ਕੋਰੋਨਾਵਾਇਰਸ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ‘ਤੇ ਵੀ ਆਪਣੇ ਪੈਰ ਪਸਾਰ ਲਏ ਹਨ। ਪਰਬਤਾਰੋਹਨ ਨਾਲ ਜੁੜੇ ਮਾਹਰ ਅਨੁਸਾਰ, ਘੱਟੋ-ਘੱਟ 100 ਪਰਬਤਾਰੋਹੀ ਅਤੇ ਸਹਿਯੋਗੀ ਕੋਵਿਡ -19 ਦੀ ਲਪੇਟ ਵਿੱਚ ਆ ਗਏ ਹਨ, ਹਾਲਾਂਕਿ ਨੇਪਾਲ ਦੇ ਅਧਿਕਾਰੀਆਂ ਨੇ ਇਸ ਤੋਂ ਇਨਕਾਰ ਕੀਤਾ ਹੈ।
ਆਸਟ੍ਰੀਆ ਦਾ ਲੁਕਾਸ ਫਰਟਨਬਾਕ ਪਿਛਲੇ ਹਫਤੇ ਕੋਰੋਨਾ ਦੇ ਡਰ ਕਾਰਨ ਆਪਣੀ ਐਵਰੈਸਟ ਮੁਹਿੰਮ ਨੂੰ ਰੋਕਣ ਵਾਲੇ ਇਕਲੌਤੇ ਪਰਬਤਾਰੋਹੀ ਸਨ, ਉਨ੍ਹਾਂ ਨੇ ਸ਼ਨੀਵਾਰ ਨੂੰ ਕਿਹਾ ਕਿ ਉਸਦੇ ਵਿਦੇਸ਼ੀ ਗਾਈਡ ਅਤੇ 6 ਨੇਪਾਲੀ ਸ਼ੇਰਪਾ ਗਾਈਡ ਦਾ ਟੈਸਟ ਪਾਜ਼ੀਟਿਵ ਆਇਆ ਹੈ।
ਫਰਟੇਨਬਾਕ ਨੇ ਨੇਪਾਲ ਦੀ ਰਾਜਧਾਨੀ ਕਾਠਮੰਡੂ ਵਿਚ ਕਿਹਾ, ‘ਅਸੀਂ ਹੁਣ ਸਾਰੇ ਪੁਸ਼ਟੀ ਵਾਲੇ ਮਾਮਲਿਆਂ ਬਾਰੇ ਜਾਣਦੇ ਹਾਂ। ਬਚਾਅ ਟੀਮਾਂ, ਬੀਮਾ ਕੰਪਨੀਆਂ, ਡਾਕਟਰਾਂ ਅਤੇ ਪਹਾੜ ਨਾਲ ਜੁੜੇ ਲੋਕਾਂ ਤੋਂ ਇਸਦੀ ਪੁਸ਼ਟੀ ਹੋਈ ਹੈ। ਮੇਰੇ ਕੋਲ ਪਾਜ਼ੀਟਿਵ ਪਾਏ ਗਏ ਮਾਮਲਿਆਂ ਦੀ ਇੱਕ ਸੂਚੀ ਹੈ, ਇਸ ਲਈ ਅਸੀਂ ਇਸ ਨੂੰ ਸਾਬਿਤ ਕਰ ਸਕਦੇ ਹਾਂ।
ਉਨ੍ਹਾਂ ਅੱਗੇ ਕਿਹਾ ਕਿ ਸਾਡੇ ਕੋਲ ਘੱਟੋ-ਘੱਟ 100 ਅਜਿਹੇ ਲੋਕਾਂ ਦੀ ਸੂਚੀ ਹੈ, ਜੋ ਬੇਸ ਕੈਂਪ ‘ਚ ਕੋਵਿਡ ਪਾਜ਼ੀਟਿਵ ਪਾਏ ਗਏ ਹਨ। ਇਹ ਗਿਣਤੀ 150 ਜਾਂ 200 ਦੇ ਨੇੜੇ ਹੋ ਸਕਦੀ ਹੈ। ਐਵਰੇਸਟ ਬੇਸ ਕੈਂਪ ਵਿੱਚ ਬਹੁਤ ਸਾਰੇ ਮਾਮਲੇ ਸਨ ਕਿਉਂਕਿ ਉਨ੍ਹਾਂ ਨੇ ਖੁਦ ਲੋਕਾਂ ਨੂੰ ਬੀਮਾਰ ਵੇਖਿਆ ਅਤੇ ਲੋਕਾਂ ਨੂੰ ਆਪਣੇ ਟੈਂਟਾਂ ਦੇ ਅੰਦਰੋਂ ਖੰਘਦੇ ਸੁਣਿਆ।
ਇਹ ਵੀ ਪੜ੍ਹੋ : 12ਵੀਂ ਦੇ ਵਿਦਿਆਰਥੀਆਂ ਲਈ ਵੱਡੀ ਖਬਰ- ਜਾਣੋ ਕਦੋਂ ਤੇ ਕਿਵੇਂ ਹੋਵੇਗੀ ਪ੍ਰੀਖਿਆ
ਇਸ ਸੀਜ਼ਨ ਕੁੱਲ 408 ਵਿਦੇਸ਼ੀ ਚੜ੍ਹਨ ਵਾਲਿਆਂ ਨੂੰ ਐਵਰੇਸਟ ਉੱਤੇ ਚੜ੍ਹਨ ਦੀ ਆਗਿਆ ਸੀ। ਹਾਲਾਂਕਿ ਨੇਪਾਲ ਦੇ ਪਹਾੜੀ ਵਿਭਾਗ ਨਾਲ ਜੁੜੇ ਅਧਿਕਾਰੀਆਂ ਨੇ ਇਸ ਸੀਜ਼ਨ ਵਿੱਚ ਬੇਸ ਕੈਂਪ ਵਿੱਚ ਚੜ੍ਹਾਈ ਕਰਨ ਵਾਲਿਆਂ ਅਤੇ ਸਹਿਯੋਗੀ ਕਰਮਚਾਰੀਆਂ ਦਰਮਿਆਨ ਕਿਸੇ ਵੀ ਸਰਗਰਮ ਮਾਮਲੇ ਤੋਂ ਇਨਕਾਰ ਕੀਤਾ ਹੈ। ਮਹਾਮਾਰੀ ਦੇ ਕਾਰਨ ਪਿਛਲੇ ਸਾਲ ਪਹਾੜ ‘ਤੇ ਰੋਕ ਲਗਾਈ ਸੀ।