੇ ਖਰੜ ਵਿਚ ਕੋਰੋਨਾ ਦੇ ਮਰੀਜਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲਾਤ ਕੰਟਰੋਲ ਵਿਚ ਹਨ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਜਿਸ ਵਿਅਕਤੀ ਦੀ ਪੰਚਕੂਲਾ ਦੇ ਹਸਪਤਾਲ ਵਿਚ ਮੌਤ ਹੋਈ ਹੈ ਉਸ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਸੈ। ਉਸ ਨੂੰ ਲੈ ਕੇ ਵਿਭਾਗ ਵਲੋਂ ਟ੍ਰੇਸਿੰਗ ਤੇ ਹੋਰ ਰੂਲਸ ਨੂੰ ਫਾਲੋ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਵੇਂ ਪ੍ਰਸ਼ਾਸਨ ਵਲੋਂ ਕਈ ਤਰ੍ਹਾਂ ਦੀ ਢਿੱਲ ਦਿੱਤੀ ਗਈ ਹੈ ਪਰ ਲੋਕਾਂ ਨੂੰ ਫਿਰ ਵੀ ਲੋੜ ਪੈਣ ‘ਤੇ ਹੀ ਘਰ ਤੋਂ ਬਾਹਰ ਨਿਕਲਣਾ ਚਾਹੀਦਾ ਹੈ।