ਫਾਜ਼ਿਲਕਾ ਵਿਚ ਭਾਰਤ-ਪਾਕਿਸਤਾਨ ਸਰਹੱਦ ਦੀ ਬੀਓਪੀ ਜੀਜੀ-3 ਦੇ ਇਲਾਕੇ ਵਿਚ ਫਾਇਰਿੰਗ ਹੋਈ ਹੈ। ਪਾਕਿਸਤਾਨ ਵੱਲੋਂ ਤਸਕਰ ਕੌਮਾਂਤਰੀ ਤਾਰਬੰਦੀ ਤੋਂ ਵੱਡੀ ਤਸਕਰੀ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਸਨ। ਇਸ ਦੌਰਾਨ ਬੀਐੱਸਐੱਫ ਨੇ ਜਵਾਨਾਂ ‘ਤੇ ਕਈ ਰਾਊਂਡ ਫਾਇਰ ਕੀਤੇ ਪਰ ਤਸਕਰ ਪਾਕਿਸਤਾਨ ਵਾਪਸ ਭੱਜਣ ਵਿਚ ਕਾਮਯਾਬ ਰਹੇ।
ਫਾਜ਼ਿਲਕਾ ਸਟੇਟ ਸਪੈਸ਼ਲ ਸੈਲ ਤੇ ਬੀਐੱਸਐੱਫ ਦੀ ਸਾਂਝੀ ਟੀਮ ਨੇ ਪਾਕਿਸਤਾਨ ਤੋਂ ਆਇਆ ਹਥਿਆਰਾਂ ਦਾ ਜਖੀਰਾ ਬਰਾਮਦ ਕਰ ਲਿਆ ਹੈ। ਪੁਲਿਸ ਨੂੰ 2 ਕਿਲੋ 160 ਗ੍ਰਾਮ ਹੈਰੋਇਨ ਦੇ 4 ਪੈਕੇਟ, 11 ਗਲਾਕ ਪਿਸਤੌਲ, 22 ਮੈਗਜ਼ੀਨ, ਇਕ ਬਰੇਟਾ ਪਿਸਤੌਲ, ਇਕ ਮੈਗਜ਼ੀਨ, 5 ਜਿਗਾਨਾ ਪਿਸਤੌਲ ਤੇ 10 ਮੈਗਜ਼ੀਨ, 3 ਨਾਰਿੰਕੋ ਪਿਸਤੌਲ ਤੇ 5 ਮੈਗਜ਼ੀਨ, ਇਕ ਗੱਫਰ ਸਕਿਓਰਿਟੀ ਪਿਸਤੌਲ ਤੇ ਇਕ ਮੈਗਜ਼ੀਨ ਸਣੇ 310 ਕਾਰਤੂਸ ਬਰਾਮਦ ਹੋਏ ਹਨ।
ਪੁਲਿਸ ਤੇ BSF ਨੂੰ ਸੂਚਨਾ ਮਿਲੀ ਸੀ ਕਿ ਪਾਕਿਸਤਾਨ ਤਸਕਰਾਂ ਵੱਲੋਂ ਬੀਐੱਸਐੱਫ ਬੀਓਪੀ ਜੀਜੀ 3 ਦੇ ਇਲਾਕੇ ਵਿਚ ਰਾਤ ਦੇ ਸਮੇਂ ਹਥਿਆਰਾਂ ਦੀ ਤਸਕਰੀ ਦੀ ਯੋਜਨਾ ਬਣਾਈ ਜਾ ਰਹੀ ਹੈ। ਸੂਚਨਾ ਮਿਲਣ ਦੇ ਬਾਅਦ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਬੀਐੱਸਐੱਫ ਦੇ ਨਾਲ ਮਿਲ ਕੇ ਇਹ ਸਾਂਝੇ ਤੌਰ ‘ਤੇ ਕਾਰਵਾਈ ਨੂੰ ਅੰਜਾਮ ਦਿੱਤਾ। ਜਾਣਕਾਰੀ ਮੁਤਾਬਕ ਸਵੇਰੇ ਪਾਕਿਸਤਾਨ ਤਸਕਰਾਂ ਨੇ ਭਾਰਤ ਪਾਕ ਸਰਹੱਦ ਤਾਰਬੰਦੀ ਦੇ ਇਸ ਪਾਰ ਖੇਪ ਸੁੱਟਣ ਦੀ ਕੋਸ਼ਿਸ਼ ਕੀਤੀ ਜਿਸ ‘ਤੇ ਪਹਿਲਾਂ ਤੋਂ ਅਲਰਟ ਟੀਮ ਨੇ ਫਾਇਰਿੰਗ ਕੀਤੀ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਨੇ ਨਾਭਾ ਜੇਲ੍ਹ ‘ਚ ਬਿਕਰਮ ਮਜੀਠੀਆ ਨਾਲ ਕੀਤੀ ਮੁਲਾਕਾਤ, ਕਿਹਾ- “ਮਜੀਠੀਆ ਸਾਹਿਬ ਚੜ੍ਹਦੀ ਕਲਾ ‘ਚ ਨੇ”
ਦੱਸ ਦੇਈਏ ਕਿ ਦੋ ਬੈਗ ਵਿਚ ਬੰਦ ਇਹ ਕੁੱਲ 20 ਪਿਸਤੌਲਾਂ, 39 ਮੈਗਜ਼ੀਨ, ਇਕ ਗਨ, 2 ਕਿਲੋ 160 ਗ੍ਰਾਮ ਹੈਰੋਇਨ ਤੇ 310 ਕਾਰਤੂਸ ਦਾ ਜਖੀਰਾ ਬਰਾਮਦ ਹੋਇਆ ਹੈ। ਫਿਲਹਾਲ ਸਟੇਟ ਸਪੈਸ਼ਲ ਸੈੱਲ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























