ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਪੰਜਾਬ ‘ਚ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਨੂੰ ਝਟਕਾ ਦਿੱਤਾ ਹੈ। ਟੀਮ ਨੇ 3 ਹਥਿਆਰ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕੋਲੋਂ 6 ਪਿਸਤੌਲਾਂ ਤੇ .32 ਬੋਰ ਦੇ 9 ਜਿੰ.ਦਾ ਕਾਰਤੂਸ ਬਰਾਮਦ ਕੀਤੇ ਗਏ ਹਨ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਵਿਚ ਅੰਮ੍ਰਿਤਸਰ ਦੇ ਸੰਗਤਪੁਰਾ ਦੇ ਅਭਿਸ਼ੇਕ, ਗੁਰਜੰਟ ਸਿੰਘ ਤੇ ਗੁਰਸ਼ਰਨਦੀਪ ਸ਼ਾਮਲ ਹਨ। ਫੜੇ ਗਏ ਮੁਲਜ਼ਮਾਂ ਖਿਲਾਫ਼ ਕਈ ਅਪਰਾਧਿਕ ਮਾਮਲੇ ਦਰਜ ਹਨ । ਇਨ੍ਹਾਂ ‘ਤੇ ਆਰਮਸ ਐਕਟ, NDPS ਐਕਟ ਤੇ ਐਕਸਾਈਜ ਐਕਟ ਤਹਿਤ ਮਾਮਲੇ ਦਰਜ ਹਨ। ਇਸ ਤੋਂ ਪਹਿਲਾਂ ਸੀਆਈ ਅੰਮ੍ਰਿਤਸਰ ਨੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਰੈਕੇਟ ਦਾ ਭਾਂਡਾਫੋੜ ਕੀਤਾ ਸੀ। ਇਸ ਰੈਕੇਟ ਦੇ 2 ਮੈਂਬਰ ਬੀਤੇ ਦਿਨੀਂ ਕਾਬੂ ਕੀਤੇ ਗਏ ਹਨ। ਇਹ ਨਾਮੀ ਗੈਂਗ ਦੇ ਗੁਰਗੇ ਸਨ, ਜੋ ਹਥਿਆਰਾਂ ਦੀ ਸਪਲਾਈ ਕਰਦੇ ਸਨ।
ਇਹ ਵੀ ਪੜ੍ਹੋ : ਲੁਧਿਆਣਾ : ਸੜਕ ਪਾਰ ਕਰਦਿਆਂ ਵਾਪਰਿਆ ਹਾਦਸਾ, ਮਹਿਲਾ ਨੂੰ ਕਾਰ ਨੇ ਮਾਰੀ ਟੱਕਰ, ਮੌਤ
ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈਲ ਵਿਚ ਆਰਮਸ ਐਕਟ ਦੀ ਧਾਰਾ 25 ਅਤੇ ਭਾਰਤੀ ਨਿਆਂ ਨਿਆਂਇਕ ਸੰਹਿਤਾ ਦੀ ਧਾਰਾ 61 (2) ਤੇ 111 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੇ ਨੈਟਵਰਕ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -:
